ਗਗਨਦੀਪ ਸ਼ਰਮਾ ਨਾਲ ਰੂ-ਬ-ਰੂ ਕਰਵਾਇਆ
ਇੱਥੋਂ ਦੇ ਏ ਐੱਸ ਕਾਲਜ ਦੇ ਪੋਸਟ-ਗ੍ਰੈਜੂਏਟ ਪੰਜਾਬੀ ਵਿਭਾਗ ਨੇ ਜ਼ਿਲ੍ਹਾ ਭਾਸ਼ਾ ਦਫ਼ਤਰ ਲੁਧਿਆਣਾ ਦੇ ਸਹਿਯੋਗ ਨਾਲ ਭਾਰਤੀ ਸਾਹਿਤ ਅਕਾਦਮੀ ਯੁਵਾ ਪੁਰਸਕਾਰ ਜੇਤੂ ਕਵੀ ਪ੍ਰੋ. ਗਗਨਦੀਪ ਸ਼ਰਮਾ ਨਾਲ ਰੂ-ਬ-ਰੂ ਸਮਾਗਮ ਕਰਵਾਇਆ। ਇਸ ਮੌਕੇ ਪ੍ਰਸਿੱਧ ਨਾਵਲਕਾਰ ਅਤੇ ਕਹਾਣੀਕਾਰ ਕਰਨੈਲ ਸਿੰਘ ਵਜ਼ੀਰਾਬਾਦ...
ਇੱਥੋਂ ਦੇ ਏ ਐੱਸ ਕਾਲਜ ਦੇ ਪੋਸਟ-ਗ੍ਰੈਜੂਏਟ ਪੰਜਾਬੀ ਵਿਭਾਗ ਨੇ ਜ਼ਿਲ੍ਹਾ ਭਾਸ਼ਾ ਦਫ਼ਤਰ ਲੁਧਿਆਣਾ ਦੇ ਸਹਿਯੋਗ ਨਾਲ ਭਾਰਤੀ ਸਾਹਿਤ ਅਕਾਦਮੀ ਯੁਵਾ ਪੁਰਸਕਾਰ ਜੇਤੂ ਕਵੀ ਪ੍ਰੋ. ਗਗਨਦੀਪ ਸ਼ਰਮਾ ਨਾਲ ਰੂ-ਬ-ਰੂ ਸਮਾਗਮ ਕਰਵਾਇਆ। ਇਸ ਮੌਕੇ ਪ੍ਰਸਿੱਧ ਨਾਵਲਕਾਰ ਅਤੇ ਕਹਾਣੀਕਾਰ ਕਰਨੈਲ ਸਿੰਘ ਵਜ਼ੀਰਾਬਾਦ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਸਮਾਗਮ ਦਾ ਆਰੰਭ ਕਰਦਿਆਂ ਕਾਲਜ ਸਕੱਤਰ ਅਜੈ ਸੂਦ ਅਤੇ ਪ੍ਰਿੰਸੀਪਲ ਡਾ. ਕੇ ਕੇ ਸ਼ਰਮਾ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਨਾਵਲਕਾਰ ਵਜ਼ੀਰਾਬਾਦ ਨੇ ਵਿਦਿਆਰਥੀਆਂ ਨੂੰ ਨਿੱਠ ਕੇ ਮਿਹਨਤ ਕਰਨ ਲਈ ਪ੍ਰੇਰਿਆ। ਇਸ ਮੌਕੇ ਪੰਜਾਬੀ ਵਿਭਾਗ ਵੱਲੋਂ ਵਿਦਿਆਰਥੀਆਂ ਵਿਚਕਾਰ ਕੋਲਾਜ਼ ਮੇਕਿੰਗ ਅਤੇ ਮੌਲਿਕ ਲੇਖਣ ਮੁਕਾਬਲੇ ਕਰਵਾਏ ਗਏ। ਇਸ ਦੇ ਜੇਤੂਆਂ ਨੂੰ ਸਾਹਿਤਕ ਪੁਸਤਕਾਂ ਵੰਡੀਆਂ ਗਈਆਂ। ਮੰਚ ਸੰਚਾਲਨ ਦੀ ਭੂਮਿਕਾ ਪ੍ਰੋ. ਲਵਪ੍ਰੀਤ ਸਿੰਘ ਨੇ ਨਿਭਾਈ। ਇਸ ਮੌਕੇ ਡਾ. ਰਾਜਪ੍ਰੀਤ ਕੌਰ ਬੈਨੀਪਾਲ, ਡਾ. ਸੰਦੀਪ ਸ਼ਰਮਾ, ਡਾ. ਮਨਦੀਪ ਕੌਰ, ਪ੍ਰੋ. ਹਰਜੋਤ ਕੌਰ, ਪ੍ਰੋ. ਰਮਨਦੀਪ ਕੌਰ, ਪ੍ਰੋ. ਰਵਿੰਦਰਜੀਤ ਸਿੰਘ, ਡਾ. ਸ਼ਿਵ ਕੁਮਾਰ, ਪ੍ਰੋ. ਮਨੂੰ ਵਰਮਾ, ਡਾ. ਮੋਹਿਤ ਕੁਮਾਰ, ਡਾ. ਯਾਸ਼ਮੀਨ ਸੋਫ਼ਤ, ਪ੍ਰੋ. ਰਜਨੀ ਕਾਂਤ ਸ਼ਰਮਾ, ਪ੍ਰੋ. ਦਿਸ਼ਾ, ਡਾ. ਹਰਮਨਜੋਤ ਕੌਰ ਭੱਟੀ, ਡਾ. ਅਰੁਣ ਕੁਮਾਰ ਸ਼ਰਮਾ, ਡਾ. ਸ਼ਸ਼ੀ ਸ਼ਰਮਾ, ਪ੍ਰੋ. ਸੌਰਵ ਸ਼ਰਮਾ ਆਦਿ ਹਾਜ਼ਰ ਸਨ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਲ ਸੰਜੀਵ ਧਮੀਜਾ, ਨਵੀਨ ਥੰਮਨ, ਰਾਜੇਸ਼ ਡਾਲੀ, ਜਤਿੰਦਰ ਦੇਵਗਨ, ਅਜੈ ਸੂਦ ਨੇ ਪ੍ਰੋਗਰਾਮ ਲਈ ਪੰਜਾਬੀ ਵਿਭਾਗ ਨੂੰ ਵਧਾਈ ਦਿੱਤੀ।
‘ਆਓ ਵਧੀਆ ਪੰਜਾਬੀ ਲਿਖੀਏ’ ਦਾ ਛੇਵਾਂ ਅੰਕ ਰਿਲੀਜ਼
ਖੰਨਾ: ਇੱਥੇ ਪੰਜਾਬੀ ਲਿਖਾਰੀ ਸਭਾ ਰਾਮਪੁਰ ਦੀ ਇਕੱਤਰਤਾ ਅਮਰਿੰਦਰ ਸੋਹਲ ਦੀ ਪ੍ਰਧਾਨਗੀ ਹੇਠ ਹੋਈ। ਸਭ ਤੋਂ ਪਹਿਲਾਂ ਲੇਖਕ ਮਰਹੂਮ ਸੁਰਜੀਤ ਖ਼ੁਰਸ਼ੀਦੀ ਦੀ ਕਿਤਾਬ ‘ਆਓ ਵਧੀਆ ਪੰਜਾਬੀ ਲਿਖੀਏ’ ਦਾ ਛੇਵਾਂ ਅੰਕ ਰਿਲੀਜ਼ ਕੀਤਾ ਗਿਆ। ਗ਼ਜ਼ਲਗੋ ਐੱਸ ਨਸੀਮ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਪੰਜਾਬੀ ਭਾਸ਼ਾ ਲਿਖਣ ਦੀਆਂ ਬੇਸ਼ੁਮਾਰ ਗ਼ਲਤੀਆਂ ਪਾਈਆਂ ਜਾਂਦੀਆਂ ਹਨ ਜੋ ਫ਼ਿਕਰ ਦੀ ਗੱਲ ਹੈ। ਜਸਵੀਰ ਝੱਜ ਨੇ ਸੁਰਜੀਤ ਖ਼ੁਰਸ਼ੀਦੀ ਦੀ ਸ਼ਖ਼ਸੀਅਤ ਬਾਰੇ ਚਾਨਣਾ ਪਾਇਆ। ਰਚਨਾਵਾਂ ਦੇ ਦੌਰ ਵਿਚ ਭੁਪਿੰਦਰ ਡਿਓਢ ਨੇ ਮਿਨੀ ਕਹਾਣੀ, ਗੀਤਕਾਰ ਗੋਪੀ ਜਾਤੀਵਾਲ ਨੇ ਗੀਤ, ਇੰਦਰਜੀਤ ਮੱਲ੍ਹੀਪੁਰ ਨੇ ਗ਼ਜ਼ਲ, ਵਿਸ਼ਿਵੰਦਰ ਰਾਮਪੁਰ ਨੇ ਗੀਤ, ਗਾਇਕ ਸ਼ੇਰ ਰਾਣਵਾਂ ਨੇ ਗੀਤ, ਗ਼ਜ਼ਲਗੋ ਐੱਸ ਨਸੀਮ ਨੇ ਗ਼ਜ਼ਲ, ਬਲਜਿੰਦਰ ਸਿੰਘ ਨੇ ਗ਼ਜ਼ਲ, ਜਸਵੀਰ ਝੱਜ ਨੇ ਗੀਤ, ਅਮਰਿੰਦਰ ਸੋਹਲ ਨੇ ਗ਼ਜ਼ਲ ਸੁਣਾਈ। ਇਨ੍ਹਾਂ ਰਚਨਾਵਾਂ ’ਤੇ ਹੋਈ ਬਹਿਸ ਵਿੱਚ ਪ੍ਰਭਜੋਤ ਰਾਮਪੁਰ, ਕੁਲਵਿੰਦਰ ਸਿੰਘ, ਸਿਕੰਦਰ ਰਾਮਪੁਰੀ, ਦਲਜਿੰਦਰ ਸਿੰਘ ਮਾਂਗਟ, ਮਨਦੀਪ ਸਿੰਘ ਮਾਂਗਟ ਅਤੇ ਡਾ. ਟਹਿਲ ਸਿੰਘ ਜੱਸਲ ਨੇ ਉਸਾਰੂ ਟਿੱਪਣੀਆਂ ਕੀਤੀਆਂ। ਸਭਾ ਦੀ ਕਾਰਵਾਈ ਪ੍ਰਭਜੋਤ ਰਾਮਪੁਰ ਨੇ ਚਲਾਈ। -ਨਿੱਜੀ ਪੱਤਰ ਪ੍ਰੇਰਕ

