DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਚੰਗੇ ਅਕਸ ਵਾਲੇ ਮੈਂਬਰ ਚੁਣੇ ਜਾਣ: ਜਰਗੜੀ

ਸਮਾਜਸੇਵੀ ਅਵਤਾਰ ਸਿੰਘ ਜਰਗੜੀ ਨੇ ਦੱਸਿਆ ਕਿ ਛੇ ਫਰਵਰੀ ਨੂੰ ਤਿੰਨ ਪਿੰਡਾਂ ਦੀ ਸਾਂਝੀ ਦੀ ਬਹੁ-ਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਲਿਮਿਟਡ ਜਰਗੜੀ (ਜਰਗੜੀ, ਦੀਵਾ ਮੰਡੇਰ ਅਤੇ ਫ਼ਤਹਿਪੁਰ) ਦੀ ਚੋਣ ਹੋਵੇਗੀ। ਇਸ ਵਿੱਚ ਖੇਤੀਬਾੜੀ ਸਭਾ ਨੂੰ ਬੁਲੰਦੀਆਂ ’ਤੇ ਲਿਜਾਣ ਲਈ ਚੰਗੇ ਅਕਸ...

  • fb
  • twitter
  • whatsapp
  • whatsapp
Advertisement

ਸਮਾਜਸੇਵੀ ਅਵਤਾਰ ਸਿੰਘ ਜਰਗੜੀ ਨੇ ਦੱਸਿਆ ਕਿ ਛੇ ਫਰਵਰੀ ਨੂੰ ਤਿੰਨ ਪਿੰਡਾਂ ਦੀ ਸਾਂਝੀ ਦੀ ਬਹੁ-ਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਲਿਮਿਟਡ ਜਰਗੜੀ (ਜਰਗੜੀ, ਦੀਵਾ ਮੰਡੇਰ ਅਤੇ ਫ਼ਤਹਿਪੁਰ) ਦੀ ਚੋਣ ਹੋਵੇਗੀ। ਇਸ ਵਿੱਚ ਖੇਤੀਬਾੜੀ ਸਭਾ ਨੂੰ ਬੁਲੰਦੀਆਂ ’ਤੇ ਲਿਜਾਣ ਲਈ ਚੰਗੇ ਅਕਸ ਵਾਲੇ ਮੈਂਬਰਾਂ ਦੀ ਚੋਣ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਰਗੜੀ ਸੁਸਾਇਟੀ ਦੇ ਕਮੇਟੀ ਮੈਂਬਰ ਤੇ ਪ੍ਰਧਾਨ ਸਭਾ ਨੂੰ ਹਮੇਸ਼ਾ ਹੀ ਬੁਲੰਦੀਆਂ ਉੱਪਰ ਲਿਜਾਣ ਦਾ ਕੰਮ ਕਰਦੇ ਰਹੇ ਹਨ, ਉਸੇ ਬੁਲੰਦੀਆਂ ਨੂੰ ਬਰਕਰਾਰ ਰੱਖਣ ਵਾਲੀ ਸਮੁੱਚੀ ਕਮੇਟੀ ਦੀ ਚੋਣ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਹਿਕਾਰਤਾ ਵਿਭਾਗ ਨਾਲ ਜੁੜੀਆਂ ਸੁਸਾਇਟੀਆਂ ਹੀ ਆਰਥਿਕ ਪੱਖੋਂ ਡਾਵਾਂਡੋਲ ਹੋ ਚੁੱਕੀ ਕਿਸਾਨੀ ਨੂੰ ਬਚਾਉਣ ਦਾ ਸਿਰਫ਼ ਇੱਕੋ-ਇੱਕ ਜ਼ਰੀਆ ਹਨ। ਜੇ ਖੇਤੀਬਾੜੀ ਸਭਾ ਦੀ ਸਮੁੱਚੀ ਕਮੇਟੀ ਖੇਤੀਬਾੜੀ ਨੂੰ ਸਮਰਪਿਤ ਹੋਵੇਗੀ ਤਾਂ ਕਿਸਾਨਾਂ ਨੂੰ ਪ੍ਰਾਈਵੇਟ ਦੁਕਾਨਦਾਰਾਂ ਕੋਲੋਂ ਆਪਣੀ ਲੁੱਟ ਕਰਵਾਉਣ ਤੋਂ ਬਚਾਇਆ ਜਾ ਸਕਦਾ ਹੈ।

ਉਨ੍ਹਾਂ ਪਿੰਡ ਜਰਗੜੀ ਦੀ ਸਭਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਸਭਾ ਨੇ ਪੂਰੇ ਪੰਜਾਬ ਵਿੱਚ ਆਪਣਾ ਨਾਂਅ ਬਣਾਇਆ ਹੈ। ਇੱਥੇ ਟਰੈਕਟਰਾਂ ਸਣੇ ਖੇਤੀਬਾੜੀ ਮਸ਼ੀਨਰੀ, ਕਰਿਆਨੇ ਦੇ ਸਾਮਾਨ ਵਾਲੀ ਦੁਕਾਨ ਅਤੇ ਪੈਟਰੋਲ ਪੰਪ ਹੈ।

Advertisement

Advertisement
Advertisement
×