DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Mechanical Sweeping Tender: ਮਸ਼ੀਨੀ ਸਫ਼ਾਈ ਦੇ ਠੇਕੇ ਖ਼ਿਲਾਫ਼ ਨਿਗਮ ਹਾਊਸ ਵਿੱਚ ਹੰਗਾਮਾ

82 ਕਰੋੜ ਰੁਪਏ ਦੇ ਟੈਂਡਰ ਦੇ ਮੁੱਦੇ ’ਤੇ ਸਿਆਸਤ ਭਖੀ; ਕਾਂਗਰਸੀ ਕੌਂਸਲਰ ਦੋ ਬੋਰੀਆਂ ਵਿੱਚ ਨਕਲੀ ਨੋਟ ਭਰ ਕੇ ਸਦਨ ’ਚ ਲਿਆਏ

  • fb
  • twitter
  • whatsapp
  • whatsapp
featured-img featured-img
ਨਕਲੀ ਨੋਟਾਂ ਵਾਲੀਆਂ ਬੋਰੀਆਂ ਲਿਆਉਂਦੇ ਹੋਏ ਕਾਂਗਰਸੀ। -ਫੋਟੋ: ਹਿਮਾਂਸ਼ੂ ਮਹਾਜਨ
Advertisement

ਲੁਧਿਆਣਾ ਨਗਰ ਨਿਗਮ ਵੱਲੋਂ 82 ਕਰੋੜ ਰੁਪਏ ਦੇ ਮਸ਼ੀਨੀ ਸਫ਼ਾਈ (ਮਕੈਨੀਕਲ ਸਵੀਪਿੰਗ) ਟੈਂਡਰ ਨੂੰ ਮਨਜ਼ੂਰੀ ਦੇਣ ਲਈ ਸੱਦੀ ਗਈ ਜਨਰਲ ਹਾਊਸ ਦੀ ਮੀਟਿੰਗ ਭਾਰੀ ਹੰਗਾਮੇ ਦੀ ਭੇਟ ਚੜ੍ਹ ਗਈ। ਸਥਾਨਕ ਗੁਰੂ ਨਾਨਕ ਦੇਵ ਭਵਨ ਵਿੱਚ ਰੱਖੀ ਗਈ ਇਸ ਮੀਟਿੰਗ ਕਾਰਨ ਅੱਜ ਸ਼ਹਿਰ ਦਾ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖਿਆ ਰਿਹਾ। ਹਾਲਾਤ ਇਹ ਬਣ ਗਏ ਕਿ ਸਦਨ ਦੀ ਰਸਮੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਿਰੋਧੀ ਧਿਰਾਂ ਨੇ ਇਸ ਪ੍ਰਾਜੈਕਟ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ।

ਇਸੇ ਦੌਰਾਨ ਵਿੱਤ ਅਤੇ ਠੇਕਾ ਕਮੇਟੀ ਦੇ ਮੈਂਬਰ ਅਤੇ ਕਾਂਗਰਸੀ ਕੌਂਸਲਰ ਗੌਰਵ ਭੱਟੀ ਨੇ ਬੇਹੱਦ ਅਨੋਖੇ ਢੰਗ ਨਾਲ ਆਪਣਾ ਰੋਸ ਪ੍ਰਗਟਾਇਆ। ਉਹ 80 ਕਰੋੜ ਰੁਪਏ ਤੋਂ ਵੱਧ ਦੇ ਨਕਲੀ ਨੋਟਾਂ ਨਾਲ ਭਰੀਆਂ ਦੋ ਬੋਰੀਆਂ ਲੈ ਕੇ ਹਾਊਸ ਅੰਦਰ ਪਹੁੰਚ ਗਏ। ਨਕਲੀ ਨੋਟਾਂ ਦੀਆਂ ਬੋਰੀਆਂ ਦਿਖਾਉਂਦਿਆਂ ਕੌਂਸਲਰਾਂ ਨੇ ਪ੍ਰਸ਼ਾਸਨ ਨੂੰ ਸਪੱਸ਼ਟ ਕਿਹਾ ਕਿ ਉਹ ਇਹ ਨੋਟ ਰੱਖ ਲੈਣ ਪਰ ਸ਼ਹਿਰ ਵਾਸੀਆਂ ਦੀ ਖ਼ੂਨ-ਪਸੀਨੇ ਦੀ ਕਮਾਈ ਨੂੰ ਇਸ ਤਰ੍ਹਾਂ ਬਰਬਾਦ ਨਾ ਕਰਨ।

