ਵਾਰਿਸ-ਏ-ਖਾਲਸਾ ਜਥੇਬੰਦੀ ਦੀ ਮੀਟਿੰਗ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 22 ਜੂਨ
ਵਾਰਿਸ-ਏ-ਖਾਲਸਾ ਜਥੇਬੰਦੀ ਵੱਲੋਂ 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਅਗਵਾਈ ਹੇਠ ਆਰੰਭੇ ਧਰਮ ਯੁੱਧ ਵਿੱਚ ਪੰਥ ਪੰਜਾਬ ਅਤੇ ਪੰਜਾਬ ਦੇ ਪਾਣੀਆਂ ਦੀ ਰਾਖੀ ਕਰਨ ਲਈ ਆਪਣੇ ਪਰਿਵਾਰ ਸਮੇਤ ਸ਼ਹਾਦਤ ਦਾ ਜਾਮ ਪੀਣ ਵਾਲੇ ਕੌਮੀ ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਦੇ ਸ਼ਹੀਦੀ ਦਿਵਸ ਮੌਕੇ ਸ਼ਹੀਦੀ ਸਮਾਗਮ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।
ਜਥੇਬੰਦੀ ਦੇ ਬਾਨੀ ਕੌਮੀ ਸ਼ਹੀਦ ਭਾਈ ਸੰਦੀਪ ਸਿੰਘ ਦੀਪ ਸਿੱਧੂ ਦੇ ਘਰ ਪਿੰਡ ਥਰੀਕੇ ਵਿੱਖੇ ਐਡਵੋਕੇਟ ਮਨਦੀਪ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਸਾਂਝੇ ਤੌਰ ਤੇ ਫ਼ੈਸਲਾ ਕੀਤਾ ਕਿ ਸ਼ਹੀਦੀ ਸਮਾਗਮ ਬਾਘਾ ਪੁਰਾਣਾ ਮੋਗਾ ਸਥਿਤ ਗੁਰਦੁਆਰਾ ਬਾਬਾ ਮਸਤਾਨ ਸਿੰਘ ਵਿਖੇ 10 ਜੁਲਾਈ ਨੂੰ ਵੱਡੇ ਪੱਧਰ ’ਤੇ ਕੀਤਾ ਜਾਵੇਗਾ, ਜਿਸ ਵਿੱਚ ਪੰਜਾਬ ਭਰ ਤੋਂ ਸਖ਼ਸ਼ੀਅਤਾਂ ਸ਼ਾਮਲ ਹੋਣਗੀਆਂ।
ਇਸ ਮੌਕੇ ਭਾਈ ਦਵਿੰਦਰ ਸਿੰਘ ਹਰੀਏਵਾਲਾ, ਜਸਵੀਰ ਸਿੰਘ ਭੁੱਲਰ ਫਿਰੋਜ਼ਪੁਰ, ਪ੍ਰਦੀਪ ਸਿੰਘ ਸੋਨੀ ਬਠਿੰਡਾ, ਗੁਰਨੇਕ ਸਿੰਘ, ਚੇਅਰਮੈਨ ਸੁਖਦੀਪ ਸਿੰਘ ਲਉਕੇ, ਅਮਨਦੀਪ ਸਿੰਘ ਹਸਨਪੁਰ, ਚੇਅਰਮੈਨ ਮਹਿਲ ਸਿੰਘ ਫਤੇਵਾਲ, ਸੁਖਜੀਤ ਸਿੰਘ ਭੁੱਲਰ ਫਿਰੋਜਪੁਰ, ਸ਼ੇਰ ਸਿੰਘ ਦੌਲਤਪੁਰ, ਸੁਰਜੀਤ ਸਿੰਘ ਨੰਬਰਦਾਰ ਦੌਲਤਪੁਰ, ਜਗਰੂਪ ਸਿੰਘ ਹਸਨਪੁਰ, ਰਾਜਾ ਬਦੀਆਂ ਮੁਕਤਸਰ, ਸੁਖਬੀਰ ਸਿੰਘ, ਚਮਕੌਰ ਸਿੰਘ, ਮਹਿੰਦਰ ਸਿੰਘ ਦਾਨਗੜ੍ਹ ਅਤੇ ਕਥਾਵਾਚਕ ਭਾਈ ਚਮਕੌਰ ਸਿੰਘ ਧੁੰਨ ਅਤੇ ਭਾਈ ਰਜਿੰਦਰ ਸਿੰਘ ਤਲਵੰਡੀ ਹਾਜ਼ਰ ਸਨ।