DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੁਵਿਧਾ ਕੇਂਦਰ ਦੇ ਹਾਲਾਤ ਦੇਖ ਭੜਕੀ ਮੇਅਰ

ਨਗਰ ਨਿਗਮ ਜ਼ੋਨ-ਬੀ ਦਫ਼ਤਰ ਵਿੱਚ ਛਾਪਾ

  • fb
  • twitter
  • whatsapp
  • whatsapp
Advertisement

ਨਗਰ ਨਿਗਮ ਦੀ ਮੇਅਰ ਇੰਦਰਜੀਤ ਕੌਰ ਵੱਲੋਂ ਮੰਗਲਵਾਰ ਨੂੰ ਜ਼ੋਨ-ਬੀ ਦਫ਼ਤਰ ਦੀ ਬੇਸਮੈਂਟ ਸਥਿਤ ਸੁਵਿਧਾ ਕੇਂਦਰ ਦਾ ਨਿਰੀਖਣ ਕੀਤਾ ਗਿਆ। ਇਸ ਦੌਰਾਨ ਕੇਂਦਰ ਵਿੱਚ ਸਹੀ ਪ੍ਰਬੰਧ ਤੇ ਸਟਾਫ਼ ਦੀ ਭਾਰੀ ਕਮੀ ਦੇਖ ਕੇ ਮੇਅਰ ਦਾ ਪਾਰਾ ਚੜ੍ਹ ਗਿਆ। ਮੌਕੇ ’ਤੇ ਮੌਜੂਦ ਲੋਕਾਂ ਨੇ ਮੇਅਰ ਨੂੰ ਸ਼ਿਕਾਇਤ ਕੀਤੀ ਕਿ ਜ਼ਿਆਦਾਤਰ ਕਾਊਂਟਰ ਖਾਲੀ ਰਹਿਣ ਕਾਰਨ ਉਨ੍ਹਾਂ ਨੂੰ ਘੰਟਿਆਂਬੱਧੀ ਲਾਈਨ ਵਿੱਚ ਖੜ੍ਹਨਾ ਪੈਂਦਾ ਹੈ। ਮੇਅਰ ਨੇ ਤੁਰੰਤ ਜ਼ੋਨਲ ਕਮਿਸ਼ਨਰ ਨੀਰਜ ਜੈਨ ਨੂੰ ਮੌਕੇ ’ਤੇ ਬੁਲਾਇਆ ਅਤੇ ਮੁਲਾਜ਼ਮਾਂ ਦਾ ਰਿਕਾਰਡ ਮੰਗਿਆ। ਜ਼ੋਨਲ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਇਹ ਸੁਵਿਧਾ ਕੇਂਦਰ ਨਗਰ ਨਿਗਮ ਦੇ ਨਹੀਂ, ਸਗੋਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਅਧੀਨ ਹੈ ਅਤੇ ਨਿਗਮ ਨੇ ਸਿਰਫ਼ ਥਾਂ ਮੁਹੱਈਆ ਕਰਵਾਈ ਹੈ। ਨਿਰੀਖਣ ਦੌਰਾਨ ਸੁਵਿਧਾ ਕੇਂਦਰ ਦੇ ਬਹੁਤੇ ਕਾਊਂਟਰਾਂ ਦੇ ਕੰਪਿਊਟਰ ਲੱਗੇ ਹੋਏ ਸਨ ਉਹ ਬੰਦ ਹਨ। ਸਿਰਫ਼ ਦੋ ਕਾਊਂਟਰਾਂ ’ਤੇ ਹੀ ਮੁਲਾਜ਼ਮ ਤਾਇਨਾਤ ਸਨ। ਹਾਜ਼ਰੀ ਰਜਿਸਟਰ ਦੀ ਜਾਂਚ ਤੋਂ ਪਤਾ ਲੱਗਿਆ ਕਿ ਜ਼ਿਆਦਾਤਰ ਮੁਲਾਜ਼ਮ ਛੁੱਟੀ ’ਤੇ ਸਨ। ਉੱਥੇ ਹੀ ਕੇਂਦਰ ਵਿੱਚ ਮੌਜੂਦ ਲੋਕਾਂ ਨੇ ਸ਼ਿਕਾਇਤ ਕੀਤੀ ਕਿ ਕਾਊਂਟਰਾਂ ’ਤੇ ਬੈਠੇ ਮੁਲਾਜ਼ਮ ਵੀ ਪੂਰੀ ਤਰ੍ਹਾਂ ਸਿਖਲਾਈ ਪ੍ਰਾਪਤ ਨਹੀਂ ਹਨ, ਜਿਸ ਕਾਰਨ ਕੰਮ ਵਿੱਚ ਕਾਫ਼ੀ ਦੇਰੀ ਹੋ ਰਹੀ ਹੈ। ਮੇਅਰ ਨੇ ਨਾਰਾਜ਼ਗੀ ਜ਼ਾਹਰ ਕਰਦਿਆਂ ਨਿਰਦੇਸ਼ ਦਿੱਤੇ ਕਿ ਭਾਵੇਂ ਸੁਵਿਧਾ ਕੇਂਦਰ ਡੀ ਸੀ ਦਫ਼ਤਰ ਦੇ ਅਧੀਨ ਹੋਵੇ, ਪਰ ਇਹ ਨਿਗਮ ਦੀ ਬਿਲਡਿੰਗ ਵਿੱਚ ਚੱਲ ਰਿਹਾ ਹੈ, ਇਸ ਲਈ ਜਨਤਾ ਨੂੰ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ। ਮੇਅਰ ਨੇ ਅਧਿਕਾਰੀਆਂ ਅਤੇ ਸੁਪਰਵਾਈਜ਼ਰ ਨੂੰ ਸਖ਼ਤ ਹਦਾਇਤ ਦਿੱਤੀ ਕਿ ਸੁਵਿਧਾ ਕੇਂਦਰ ਵਿੱਚ ਭੀੜ ਨੂੰ ਕੰਟਰੋਲ ਕਰਨ ਲਈ ਤੁਰੰਤ ਟੋਕਨ ਸਿਸਟਮ ਅਤੇ ਟਾਈਮ ਸਲਾਟ ਪ੍ਰਕਿਰਿਆ ਲਾਗੂ ਕੀਤੀ ਜਾਵੇ। ਉਨ੍ਹਾਂ ਕਾਊਂਟਰਾਂ ਨੂੰ ਜਲਦੀ ਭਰਨ ਅਤੇ ਤਜਰਬੇਕਾਰ ਸਟਾਫ ਦੀ ਤਾਇਨਾਤੀ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ।

Advertisement
Advertisement
×