DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਮੇਅਰ ਵੱਲੋਂ ਸਟੋਰੇਜ ਕੰਪੈਕਟਰਾਂ ਦਾ ਨਿਰੀਖਣ

ਨਗਰ ਨਿਗਮ ਵੱਲੋਂ ਰਿਕਾਰਡ ਦੀ ਸਹੀ ਸਾਂਭ-ਸੰਭਾਲ ਲਈ ਸਟੋਰੇਜ ਕੰਪੈਕਟਰ ਲਾਏ ਜਾ ਰਹੇ ਹਨ। ਇਸ ਤਹਿਤ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਸ਼ੁੱਕਰਵਾਰ ਨੂੰ ਸਰਾਭਾ ਨਗਰ ਸਥਿਤ ਨਗਰ ਨਿਗਮ ਦੇ ਜ਼ੋਨ-ਡੀ ਦਫ਼ਤਰ ਵਿੱਚ ਇਨ੍ਹਾਂ ਕੰਪੈਕਟਰਾਂ ਦਾ ਨਿਰੀਖਣ ਕੀਤਾ। ਸਟੋਰੇਜ ਕੰਪੈਕਟਰ ਲਾਉਣ...

  • fb
  • twitter
  • whatsapp
  • whatsapp
Advertisement

ਨਗਰ ਨਿਗਮ ਵੱਲੋਂ ਰਿਕਾਰਡ ਦੀ ਸਹੀ ਸਾਂਭ-ਸੰਭਾਲ ਲਈ ਸਟੋਰੇਜ ਕੰਪੈਕਟਰ ਲਾਏ ਜਾ ਰਹੇ ਹਨ। ਇਸ ਤਹਿਤ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਸ਼ੁੱਕਰਵਾਰ ਨੂੰ ਸਰਾਭਾ ਨਗਰ ਸਥਿਤ ਨਗਰ ਨਿਗਮ ਦੇ ਜ਼ੋਨ-ਡੀ ਦਫ਼ਤਰ ਵਿੱਚ ਇਨ੍ਹਾਂ ਕੰਪੈਕਟਰਾਂ ਦਾ ਨਿਰੀਖਣ ਕੀਤਾ। ਸਟੋਰੇਜ ਕੰਪੈਕਟਰ ਲਾਉਣ ਦਾ ਮੁੱਖ ਮਕਸਦ ਰਿਕਾਰਡ ਦੀ ਸਹੀ ਸਾਂਭ-ਸੰਭਾਲ ਅਤੇ ਸੁਰੱਖਿਆ ਯਕੀਨੀ ਬਣਾਉਣਾ ਹੈ। ਇਨ੍ਹਾਂ ਕੰਪੈਕਟਰਾਂ ਦੀ ਵਰਤੋਂ ਨਾਲ ਜਗ੍ਹਾ ਦੀ ਬੱਚਤ ਹੋਵੇਗੀ, ਰਿਕਾਰਡ ਨੂੰ ਧੂੜ-ਮਿੱਟੀ ਅਤੇ ਨਮੀ ਤੋਂ ਬਚਾਇਆ ਜਾ ਸਕੇਗਾ ਅਤੇ ਇਸ ਦੀ ਸਹੀ ਸਾਂਭ-ਸੰਭਾਲ ਵਿੱਚ ਮਦਦ ਮਿਲੇਗੀ।ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਲਗਭਗ 1.76 ਕਰੋੜ ਰੁਪਏ ਦੀ ਲਾਗਤ ਨਾਲ ਨਗਰ ਨਿਗਮ ਦੇ ਦਫ਼ਤਰਾਂ ਵਿੱਚ 56 ਸਟੋਰੇਜ ਕੰਪੈਕਟਰ ਲਾਏ ਜਾ ਰਹੇ ਹਨ।

ਮੇਅਰ ਇੰਦਰਜੀਤ ਕੌਰ ਨੇ ਕਿਹਾ ਕਿ ਇਸ ਨਾਲ ਘੱਟ ਜਗ੍ਹਾਂ ਵਿੱਚ ਰਿਕਾਰਡ ਨੂੰ ਸੰਭਾਲਣ ਵਿੱਚ ਕਾਫ਼ੀ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਪਹਿਲਾਂ ਖੁੱਲ੍ਹੀਆਂ ਰੈਕਾਂ ਵਿੱਚ ਰਿਕਾਰਡ ਰੱਖਣ ਕਾਰਨ ਇਸ ਦੇ ਖਰਾਬ ਹੋਣ ਦੀਆਂ ਸ਼ਿਕਾਇਤਾਂ ਮਿਲਦੀਆਂ ਸਨ। ਇਹ ਕੰਪੈਕਟਰ ਰਿਕਾਰਡ ਨੂੰ ਧੂੜ-ਮਿੱਟੀ ਆਦਿ ਤੋਂ ਵੀ ਸੁਰੱਖਿਅਤ ਰੱਖਣਗੇ। ਮੇਅਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਲੋੜ ਅਨੁਸਾਰ ਨਗਰ ਨਿਗਮ ਦਫ਼ਤਰਾਂ ਵਿੱਚ ਕੰਪੈਕਟਰ ਲਗਾਉਣ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਜਾਵੇ। ਦਫ਼ਤਰਾਂ ਵਿੱਚ ਮੌਜੂਦ ਰਿਕਾਰਡ ਦੀ ਸੁਰੱਖਿਆ ਲਈ ਵੀ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਨਿਰੀਖਣ ਦੌਰਾਨ, ਮੇਅਰ ਇੰਦਰਜੀਤ ਕੌਰ ਨੇ ‘ਸੁਵਿਧਾ ਕੇਂਦਰ’ ਵਿੱਚ ਆਏ ਨਾਗਰਿਕਾਂ ਨਾਲ ਵੀ ਗੱਲਬਾਤ ਕੀਤੀ ਅਤੇ ਸਟਾਫ ਨੂੰ ਹਦਾਇਤ ਕੀਤੀ ਕਿ ਉਹ ਨਾਗਰਿਕਾਂ ਨੂੰ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਸੇਵਾਵਾਂ ਮੁਹੱਈਆ ਕਰਾਉਣ।

Advertisement

Advertisement
Advertisement
×