DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Sahnewal kidnapping news: ਦੁੱਧ ਕਾਰੋਬਾਰੀ ਦਾ ਭਰਾ ਅਗਵਾ

ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਵਿੱਢੀ

  • fb
  • twitter
  • whatsapp
  • whatsapp
Advertisement

ਸਾਹਨੇਵਾਲ ਦੇ ਨਵਾਂ ਪਿੰਡ ਰੋਡ ਇਲਾਕੇ ’ਚ ਦਿਨ-ਦਿਹਾੜੇ ਕਾਰ ਸਵਾਰ ਕੁਝ ਨੌਜਵਾਨਾਂ ਨੇ ਦੁੱਧ ਕਾਰੋਬਾਰੀ ਦੇ ਭਰਾ ਨੂੰ ਹਥਿਆਰ ਦਿਖਾ ਅਗਵਾ ਕਰ ਲਿਆ। ਹੈਰਾਨੀ ਦੀ ਗੱਲ ਇਹ ਹੈ ਕਿ ਮੁਲਜ਼ਮਾਂ ਨੇ ਧਮਕੀਆਂ ਦਿੰਦਿਆਂ ਉਸ ਨੂੰ ਅਗਵਾ ਕੀਤਾ ਅਤੇ ਅਗਵਾ ਕਰਨ ਤੋਂ ਲੈ ਕੇ ਗੱਡੀ ਵਿੱਚ ਲਿਜਾਣ ਤੱਕ ਦੀ ਵੀਡੀਓ ਵੀ ਬਣਾਈ। ਜਾਣਕਾਰੀ ਅਨੁਸਾਰ ਰੰਜਿਸ਼ ਕਾਰਨ ਮੁਲਜ਼ਮਾਂ ਨੇ ਦੁੱਧ ਕਾਰੋਬਾਰੀ ਬਾਗ਼ ਹੁਸੈਨ ਦੇ ਭਰਾ ਸੱਦਾਮ ਹੁਸੈਨ ਨੂੰ ਅਗਵਾ ਕੀਤਾ ਹੈ। ਪੁਲੀਸ ਦੇ ਉੱਚ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਜਾਂਚ ਤੋਂ ਬਾਅਦ ਥਾਣਾ ਸਾਹਨੇਵਾਲ ਦੀ ਪੁਲੀਸ ਨੇ ਬਾਗ਼ ਹੁਸੈਨ ਦੀ ਸ਼ਿਕਾਇਤ ’ਤੇ ਪਿੰਡ ਰਾਮਪੁਰ ਦੇ ਰਹਿਣ ਵਾਲੇ ਪੰਮਾ ਮੁਸਤਫ਼ਾ, ਨਵਾਂਸ਼ਹਿਰ ਦੇ ਪਿੰਡ ਭੌਰਾ ਵਾਸੀ ਆਸ਼ਿਕ ਅਲੀ, ਸਾਹਨੇਵਾਲ ਦੇ ਕਨੇਚ ਰੋਡ ਵਾਸੀ ਲਿਆਕਤ ਅਲੀ, ਨਵਾਂਸ਼ਹਿਰ ਦੇ ਪਿੰਡ ਮਾਹਲੋ ਵਾਸੀ ਜਾਕਰ ਹੁਸੈਨ, ਉਸ ਦੇ ਭਰਾ ਮਾਮ ਹੁਸੈਨ, ਕੋਹਾੜਾ ਰੋਡ ਵਾਸੀ ਮੁਹੰਮਦ ਸ਼ਰੀਫ਼ ਅਤੇ ਪੰਜ ਹੋਰ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਬਾਗ਼ ਹੁਸੈਨ ਨੇ ਪੁਲੀਸ ਸ਼ਿਕਾਇਤ ਵਿੱਚ ਦੱਸਿਆ ਕਿ ਉਹ 1 ਸਤੰਬਰ ਦੀ ਸਵੇਰੇ ਲਗਪਗ 9 ਵਜੇ ਆਪਣੇ ਭਰਾ ਸੱਦਾਮ ਹੁਸੈਨ ਨਾਲ ਪਿੰਡ ਨਵਾਂ ਨੇੜੇ ਮੱਝਾ ਚਰਾ ਰਹੇ ਸਨ। ਉਸੇ ਵੇਲੇ ਕੋਟਲਾ ਅਫ਼ਗਾਨਾ ਵੱਲੋਂ ਇੱਕ ਚਿੱਟੇ ਰੰਗ ਦੀ ਸਕਾਰਪੀਓ ਆ ਕੇ ਰੁਕੀ। ਮੁਲਜ਼ਮਾਂ ਨੇ ਸੱਦਾਮ ਨੂੰ ਧੱਕੇ ਮਾਰ ਕੇ ਕਾਰ ਵਿੱਚ ਬਿਠਾ ਲਿਆ ਅਤੇ ਫ਼ਰਾਰ ਹੋ ਗਏ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਅਤੇ ਨਾ ਹੀ ਅਗਵਾਕਾਰਾਂ ਨੇ ਹੁਣ ਤੱਕ ਕੋਈ ਫਿਰੌਤੀ ਮੰਗੀ ਹੈ। ਥਾਣਾ ਸਾਹਨੇਵਾਲ ਦੇ ਐੱਸ ਐੱਚ ਓ ਸਬ-ਇੰਸਪੈਕਟਰ ਦਲਬੀਰ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਮਾਮਲਾ ਰੰਜਿਸ਼ ਨਾਲ ਜੁੜਿਆ ਜਾਪਦਾ ਹੈ।

Advertisement
Advertisement
×