ਵਿਲੱਖਣ ਯਾਦ ਸ਼ਕਤੀ ਵਾਲੇ ਕੁੰਵਰਪ੍ਰਤਾਪ ਨੇ ਬਣਾਏ ਕਈ ਰਿਕਾਰਡ

ਵਿਲੱਖਣ ਯਾਦ ਸ਼ਕਤੀ ਵਾਲੇ ਕੁੰਵਰਪ੍ਰਤਾਪ ਨੇ ਬਣਾਏ ਕਈ ਰਿਕਾਰਡ

ਕੁੰਵਰਪ੍ਰਤਾਪ ਸਿੰਘ

ਖੇਤਰੀ ਪ੍ਰਤੀਨਿਧ

ਲੁਧਿਆਣਾ, 28 ਜੁਲਾਈ

ਸਾਢੇ ਤਿੰਨ ਸਾਲ ਦੇ ਕੁੰਵਰਪ੍ਰਤਾਪ ਸਿੰਘ ਨੇ ਇੰਡੀਆ ਬੁੱਕ ਆਫ਼ ਰਿਕਾਰਡ ਤੇ ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡ ਵਿੱਚ ਆਪਣਾ ਨਾਂ ਦਰਜ ਕਰਵਾਇਆ ਹੈ। ਇਸ ਦੇ ਨਾਲ ਹੀ ਉਸ ਨੂੰ ਤੇਜ਼ ਯਾਦਾਸ਼ਤ ਲਈ ਚਾਈਲਡ ਪ੍ਰੋਡਿਜੀ ਮੈਗਜ਼ੀਨ ਲਈ ਵੀ ਚੁਣਿਆ ਗਿਆ ਹੈ। ਕੁੰਵਰਪ੍ਰਤਾਪ ਸਿੰਘ ਸਰਾਭਾ ਨਗਰ ਵਿਚ ਸੇਕਰਡ ਹਾਰਟ ਕਾਨਵੈਂਟ ਸਕੂਲ ਦਾ ਵਿਦਿਆਰਥੀ ਹੈ। ਆਪਣੀ ਵਿਲੱਖਣ ਯਾਦਾਸ਼ਤ ਦੀਆਂ ਕੁਸ਼ਲਤਾਵਾਂ ਨਾਲ, ਕੁੰਵਰਪ੍ਰਤਾਪ ਨੇ 5 ਵੀਂ ਗ੍ਰੇਡ ਦੇ ਵਿਦਿਆਰਥੀ ਨੂੰ ਪਛਾੜ ਦਿੱਤਾ। ਕੁੰਵਰਪ੍ਰਤਾਪ ਨੂੰ 1 ਤੋਂ 40 ਤੱਕ ਪਹਾੜੇ, ਵਿਸ਼ਵ ਦੇ ਸਾਰੇ ਦੇਸ਼ਾਂ ਦੀਆਂ ਰਾਜਧਾਨੀਆਂ, ਕਿਸੇ ਵੀ ਸੰਖਿਆ ਦੀ ਗੁਣਾ ਅਤੇ ਅਭਾਜ ਸੰਖਿਆਵਾਂ ਬਾਰੇ ਸਭ ਕੁੱਝ ਜ਼ੁਬਾਨੀ ਯਾਦ ਹੈ। ਕਿਤਾਬਾਂ ਪ੍ਰਤੀ ਉਸ ਦਾ ਜਨੂੰਨ, ਉਸ ਦੀ ਕਿਤਾਬਾਂ ਪੜ੍ਹਨ ਅਤੇ ਭਾਸ਼ਾ ਬੋਲਣ ਦੀ ਪ੍ਰਵਿਰਤੀ ਤੋਂ ਝਲਕਦਾ ਹੈ। ਉਹ ਲੰਮੇ ਸ਼ਬਦਾਂ ਦਾ ਉਚਾਰਨ ਆਸਾਨੀ ਨਾਲ ਕਰ ਸਕਦਾ ਹੈ। ਗੁਣਾ, ਘਟਾਓ ਅਤੇ ਵੰਡ ਦੇ ਸਵਾਲਾਂ ਨੂੰ ਜ਼ੁਬਾਨੀ ਹੱਲ ਕਰਨ ਵਿੱਚ ਉਸ ਦਾ ਅਦਭੁੱਤ ਹੁਨਰ ਹਰ ਕਿਸੇ ਨੂੰ ਹੈਰਾਨ ਕਰ ਦਿੰਦਾ ਹੈ। ਕੁੰਵਰਪ੍ਰਤਾਪ ਦੇ ਮਾਪਿਆਂ ਨੇ ਦੱਸਿਆ ਕਿ ਕੁੰਵਰਪ੍ਰਤਾਪ ਨੂੰ ਆਪਣੇ ਹਾਣੀਆਂ ਨੂੰ ਪੜ੍ਹਾਉਣਾ ਚੰਗਾ ਲੱਗਦਾ ਹੈ। ਉਸ ਨੂੰ ਕਲੋਨੀ ਦੇ ਸਾਰੇ ਵਸਨੀਕਾਂ ਦੇ ਨਾਮ, ਮਕਾਨ ਨੰਬਰ ਤੇ ਹੋਰ ਵੇਰਵੇ ਵੀ ਯਾਦ ਹਨ। ਉਹ ਓਲੰਪਿਆਡ ਵੀ ਬਹੁਤ ਆਸਾਨੀ ਨਾਲ ਕਰ ਲੈਂਦਾ ਹੈ ਤੇ ਉਸ ਦੇ ਨਾਂ ’ਤੇ ਕਈ ਵਿਸ਼ਵ ਰਿਕਾਰਡ ਦਰਜ ਹਨ। ਇੰਡੀਆ ਬੁੱਕ ਆਫ਼ ਰਿਕਾਰਡਜ਼ ਵਿੱਚ, ਉਸ ਨੂੰ 1 ਮਿੰਟ ਵਿਚ 27 ਸਮਾਰਕਾਂ ਦੇ ਨਾਂ ਦੱਸਣ ਅਤੇ 1 ਮਿੰਟ ਵਿਚ 14 ਪਹਾੜੇ ਸੁਣਾਉਣ ਲਈ ਗ੍ਰੈਂਡਮਾਸਟਰ ਦਾ ਖਿਤਾਬ ਦਿੱਤਾ ਗਿਆ। ਇੰਨੀ ਛੋਟੀ ਉਮਰ ਵਿੱਚ 1 ਤੋਂ 30 ਤੱਕ ਪਹਾੜੇ ਸੁਣਾਉਣ, 48 ਸਕਿੰਟਾਂ ਵਿੱਚ ਸਾਰੇ ਭਾਰਤੀ ਰਾਜਾਂ ਦੀਆਂ ਰਾਜਧਾਨੀਆਂ ਦੇ ਨਾਂ ਦੱਸਣ, 23 ਮਿੰਟ 48 ਸਕਿੰਟਾਂ ਵਿਚ 27 ਕਿਤਾਬਾਂ ਪੜ੍ਹਨ ਲਈ ਉਸ ਦਾ ਨਾਂ ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡਜ਼ ਵਿੱਚ ਦਰਜ ਹੈ। ਇਸ ਦੇ ਨਾਲ ਹੀ ਚਾਈਲਡ ਪ੍ਰੋਡਿਜੀ ਮੈਗਜ਼ੀਨ ਲਈ ਵੀ ਉਸ ਨੂੰ ਪੂਰੇ ਭਾਰਤ ਵਿਚੋਂ ਚੋਟੀ ਦੇ 100 ਬੱਚਿਆਂ ਵਿੱਚ ਚੁਣਿਆ ਗਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਿੱਖਿਆ ਦਾ ਮਕਸਦ ਤੇ ਦਰਜਾਬੰਦੀ ਦਾ ਸਵਾਲ

ਸਿੱਖਿਆ ਦਾ ਮਕਸਦ ਤੇ ਦਰਜਾਬੰਦੀ ਦਾ ਸਵਾਲ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਭੈਅ ਦਾ ਸਾਮਰਾਜ

ਭੈਅ ਦਾ ਸਾਮਰਾਜ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਸ਼ਹਿਰ

View All