DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Mawan Dhiyan Satkar Yojana: ਖਾਤਿਆਂ ਵਿੱਚ ਪੈਸੇ ਆਉਣ ’ਤੇ ਔਰਤਾਂ ਨੇ ਨੱਚ ਕੇ ਖੁਸ਼ੀ ਮਨਾਈ

ਵਾਰਡ ਨੰਬਰ 44 ਦੇ ਕੌਂਸਲਰ ਗੋਗਾ ਦਾ ਸਨਮਾਨ ਕੀਤਾ

  • fb
  • twitter
  • whatsapp
  • whatsapp
featured-img featured-img
ਕੌਂਸਲਰ ਸੋਹਨ ਸਿੰਘ ਗੋਗਾ ਨਾਲ ਖ਼ੁਸ਼ੀ ਮਨਾਉਂਦੀਆਂ ਹੋਈਆਂ ਔਰਤਾਂ। -ਫੋਟੋ: ਇੰਦਰਜੀਤ ਵਰਮਾ
Advertisement

ਪੰਜਾਬ ਸਰਕਾਰ ਵੱਲੋਂ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਬੀਬੀਆਂ ਦੇ ਖਾਤਿਆਂ ਵਿੱਚ ਪੈਸੇ ਆਉਣ ’ਤੇ ਵਾਰਡ ਨੰਬਰ 44 ਵਿੱਚ ਅੱਜ ਬੀਬੀਆਂ ਨੇ ਖੁਸ਼ੀ ਮਨਾ ਕੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਅਤੇ ਕੌਂਸਲਰ ਸੋਹਨ ਸਿੰਘ ਗੋਗਾ ਦਾ ਸਨਮਾਨ ਕਰ ਕੇ ਵਧਾਈਆਂ ਦਿੱਤੀਆਂ। ਬੀਬੀਆਂ ਦੇ ਖਾਤਿਆਂ ਵਿੱਚ 3 ਮਹੀਨਿਆਂ ਦੀ ਸਹਾਇਤਾ ਰਾਸ਼ੀ 3000 ਰੁਪਏ ਅਤੇ 4500 ਰੁਪਏ ਆਉਣ ’ਤੇ ਔਰਤਾਂ ਨੇ ਖੁਸ਼ੀ ਜ਼ਾਹਿਰ ਕਰਦਿਆਂ ਗਿੱਧਾ ਪਾਇਆ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਵਿਧਾਇਕ ਕੁਲਵੰਤ ਸਿੰਘ ਸਿੱਧੂ ਅਤੇ ਕੌਂਸਲਰ ਸੋਹਣ ਸਿੰਘ ਗੋਗਾ ਦਾ ਧੰਨਵਾਦ ਕੀਤਾ। ਇਸ ਮੌਕੇ ਅੰਨੂ ਬਾਲਾ ਆਂਗਨਵਾੜੀ ਵਰਕਰ, ਇਕਬਾਲ ਕੌਰ ਵਾਰਡ ਪ੍ਰਧਾਨ ਅਤੇ ਸਖੀ ਬਲਜੀਤ ਕੌਰ ਵੱਲੋਂ ਢੋਲ ਵਜਾ ਕੇ ਭੰਗੜੇ ਪਾਏ ਗਏ ਅਤੇ ਸਾਰੀਆਂ ਸਖੀਆਂ ਅਤੇ ਸਨਮਾਨ ਰਾਸ਼ੀ ਲੈਣ ਵਾਲੀਆਂ ਮਾਵਾਂ ਧੀਆਂ ਨਾਲ ਲੱਡੂ ਵੰਡੇ ਅਤੇ ਕੌਂਸਲਰ ਗੋਗਾ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ। ਕੌਂਸਲਰ ਸੋਹਨ ਸਿੰਘ ਗੋਗਾ ਨੇ ਕਿਹਾ ਕਿ ‘ਆਪ’ ਸਰਕਾਰ ਨੇ ਲੋਕਾਂ ਨਾਲ ਕੀਤਾ ਵਾਅਦਾ ਪੂਰਾ ਕਰਕੇ ਇੱਕ ਨਵਾਂ ਇਤਿਹਾਸ ਸਿਰਜਿਆ ਹੈ ਜਿਸ ਨਾਲ ਮੁੜ ਅਗਲੀ ਚੋਣ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਨਣ ਦਾ ਰਾਹ ਪੱਧਰਾ ਹੋਇਆ ਹੈ।

ਭਾਜਪਾ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਮੁਜ਼ਾਹਰਾ

ਲੁਧਿਆਣਾ: ਭਾਰਤੀ ਜਨਤਾ ਪਾਰਟੀ ਮਹਿਲਾ ਮੋਰਚਾ ਵੱਲੋਂ ਅੱਜ ਚੌਕ ਘੰਟਾ ਘਰ ਵਿੱਚ ਭਗਵੰਤ ਮਾਨ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ ਕਰ ਕੇ ਮਾਵਾਂ ਧੀਆਂ ਸਤਿਕਾਰ ਯੋਜਨਾ ਦੇ ਪੂਰੇ 51 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ। ਮਹਿਲਾ ਮੋਰਚਾ ਦੀ ਜ਼ਿਲ੍ਹਾ ਪ੍ਰਧਾਨ ਸ਼ੀਨੂ ਚੁੱਘ ਦੀ ਅਗਵਾਈ ਹੇਠ ਔਰਤਾਂ ਨੇ ਨਾਅਰੇ ਲਿਖੀਆਂ ਤਖ਼ਤੀਆਂ ਚੁੱਕੀਆਂ ਹੋਈਆਂ ਸਨ ਜੋ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੀਆਂ ਸਨ। ਇਸ ਮੌਕੇ ਪ੍ਰਧਾਨ ਸ਼ੀਨੂ ਚੁੱਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਾਵਾਂ ਧੀਆਂ ਦੇ ਸਤਿਕਾਰ ਦੀ ਥਾਂ ਉਨ੍ਹਾਂ ਨਾਲ ਧੋਖਾ ਅਤੇ ਫ਼ਰੇਬ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਚੋਣਾਂ ਨੇੜੇ ਵੇਖ ਕੇ ਸਰਕਾਰ ਵੱਲੋਂ ਇਹ ਨਿਗੂਣੀ ਰਕਮ ਦੇ ਕੇ ਔਰਤਾਂ ਨੂੰ ਗੁੰਮਰਾਹ ਕੀਤਾ ਗਿਆ ਹੈ ਪਰ ਪੰਜਾਬ ਦੀਆਂ ਪੜ੍ਹੀਆਂ ਲਿਖੀਆਂ ਔਰਤਾਂ ਸਰਕਾਰ ਦੇ ਝਾਂਸੇ ਵਿੱਚ ਨਹੀਂ ਆਉਣਗੀਆਂ।

Advertisement
Advertisement
×