ਕਾਲੀ ਸੁਆਹ ਤੋਂ ਰਾਹਤ ਲਈ ਵਿਧਾਇਕ ਨਾਲ ਮੀਟਿੰਗ

ਕਾਲੀ ਸੁਆਹ ਤੋਂ ਰਾਹਤ ਲਈ ਵਿਧਾਇਕ ਨਾਲ ਮੀਟਿੰਗ

ਟ੍ਰਿਬਿਊਨ ਨਿਊਜ਼ ਸਰਵਿਸ

ਲੁਧਿਆਣਾ, 23 ਨਵੰਬਰ

ਹਲਕਾ ਪੂਰਬੀ ਦੇ ਇਲਾਕੇ ਵਿਚ ਡਾਇੰਗਾਂ ਤੇ ਵਾਸ਼ਿੰਗ ਯੂਨਿਟਾਂ ਵਿੱਚੋਂ ਨਿਕਲਣ ਵਾਲੀ ਕਾਲੀ ਸੁਆਹ ਦੇ ਮਾਮਲੇ ਵਿਚ ਅੱਜ ਹਲਕਾ ਪੂਰਬੀ ਦੇ ਵਿਧਾਇਕ ਸੰਜੇ ਤਲਵਾੜ ਨੇ ਨਗਰ ਨਿਗਮ ਜ਼ੋਨ ਬੀ ਦੇ ਦਫ਼ਤਰ ਵਿੱਚ ਨਗਰ ਨਿਗਮ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਡਾਇੰਗ ਯੂਨਿਟਾਂ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਵਿਧਾਇਕ ਸੰਜੇ ਤਲਵਾੜ ਨੇ ਦੱਸਿਆ ਕਿ ਹਲਕਾ ਪੂਰਬੀ ਦੇ ਵੱਖ-ਵੱਖ ਵਾਰਡਾਂ ਵਿੱਚ ਰਹਿ ਰਹੇ ਲੋਕਾ ਵੱਲੋਂ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਸ਼ਿਕਾਇਤਾਂ ਮਿਲ ਰਹਿਆਂ ਹਨ ਕਿ ਉਨ੍ਹਾਂ ਦੇ ਘਰਾਂ ਵਿੱਚ ਅਤੇ ਛੱਤਾ ਉੱਪਰ ਕਾਲੀ ਸੁਆਹ ਉੱਡ ਉੱਡ ਕੇ ਡਿਗਦੀ ਰਹਿੰਦੀ ਹੈ। ਹਲਕਾ ਪੂਰਬੀ ਵਿੱਚ ਤਾਜਪੁਰ ਰੋਡ, ਬਹਾਦੁਰ ਕੇ ਰੋਡ, ਗਹਿਲੇਵਾਲ, ਰਾਹੋ ਰੋਡ, ਫੋਕਲ ਪੁਆਇੰਟ, ਚੰਡੀਗੜ੍ਹ ਰੋਡ ਅਤੇ ਹੋਰ ਕਈ ਇਲਾਕਿਆਂ ਵਿੱਚ ਵੀ ਇਹ ਡਾਇੰਗ ਯੂਨਿਟ ਅਤੇ ਵਾਸ਼ਿੰਗ ਯੂਨਿਟ ਚੱਲਦੇ ਹਨ। ਤਾਜਪੁਰ ਰੋਡ ’ਤੇ ਬਣੀ ਸੈਂਟਰਲ ਜੇਲ੍ਹ ਦੇ ਅਧਿਕਾਰੀ ਵੀ ਡਾਇੰਗ ਯੂਨਿਟਾਂ ਅਤੇ ਵਾਸ਼ਿੰਗ ਯੂਨਿਟਾਂ ਵਿੱਚੋਂ ਨਿਕਲਣ ਵਾਲੀ ਕਾਲੀ ਸੁਆਹ ਤੋਂ ਪ੍ਰੇਸ਼ਾਨ ਹਨ। ਮੀਟਿੰਗ ਵਿਚ ਫੈਸਲਾ ਲਿਆ ਗਿਆ ਕਿ ਇਸ ਸਬੰਧੀ ਅਗਲੀ ਮੀਟਿੰਗ 15 ਦਸੰਬਰ ਨੂੰ ਕੀਤੀ ਜਾਏਗੀ, ਜਿਸ ਤੋਂ ਪਹਿਲਾਂ ਡਾਇੰਗ ਯੂਨਿਟਾਂ ਤੇ ਵਾਸ਼ਿੰਗ ਯੂਨਿਟ ਇਸ ਕਾਲੀ ਸੁਆਹ ਦੀ ਸਾਂਭ ਸੰਭਾਲ ਤੇ ਖਪਤ ਕਿੱਥੇ ਕਰਨੀ ਹੈ, ਉਹ ਦੱਸਣਗੇ। ਮੀਟਿੰਗ ਵਿੱਚ ਜ਼ੋਨਲ ਕਮਿਸ਼ਨਰ ਸਵਾਤੀ ਟਿਵਾਣਾ, ਪ੍ਰਦੂਸ਼ਣ ਬੋਰਡ ਦੇ ਐਕਸਈਐਨ ਆਰ.ਕੇ. ਗੋਇਲ, ਨਿਗਰਾਨ ਇੰਜੀਨੀਅਰ ਰਜਿੰਦਰ ਸਿੰਘ, ਰਣਵੀਰ ਸਿੰਘ ਆਦਿ ਮੌਜੂਦ ਸਨ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਕਿਸਾਨ ਯੂਨੀਅਨਾਂ ਤੇ ਸਰਕਾਰ ਵਿਚਾਲੇ ਗੱਲਬਾਤ ਅੱਜ

ਕਿਸਾਨ ਯੂਨੀਅਨਾਂ ਤੇ ਸਰਕਾਰ ਵਿਚਾਲੇ ਗੱਲਬਾਤ ਅੱਜ

ਐੱਨਆਈਏ ਵੱਲੋਂ ਭੇਜੇ ਸੰਮਨਾਂ ਦਾ ਮੁੱਦਾ ਪ੍ਰਮੁੱਖਤਾ ਨਾਲ ਉਠਾਉਣਗੇ ਕਿਸਾ...

ਕੇਂਦਰ ਸਰਕਾਰ ’ਤੇ ਦੇਸ਼ ਨੂੰ ਗਹਿਣੇ ਰੱਖਣ ਦੇ ਦੋਸ਼

ਕੇਂਦਰ ਸਰਕਾਰ ’ਤੇ ਦੇਸ਼ ਨੂੰ ਗਹਿਣੇ ਰੱਖਣ ਦੇ ਦੋਸ਼

ਕਿਸਾਨਾਂ ਦਾ ਮੱਥਾ ਕੌਮਾਂਤਰੀ ਸੰਸਥਾਵਾਂ ਨਾਲ ਲੱਗਾ: ਉਗਰਾਹਾਂ

ਸ਼ਹਿਰ

View All