ਗੁਰਿੰਦਰ ਸਿੰਘ
ਲੁਧਿਆਣਾ, 2 ਜੁਲਾਈ
ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਦਿੱਤਾ ਗਿਆ ਹੈ ਅਤੇ ਵਿਧਾਨ ਸਭਾ ਹਲਕਾ ਕੇਂਦਰੀ ਦੇ ਕਈ ਕਾਂਗਰਸੀ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ, ਸੂਬਾ ਖਜ਼ਾਨਚੀ ਗੁਰਦੇਵ ਸ਼ਰਮਾ ਦੇਬੀ ਅਤੇ ਜ਼ੋਨਲ ਇੰਚਾਰਜ ਨਰਿੰਦਰ ਸਿੰਘ ਮੱਲੀ ਜਨਰਲ ਸਕੱਤਰ ਭਾਜਪਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਕਿਦਵਈ ਨਗਰ ਮੰਡਲ ਦੇ ਅਹੁਦੇਦਾਰ ਅਤੇ ਗੁਰਦੀਪ ਸਿੰਘ ਨੀਟੂ ਵੀ ਮੌਜੂਦ ਸਨ। ਇਸ ਮੌਕੇ ਭਾਜਪਾ ਦੀਆਂ ਨੀਤੀਆਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਪ੍ਰਿਤਪਾਲ ਸਿੰਘ ਪਾਲਾ, ਪਰਮਜੀਤ ਸਿੰਘ, ਜਗਦੀਸ਼ ਸਿੰਘ, ਪ੍ਰਭਜੋਤ ਸਿੰਘ, ਬਲਜੀਤ ਸਿੰਘ, ਰਾਜੂ ਕੁਲਦੀਪ ਸਿੰਘ ਦੀ ਅਗਵਾਈ ਹੇਠ ਸੈਂਕੜੇ ਵਰਕਰ ਭਾਜਪਾ ਵਿੱਚ ਸ਼ਾਮਲ ਹੋ ਗਏ ਜਿਨ੍ਹਾਂ ਨੂੰ ਪਾਰਟੀ ਆਗੂਆਂ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਨਰਲ ਸਕੱਤਰ ਸੰਜੇ ਖੱਟਰ, ਅਰੁਣ ਕੁਮਰਾ, ਅਸ਼ਵਨੀ ਟੰਡਨ, ਮੀਤ ਪ੍ਰਧਾਨ ਦੀਪਕ ਜੌਹਰ, ਮੀਤ ਪ੍ਰਧਾਨ ਯੁਵਾ ਮੋਰਚਾ ਕੇਵਲ ਡੋਗਰਾ, ਭਾਰਤ ਭੂਸ਼ਣ ਜੌਹਰ, ਅਮਰਜੀਤ ਸਿੰਘ ਬਿੱਟੂ, ਬਲਵਿੰਦਰ ਸਿੰਘ ਗੁਰੂ ਨਾਨਕ ਜਵੈਲਰਜ਼, ਸੰਦੀਪ ਭਗਤ, ਕਮਲਜੀਤ ਸਿੰਘ, ਗੁਰਮੀਤ ਸਿੰਘ, ਬੰਸੀ. ਲਾਲ, ਰਾਮਪਾਲ, ਅਮਿਤ ਸਚਦੇਵਾ, ਅਭਿਸ਼ੇਕ, ਸਤਪਾਲ ਸੱਗੜ, ਰਜਿੰਦਰਾ, ਬੰਸੀ ਲਾਲ ਸ਼ੁਕਲਾ, ਰਾਜਿੰਦਰਾ ਇੰਦੌਰਾ, ਗੋਲਡੀ ਸੱਭਰਵਾਲ ਵਿਨੋਦ ਕੁਮਾਰ, ਸੁਭਾਸ਼ ਕੁਮਾਰ, ਰਾਜੇਸ਼ ਕੁਮਾਰ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।