ਰਾਏਪੁਰ ਬੇਟ ਦੇ ਕਈ ਪਰਿਵਾਰ ਲੋਕ ਇਨਸਾਫ਼ ਪਾਰਟੀ ’ਚ ਸ਼ਾਮਿਲ

ਰਾਏਪੁਰ ਬੇਟ ਦੇ ਕਈ ਪਰਿਵਾਰ ਲੋਕ ਇਨਸਾਫ਼ ਪਾਰਟੀ ’ਚ ਸ਼ਾਮਿਲ

ਪਾਰਟੀ ’ਚ ਸ਼ਾਮਿਲ ਹੋਣ ਵਾਲੇ ਪਰਿਵਾਰਾਂ ਨੂੰ ਸਿਰੋਪਾਓ ਭੇਟ ਕਰਕੇ ਸਵਾਗਤ ਕਰਦੇ ਹੋਏ ਸਿਮਰਜੀਤ ਸਿੰਘ ਬੈਂਸ।

ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 6 ਅਗਸਤ 

ਹਲਕਾ ਸਾਹਨੇਵਾਲ ਦੇ ਪਿੰਡ ਰਾਏਪੁਰ ਬੇਟ ਵਿੱਚ ਰੱਖੇ ਗਏ ਸਮਾਗਮ ਦੌਰਾਨ ਲੋਕ ਇਨਸਾਫ਼ ਪਾਰਟੀ ਦੇ ਇੰਚਾਰਜ਼ ਗੁਰਮੀਤ ਸਿੰਘ ਮੂੰਡੀਆਂ ਦੇ ਯਤਨਾਂ ਸਦਕਾ ਕਈ ਪਰਿਵਾਰ ਪਾਰਟੀ ’ਚ ਸ਼ਾਮਿਲ ਹੋਏ ਜਿਨ੍ਹਾਂ ਦਾ ਪਾਰਟੀ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਸਿਰੋਪਾਓ ਪਾ ਕੇ ਸਵਾਗਤ ਕੀਤਾ ਗਿਅਾ। ਸਮਾਗਮ ਨੂੰ ਸੰਬੋਧਨ ਕਰਦਿਆਂ ਲਿਪ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਅਕਾਲੀ ਸਰਕਾਰ ਸਮੇਂ ਚਿੱਟੇ ਨਾਲ ਜਵਾਨੀ ਬਰਬਾਦ ਹੋਈ ਅਤੇ ਹੁਣ ਕਾਂਗਰਸ ਸਰਕਾਰ ਸਮੇਂ ਜ਼ਹਿਰੀਲੀ ਸ਼ਰਾਬ ਨਾਲ ਸੈਂਕੜੇ ਲੋਕ ਮਰ ਗਏ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੇਵਲ ਜ਼ਹਿਰੀਲੀ ਸ਼ਰਾਬ ਜਾਂਚ ਕਰਵਾਉਣ ਦਾ ਕਹਿ ਕੇ ਪੱਲਾ ਛੁਡਵਾ ਲਿਆ ਜਦਕਿ ਚਾਹੀਦਾ ਇਹ ਹੈ ਕਿ ਤਰਨਤਾਰਨ ਜ਼ਿਲ੍ਹੇ ਦੇ ਐਸਐਸਪੀ ਤੋਂ ਲੈ ਕੇ ਜ਼ਿੰਮੇਵਾਰ ਸਰਕਾਰੀ ਅਧਿਕਾਰੀਆਂ ਨੂੰ ਨੌਕਰੀ ਤੋਂ ਬਾਹਰ ਕੱਢਣਾ ਚਾਹੀਦਾ ਹੈ ਅਤੇ ਜ਼ਹਿਰੀਲੀ ਸ਼ਰਾਬ ਬਣਾਉਣ ਵਾਲੇ ਕੋਈ ਵੀ ਸਿਆਸੀ ਪਾਰਟੀ ਨਾਲ ਸਬੰਧ ਰੱਖਦੇ ਹੋਣ ਉਨ੍ਹਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। ਸਿਮਰਜੀਤ ਬੈਂਸ ਨੇ ਕਿਹਾ ਕਿ ਅੱਜ ਰਾਏਪੁਰ ਬੇਟ ਦੇ ਕਈ ਪਰਿਵਾਰਾਂ ਨੇ ਲੋਕ ਇਨਸਾਫ਼ ਪਾਰਟੀ ’ਚ ਸ਼ਾਮਿਲ ਹੋ ਕੇ ਸਾਡਾ ਮਾਣ ਵਧਾਇਆ ਹੈ ਅਤੇ ਇਸੇ ਤਰ੍ਹਾਂ ਸਾਡਾ ਵੱਧਦਾ ਕਾਫ਼ਿਲਾ ਪੰਜਾਬ ਨੂੰ ਅਕਾਲੀਆਂ ਤੇ ਕਾਂਗਰਸ ਦੇ ਰਾਜ ਤੋਂ ਮੁਕਤ ਕਰਵਾਏਗਾ।  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All