Advertisement

ਦੂਜੇ ਪਾਸੇ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਅੰਦਰੋਂ ਵੀ ਇਸ ਖ਼ਿਲਾਫ਼ ਆਵਾਜ਼ਾਂ ਉੱਠਣ ਲੱਗ ਪਈਆਂ ਹਨ। ਮੀਟਿੰਗ ਦੌਰਾਨ ਕੌਂਸਲਰ ਮਹਿਕ ਚੱਢਾ ਦੇ ਪਤੀ ਗੁਰਕਰਨ ਟੀਨਾ ਨੇ ਵੀ 82 ਕਰੋੜ ਰੁਪਏ ਦੇ ਇਸ ਟੈਂਡਰ ਦਾ ਸਖ਼ਤ ਵਿਰੋਧ ਕੀਤਾ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਇਸ ਪ੍ਰਾਜੈਕਟ ਦੇ ਬਿਲਕੁਲ ਹੱਕ ਵਿੱਚ ਨਹੀਂ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਮੇਅਰ ਅਤੇ ਹੋਰ ਉੱਚ ਅਧਿਕਾਰੀਆਂ ਨਾਲ ਵੀ ਇਸ ਬਾਰੇ ਗੱਲਬਾਤ ਕਰਨਗੇ।

Advertisement

ਜਦੋਂ ਹਾਊਸ ਵਿੱਚ ਟੈਂਡਰ ਨੂੰ ਲੈ ਕੇ ਤਿੱਖੀ ਬਹਿਸ ਚੱਲ ਰਹੀ ਸੀ, ਤਾਂ ਅਚਾਨਕ ਇੱਕ ਦੁਖਦਾਈ ਖ਼ਬਰ ਪੁੱਜੀ। ਸਦਨ ਨੂੰ ਦੱਸਿਆ ਗਿਆ ਕਿ ਵਾਰਡ ਨੰਬਰ 47 ਤੋਂ ‘ਆਪ’ ਦੀ ਕੌਂਸਲਰ ਊਸ਼ਾ ਕਲਿਆਣ ਦਾ ਅਕਾਲ ਚਲਾਣਾ ਹੋ ਗਿਆ ਹੈ। ਇਸ ਸੋਗਮਈ ਖ਼ਬਰ ਮਗਰੋਂ ਮੀਟਿੰਗ ਦਾ ਮਾਹੌਲ ਪੂਰੀ ਤਰ੍ਹਾਂ ਬਦਲ ਗਿਆ। ਵਿਛੜੀ ਰੂਹ ਦੀ ਸ਼ਾਂਤੀ ਲਈ ਹਾਊਸ ਵਿੱਚ ਮੌਜੂਦ ਸਮੂਹ ਕੌਂਸਲਰਾਂ, ਮੇਅਰ ਅਤੇ ਅਧਿਕਾਰੀਆਂ ਨੇ ਖੜ੍ਹੇ ਹੋ ਕੇ ਦੋ ਮਿੰਟ ਦਾ ਮੌਨ ਧਾਰਿਆ। ਇਸ ਮਗਰੋਂ ਮਰਹੂਮ ਕੌਂਸਲਰ ਦੇ ਸਤਿਕਾਰ ਵਜੋਂ ਮੀਟਿੰਗ ਦੀ ਕਾਰਵਾਈ ਤੁਰੰਤ ਮੁਲਤਵੀ ਕਰ ਦਿੱਤੀ ਗਈ।

