DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਯੂ ਜੀ ਸੀ ਐਕਟ ਦੀ ਹਮਾਇਤ ਵਿੱਚ ਮਾਰਚ ਭਲਕੇ

ਸੰਵਿਧਾਨ ਬਚਾਓ ਮੋਰਚਾ ਦੀ ਮੀਟਿੰਗ ’ਚ ਫੈਸਲਾ ਲਿਅਾ

  • fb
  • twitter
  • whatsapp
  • whatsapp
Advertisement

ਭਾਰਤੀਯ ਵਾਲਮੀਕਿ ਧਰਮ ਸਮਾਜ ਅਤੇ ਸੰਵਿਧਾਨ ਬਚਾਓ ਮੋਰਚਾ ਦੀ ਇਕ ਹੰਗਾਮੀ ਮੀਟਿੰਗ ਮਾਤਾ ਰਾਣੀ ਚੌਕ ਵਿੱਚ ਮੋਰਚੇ ਦੇ ਪ੍ਰਧਾਨ ਚੌਧਰੀ ਯਸ਼ਪਾਲ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਯੂ ਜੀ ਸੀ ਐਕਟ ਦੀ ਹਮਾਇਤ ਵਿੱਚ 2 ਮਾਰਚ ਨੂੰ ਸਵੇਰੇ 11 ਵਜੇ ਜਗਰਾਉਂ ਪੁਲ ਤੋਂ ਡੀ ਸੀ ਦਫ਼ਤਰ ਤੱਕ ਮਾਰਚ ਕਰਨ ਦਾ ਫ਼ੈਸਲਾ ਕੀਤਾ ਗਿਆ।

ਚੌਧਰੀ ਯਸ਼ਪਾਲ ਨੇ ਦੱਸਿਆ ਕਿ ਯੂ ਜੀ ਸੀ ਐਕਟ ਦੇ ਸਮਰਥਨ ਵਿੱਚ ਸੰਵਿਧਾਨ ਬਚਾਓ ਮੋਰਚਾ ਵੱਲੋਂ ਮਾਰਚ ਕਰ ਕੇ ਇਸ ਐਕਟ ਨੂੰ ਮੁੜ ਤੋਂ ਲਾਗੂ ਕਰਾਉਣ ਲਈ ਪ੍ਰਧਾਨ ਮੰਤਰੀ ਦੇ ਨਾਮ ਇੱਕ ਮੰਗ ਪੱਤਰ ਵੀ ਭੇਜਿਆ ਜਾਵੇਗਾ।

Advertisement

ਉਨ੍ਹਾਂ ਸਮੂਹ ਐੱਸ ਸੀ, ਬੀ ਸੀ, ਓ ਬੀ ਸੀ ਅਤੇ ਡਾ. ਅੰਬੇਡਕਰ ਦੇ ਨਾਂ ’ਤੇ ਚੱਲਣ ਵਾਲੀਆਂ ਸਮੂਹ ਸੰਸਥਾਵਾਂ ਤੇ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮਾਰਚ ਵਿਚ ਸ਼ਾਮਿਲ ਹੋ ਕੇ ਯੂ ਜੀ ਸੀ ਐਕਟ ਨੂੰ ਮੁੜ ਤੋਂ ਲਾਗੂ ਕਰਾਉਣ। ਇਸ ਮੌਕੇ ਦੇਵ ਰਾਜ ਅਸੁਰ, ਰੋਹਿਤ ਸਹੋਤਾ, ਅਚਾਰਿਆ ਅਰੁਣ ਸਿੱਧੂ, ਅਸ਼ੋਕ ਸਿਰਸਵਾਲ, ਅਮਨ ਬੱਸੀ, ਸੁਨੀਲ ਹੰਸ, ਰੋਬਿਨ ਅਟਵਾਲ, ਮੋਤੀ ਕਲਿਆਣ, ਸੰਜੇ ਸਹੋਤਾ, ਅਨਿਲ ਸਿਰਸਵਾਲ ਅਤੇ ਸੁੱਖਾ ਬਾਲੂ ਆਦਿ ਵੀ ਹਾਜ਼ਰ ਸਨ।

Advertisement

Advertisement
×