DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਨਮਹਿਕ ਕੌਰ ‘ਮਿਸ ਫੇਅਰਵੈੱਲ ਬਣੀ

ਖਾਲਸਾ ਕਾਲਜ ਸਿੱਧਵਾਂ ਖੁਰਦ ਵਿੱਚ ਫੇਅਰਵੈੱਲ ਪਾਰਟੀ

  • fb
  • twitter
  • whatsapp
  • whatsapp
featured-img featured-img
ਡਾ. ਸਤਿੰਦਰ ਕੌਰ ਜੇਤੂ ਵਿਦਿਆਰਥਣਾਂ ਨੂੰ ਸਨਮਾਨਿਤ ਕਰਦੇ ਹੋਏ।-ਫੋਟੋ: ਢਿੱਲੋਂ
Advertisement
ਖ਼ਾਲਸਾ ਕਾਲਜ ਫਾਰ ਵਿਮੈੱਨ ਸਿੱਧਵਾਂ ਖੁਰਦ ਦੀਆਂ ਆਖ਼ਰੀ ਸਾਲ ਦੀਆਂ ਵਿਦਿਆਰਥਣਾਂ ਲਈ ਫੇਅਰਵੈੱਲ ਪਾਰਟੀ ਕੀਤੀ ਗਈ। ਇਸ ਮੌਕੇ ਪ੍ਰਿੰਸੀਪਲ ਡਾ. ਸਤਿੰਦਰ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਡਾ. ਇੰਦਰਜੀਤ ਕੌਰ ਅਤੇ ਵਿਦਿਆਰਥਣ ਗੋਮਸੀ ਨੇ ਮੰਚ ਸੰਚਾਲਕ ਦੀ ਭੂਮਿਕਾ ਨਿਭਾਉਂਦਿਆਂ ਸਭ ਨੂੰ ਜੀ ਆਇਆਂ ਆਖਿਆ। ਇਸ ਮੌਕੇ ‘ਮਿਸ ਫੇਅਰਵੈੱਲ’ ਦਾ ਖਿਤਾਬ ਬੀ ਏ ਦੀ ਵਿਦਿਆਰਥਣ ਮਨਮਹਿਕ ਕੌਰ ਨੇ ਜਿੱਤਿਆ। ਪਹਿਲੀ ਰਨਅਰਅੱਪ ਬੀ ਏ ਬੀ ਐੱਡ ਦੀ ਵਿਦਿਆਰਥਣ ਮਲਿਕਾ ਅਤੇ ਦੂਜੀ ਰਨਅਰਅੱਪ ਬੀ ਏ ਭਾਗ ਤੀਜਾ ਦੀ ਵਿਦਿਆਰਥਣ ਹਰਮਨਦੀਪ ਕੌਰ ਰਹੀ। ਚੋਣ ਦੌਰਾਨ ਜੱਜਮੈਂਟ ਦੀ ਭੂਮਿਕਾ ਡਾ. ਪੁਨੀਤ ਵਧਵਾ, ਪ੍ਰੋ. ਹਰਦੀਪ ਕੌਰ, ਪ੍ਰੋ. ਹਰਵਿੰਦਰ ਕੌਰ ਅਤੇ ਡਾ. ਅਮਨਦੀਪ ਕੌਰ ਨੇ ਨਿਭਾਈ। ਇਸ ਦੌਰਾਨ ਵਿਦਿਆਰਥਣਾਂ ਸੱਭਿਆਚਾਰਕ ਵੰਨਗੀਆਂ ਗੀਤ, ਡਾਂਸ, ਗਰੁੱਪ ਡਾਂਸ ਅਤੇ ਕਵਿਤਾਵਾਂ ਪੇਸ਼ ਕੀਤੀਆਂ। ਸੰਸਥਾ ਦੀ ਪ੍ਰਿੰਸੀਪਲ ਡਾ. ਸਤਿੰਦਰ ਕੌਰ ਨੇ ਵਿਦਿਆਰਥਣਾਂ ਨੂੰ ਚੰਗੇ ਅੰਕ ਪ੍ਰਾਪਤ ਕਰਨ ਲਈ ਉਤਸ਼ਾਹਿਤ ਕੀਤਾ। ਸਮਾਗਮ ਦੇ ਕਨਵੀਨਰ ਡਾ. ਗਗਨਦੀਪ ਧਾਰਨੀ ਅਤੇ ਡਾ. ਇੰਦਰਜੀਤ ਕੌਰ ਸਨ।

Advertisement

Advertisement

Advertisement
×