ਨਿਗਮ ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਅੱਜ ਵਿਚਾਲੇ ਛੱਡੀ ਗਈ ਇਹ ਅਹਿਮ ਮੀਟਿੰਗ ਹੁਣ ਆਉਂਦੇ ਸੋਮਵਾਰ 12 ਅਕਤੂਬਰ ਨੂੰ ਦੁਪਹਿਰ ਤਿੰਨ ਵਜੇ ਗੁਰੂ ਨਾਨਕ ਦੇਵ ਭਵਨ ਵਿੱਚ ਹੀ ਦੁਬਾਰਾ ਸੱਦੀ ਜਾਵੇਗੀ। ਇਸ ਦੌਰਾਨ ਤੈਅ ਕੀਤੇ ਗਏ ਏਜੰਡੇ ਅਨੁਸਾਰ ਸ਼ਹਿਰ ਦੇ ਰੁਕੇ ਹੋਏ ਵਿਕਾਸ ਪ੍ਰਾਜੈਕਟਾਂ, ਫੰਡਾਂ ਦੀ ਵੰਡ ਅਤੇ ਲੋਕਾਂ ਨਾਲ ਜੁੜੇ ਹੋਰ ਗੰਭੀਰ ਮੁੱਦਿਆਂ ਉੱਤੇ ਵਿਸਥਾਰ ਨਾਲ ਚਰਚਾ ਕੀਤੀ ਜਾਵੇਗੀ।

ਮਮਤਾ ਆਸ਼ੂ ਨੇ ਵੀ ਸਵਾਲ ਚੁੱਕੇ

ਲੁਧਿਆਣਾ ਨਗਰ ਨਿਗਮ ਵੱਲੋਂ ਸੜਕਾਂ ਦੀ ਮਸ਼ੀਨੀ ਸਫ਼ਾਈ (ਮਕੈਨੀਕਲ ਸਵੀਪਿੰਗ) ਲਈ ਜਾਰੀ ਕੀਤੇ ਟੈਂਡਰ ਉੱਤੇ ਸਿਆਸੀ ਵਿਵਾਦ ਖੜ੍ਹਾ ਹੋ ਗਿਆ ਹੈ। ਸਾਬਕਾ ਕੌਂਸਲਰ ਮਮਤਾ ਆਸ਼ੂ ਨੇ ਵੀਡੀਓ ਜਾਰੀ ਕਰਕੇ 2500 ਰੁਪਏ ਪ੍ਰਤੀ ਕਿਲੋਮੀਟਰ ਦੀ ਭਾਰੀ ਦਰ ’ਤੇ ਸਖ਼ਤ ਇਤਰਾਜ਼ ਜਤਾਇਆ ਹੈ। ਉਨ੍ਹਾਂ ਇੰਦੌਰ ਵਿੱਚ ਇਹੀ ਰੇਟ 400 ਅਤੇ ਚੰਡੀਗੜ੍ਹ ਵਿੱਚ 750 ਰੁਪਏ ਹੋਣ ਦਾ ਹਵਾਲਾ ਦਿੰਦਿਆਂ ਪੁੱਛਿਆ ਕਿ ਲੁਧਿਆਣਾ ਵਿੱਚ ਇੰਨਾ ਮਹਿੰਗਾ ਟੈਂਡਰ ਪਾਸ ਕਰਕੇ ਕਿਸ ਦੀ ਜੇਬ ਭਰੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਡਬਲ ਰੋਡ ਉੱਤੇ ਇਹ ਲਾਗਤ 10 ਹਜ਼ਾਰ ਰੁਪਏ ਪ੍ਰਤੀ ਕਿਲੋਮੀਟਰ ਤੱਕ ਪੁੱਜ ਜਾਵੇਗੀ, ਜਿਸ ਨਾਲ ਖ਼ਜ਼ਾਨੇ ਨੂੰ ਵੱਡਾ ਨੁਕਸਾਨ ਹੋਵੇਗਾ। ਮਮਤਾ ਆਸ਼ੂ ਨੇ ਸਵਾਲ ਚੁੱਕਿਆ ਕਿ ਜਿਸ ਕੰਪਨੀ ਨੂੰ ਪਹਿਲਾਂ ਮਾੜੇ ਕੰਮ ਕਾਰਨ ਹਟਾਇਆ ਗਿਆ ਸੀ, ਉਸੇ ਨੂੰ ਮੁੜ ਠੇਕਾ ਕਿਉਂ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕੌਂਸਲਰਾਂ ਨੂੰ ਇਸ ਵਿਵਾਦਤ ਟੈਂਡਰ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ।

Advertisement
×