DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Martyr Jagdeep Singh Sandhu Honoured at Final Prayer Ceremony: ਪ੍ਰਸ਼ਾਸਨ ਨੇ ਸ਼ਹੀਦ ਜਗਦੀਪ ਸਿੰਘ ਨੂੰ ਵਿਸਾਰਿਆ

ਅੰਤਿਮ ਅਰਦਾਸ ’ਚ ਕੋਈ ਅਧਿਕਾਰੀ ਨਾ ਪੁੱਜਾ

  • fb
  • twitter
  • whatsapp
  • whatsapp
featured-img featured-img
ਭਾਈ ਅਮਨਜੀਤ ਸਿੰਘ ਦਾ ਰਾਗੀ ਜਥਾ ਕੀਰਤਨ ਕਰਦਾ ਹੋਇਆ।
Advertisement

14 ਸਿੱਖ ਰੈਜੀਮੈਂਟ ਵਿੱਚ ਹੌਲਦਾਰ ਪਿੰਡ ਟਿੰਬਰਵਾਲ ਵਾਸੀ ਜਗਦੀਪ ਸਿੰਘ ਸੰਧੂ ਬੀਤੀ 23 ਅਗਸਤ ਨੂੰ ਸ਼ਹੀਦ ਹੋ ਗਏ ਸਨ ਜਿਨ੍ਹਾਂ ਨਮਿੱਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਅੱਜ ਕਰਵਾਇਆ ਗਿਆ। ਇਸ ਮੌਕੇ ਭਾਈ ਅਮਨਜੀਤ ਸਿੰਘ ਬਰਮੀ ਦੇ ਰਾਗੀ ਜਥੇ ਨੇ ਗੁਰਬਾਣੀ ਕੀਰਤਨ ਰਾਹੀਂ ਹਾਜ਼ਰੀ ਭਰੀ। ਕਾਬਿਲੇਗ਼ੌਰ ਹੈ ਕਿ ਅੰਤਿਮ ਅਰਦਾਸ ਵਿੱਚ ਸਿਵਲ ਪ੍ਰਸ਼ਾਸਨ ਦੇ ਕਿਸੇ ਵੀ ਅਧਿਕਾਰੀ ਨੇ ਹਾਜ਼ਰੀ ਨਹੀ ਭਰੀ ਅਤੇ ਨਾ ਹੀ ਕੋਈ ਅੰਤਿਮ ਸਸਕਾਰ ਸਮੇਂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਲਈ ਪੁੱਜਾ ਸੀ। ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਭੋਗ ਸਮਾਗਮ ਵਿੱਚ ਸੁਵੱਖਤੇ ਹੀ ਹਾਜ਼ਰੀ ਲਵਾ ਕੇ ਵਿਸ਼ਵਾਸ ਦਿਵਾ ਗਏ ਕਿ ਪਰਿਵਾਰ ਜਾਂ ਪਿੰਡ ਵਾਲੇ ਉਨ੍ਹਾਂ ਨੂੰ ਜੋ ਹੁਕਮ ਕਰਨਗੇ, ਉਹ ਉਸ ਨੂੰ ਪੂਰਾ ਕਰਵਾਉਣ ਦਾ ਯਤਨ ਕਰਨਗੇ।

ਇਸ ਮੌਕੇ ਪੰਚਾਇਤ ਵੱਲੋਂ ਸਰਕਾਰੀ ਸਕੂਲ ਦਾ ਨਾਂ ਸ਼ਹੀਦ ਜਗਦੀਪ ਸਿੰਘ ਦੇ ਨਾਮ ’ਤੇ ਰੱਖਣ, ਯਾਦਗਾਰੀ ਗੇਟ, ਸ਼ਹੀਦ ਦਾ ਬੁੱਤ ਲਾਉਣ ਅਤੇ ਸ਼ਹੀਦ ਦੀ ਪਤਨੀ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਗਈ। ਇਸ ਦੌਰਾਨ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਵੱਲੋਂ ਸ਼ਹੀਦ ਦੀ ਯਾਦਗਾਰ ਬਣਾਉਣ ਲਈ ਐੱਮ ਪੀ ਡਾ. ਅਮਰ ਸਿੰਘ ਦੇ ਕੋਟੇ ਵਿੱਚੋਂ ਪੰਜ ਲੱਖ ਰੁਪਏ ਪੰਚਾਇਤ ਨੂੰ ਦੇਣ ਦਾ ਵਾਅਦਾ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਰਘਵੀਰ ਸਿੰਘ ਸਹਾਰਨਮਾਜਰਾ ਨੇ ਲਾਇਬ੍ਰੇਰੀ ਦੀਆਂ ਕਿਤਾਬਾਂ ਲਈ 35 ਹਜ਼ਾਰ ਰੁਪਏ ਅਤੇ 25 ਹਜ਼ਾਰ ਰੁਪਏ ਕਮਰੇ ਦੀ ਰਿਪੇਅਰ ਲਈ ਦਿੱਤੇ। ਇਸ ਮੌਕੇ 14 ਸਿੱਖ ਰੈਜੀਮੈਂਟ ਵੱਲੋਂ ਕੈਪਟਨ ਬਲਜੀਤ ਸਿੰਘ ਦੀ ਅਗਵਾਈ ਹੇਠ ਸ਼ਹੀਦ ਦੀ ਪਤਨੀ ਨੂੰ ਡੇਢ ਲੱਖ ਦੇ ਕਰੀਬ ਰਾਸ਼ੀ ਦਿੰਦਿਆਂ ਭਰੋਸਾ ਦਿਵਾਇਆ ਗਿਆ ਕਿ ਰੈਜੀਮੈਂਟ ਪਰਿਵਾਰ ਨਾਲ ਹਰ ਦੁੱਖ-ਸੁੱਖ ਵਿੱਚ ਖੜ੍ਹੇਗੀ। ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮਨਜੀਤ ਸਿੰਘ ਮਦਨੀਪੁਰ, ਪੰਥਕ ਅਕਾਲੀ ਦਲ ਦੇ ਗੁਰਜੀਵਨ ਸਿੰਘ ਸਰੌਦ, ਸੂਬੇਦਾਰ ਪਿਆਰਾ ਸਿੰਘ, ਡਾ. ਜਸਪ੍ਰੀਤ ਸਿੰਘ ਬੀਜਾ, ਸੂਬੇਦਾਰ ਸ਼ਮਸ਼ੇਰ ਸਿੰਘ, ਕਿਸਾਨ ਆਗੂ ਬਲਵੰਤ ਸਿੰਘ ਘੁਡਾਣੀ, ਪ੍ਰਿੰਸੀਪਲ ਰਜਿੰਦਰ ਸਿੰਘ ਸੋਹੀਆਂ ਆਦਿ ਬੁਲਾਰਿਆਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਸ਼ਹੀਦ ਦੀ ਢੁੱਕਵੀਂ ਯਾਦਗਾਰ ਬਣਾਉਣ ਅਤੇ ਸ਼ਹੀਦ ਦੀ ਪਤਨੀ ਨੂੰ ਤੁਰੰਤ ਸਰਕਾਰੀ ਨੌਕਰੀ ਦੇਣ ਦਾ ਪ੍ਰਬੰਧ ਕੀਤਾ ਜਾਵੇ। ਇਲਾਕੇ ਦੀਆਂ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ।

Advertisement

Advertisement
Advertisement
×