ਬਹੁਜਨ ਸਮਾਜ ਪਾਰਟੀ ਵੱਲੋਂ ਸ਼ਹੀਦੀ ਸਮਾਗਮ
ਬਹੁਜਨ ਸਮਾਜ ਪਾਰਟੀ ਵੱਲੋਂ ਜਸਪਾਲ ਬਾਂਗਰ ਸਥਿਤ ਸ਼ਹੀਦੀ ਸਮਾਰਕ ’ਤੇ ਸ਼ਹੀਦੀ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਬਸਪਾ ਦੇ ਸੂਬਾ ਪ੍ਰਧਾਨ ਅਤੇ ਸਾਬਕਾ ਸੰਸਦ ਮੈਂਬਰ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਬਸਪਾ ਦੇ ਪੰਜ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ 2027 ਵਿੱਚ ਪੰਜਾਬ...
ਬਹੁਜਨ ਸਮਾਜ ਪਾਰਟੀ ਵੱਲੋਂ ਜਸਪਾਲ ਬਾਂਗਰ ਸਥਿਤ ਸ਼ਹੀਦੀ ਸਮਾਰਕ ’ਤੇ ਸ਼ਹੀਦੀ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਬਸਪਾ ਦੇ ਸੂਬਾ ਪ੍ਰਧਾਨ ਅਤੇ ਸਾਬਕਾ ਸੰਸਦ ਮੈਂਬਰ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਬਸਪਾ ਦੇ ਪੰਜ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ 2027 ਵਿੱਚ ਪੰਜਾਬ ਦੀ ਸੱਤਾ ਪ੍ਰਾਪਤੀ ਦਾ ਸੰਕਲਪ ਕੀਤਾ। ਇਸ ਮੌਕੇ ਡਾ. ਕਰੀਮਪੁਰੀ ਨੇ ਪੰਜਾਬ ਵਾਸੀਆਂ ਨੂੰ 15 ਮਾਰਚ ਨੂੰ ਬਹਿਰਾਮ ਦੀ ਦਾਣਾ ਮੰਡੀ ’ਚ ਪਹੁੰਚਣ ਦਾ ਸੱਦਾ ਦਿੰਦਿਆਂ ਦੱਸਿਆ ਕਿ ਉਸ ਦਿਨ ਬਸਪਾ ਦੇ ਸੰਸਥਾਪਕ ਬਾਬੂ ਕਾਂਸ਼ੀ ਰਾਮ ਦਾ ਜਨਮ ਦਿਨ ਹੈ ਜਿਸ ਨੂੰ ‘ਪੰਜਾਬ ਸੰਭਾਲੋ ਮੁੰਹਿਮ’ ਤਹਿਤ ਬਸਪਾ ‘ਸੱਤਾ ਪਰਿਵਰਤਨ’ ਰੈਲੀ ਕਰ ਕੇ ਮਨਾਏਗੀ। ਡਾ. ਕਰੀਮਪੁਰੀ ਵੱਲੋਂ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਬਲਵਿੰਦਰ ਬਿੱਟਾ, ਨਿਰਮਲ ਸਿੰਘ ਸਾਇਆ, ਜੀਤ ਰਾਮ ਬਸਰਾ, ਪ੍ਰਧਾਨ ਬਲਵਿੰਦਰ ਜੱਸੀ, ਸੋਨੂ ਅੰਬੇਦਕਰੀ, ਬਿੱਟੂ ਸ਼ੇਰਪੁਰੀਆ, ਮਾਸਟਰ ਰਾਜ ਕੁਮਾਰ, ਮਾਸਟਰ ਬੀਰ ਸਿੰਘ, ਬਹਾਦਰ ਸਿੰਘ ਸਰੀਹ, ਜਗਤਾਰ ਸਿੰਘ ਭਾਮੀਆਂ, ਗੁਰਮੀਤ ਸਿੰਘ ਰੇਲਵ ਹਾਜ਼ਰ ਸਨ।

