ਬਲਾਕ ਅਧੀਨ ਆਉਂਦੇ ਪਿੰਡ ਸਿਹਾਲਾ ਵਿੱਚ ਕਬੱਡੀ ਕੱਪ ਕਰਵਾਇਆ ਗਿਆ, ਜਿਸ ਵਿਚ ਵੱਖ-ਵੱਖ ਟੀਮਾਂ ਨੇ ਹਿੱਸਾ ਲਿਆ। ਪ੍ਰਬੰਧਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਪਿੰਡ ਕਲੱਬ ਦਾ ਫਾਈਨਲ ਮੁਕਾਬਲਾ ਮਾਣਕੀ ਤੇ ਧਨੌਰੀ ਦੀ ਟੀਮ ਵਿਚਕਾਰ ਹੋਇਆ। ਮਾਣਕੀ ਦੇ ਗੱਭਰੂਆਂ ਨੇ ਜਿੱਤ ਪ੍ਰਾਪਤ ਕਰਦਿਆਂ ਇਕ ਲੱਖ ਰੁਪਏ ਦਾ ਨਕਦ ਇਨਾਮ ਜਿੱਤਿਆ ਜਦਕਿ ਉੱਪ-ਜੇਤੂ ਧਨੌਰੀ ਦੀ ਟੀਮ ਨੇ 75 ਹਜ਼ਾਰ ਰੁਪਏ ਦਾ ਇਨਾਮ ਪ੍ਰਾਪਤ ਕੀਤਾ। ਇਸ ਤੋਂ ਇਲਾਵਾ 65 ਕਿਲੋ ਵਰਗ ਦੇ ਮੁਕਾਬਲੇ ’ਚ ਸਿੰਘਵਾਂ (ਹਿਸਾਰ) ਦੀ ਟੀਮ ਨੇ ਪਹਿਲਾ ਤੇ ਕੰਗਣਵਾਲ ਨੇ ਦੂਜਾ, 57 ਕਿਲੋ ਵਰਗ ’ਚ ਜਰਗੜੀ ਨੇ ਪਹਿਲਾ ਤੇ ਜਾਮਾ ਸੈਣੀ ਨੇ ਦੂਜਾ, 47 ਕਿਲੋ ਵਰਗ ’ਚ ਖਾਨਪੁਰ ਨੇ ਪਹਿਲਾ ਤੇ ਪੰਜੇਟਾ ਨੇ ਦੂਜਾ, 37 ਕਿਲੋ ਵਰਗ ’ਚ ਘੁਲਾਲ ਨੇ ਪਹਿਲਾ ਤੇ ਸਾਹਨੇਵਾਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਬਠਿੰਡਾ ਤੇ ਘਰਖਣਾ ਦੇ 40 ਕਿਲੋ ਵੱਧ ਉਮਰ ਦੇ ਵਿਅਕਤੀਆਂ ਦਾ ਸ਼ੋਅ ਮੈਚ ਕਰਵਾਇਆ ਗਿਆ, ਜਿਸ ਵਿੱਚ ਜੇਤੂ ਟੀਮ ਨੂੰ 51 ਹਜ਼ਾਰ ਤੇ ਉਪ ਜੇਤੂ ਨੂੰ 41 ਹਜ਼ਾਰ ਰੁਪਏ ਇਨਾਮੀ ਰਾਸ਼ੀ ਦਿੱਤੀ। ਇਸ ਮੌਕੇ ਬੈਸਟ ਜਾਫ਼ੀ ਗੋਪੀ ਮਾਣਕੀ (ਵੱਡਾ) ਅਤੇ ਬੈਸਟ ਰੇਡਰ ਗੋਪੀ ਮਾਣਕੀ (ਛੋਟਾ) ਨੂੰ 31,000-31,000 ਰੁਪਏ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਕਬੱਡੀ ਕੱਪ ਦੌਰਾਨ ਮੁੱੱਖ ਮਹਿਮਾਨ ਵਜੋਂ ਹਲਕਾ ਸਮਰਾਲਾ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਨੇ ਸ਼ਿਰਕਤ ਕੀਤੀ। ਉਨ੍ਹਾਂ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ ਅਤੇ ਪ੍ਰਬੰਧਕਾਂ ਦੀ ਖੇਡ ਮੇਲਾ ਕਰਵਾਉਣ ’ਤੇ ਸ਼ਲਾਘਾ ਕੀਤੀ।
- The Tribune Epaper
- The Tribune App - Android
- The Tribune App - iOS
- Punjabi Tribune online
- Punjabi Tribune Epaper
- Punjabi Tribune App - Android
- Punjabi Tribune App - iOS
- Dainik Tribune online
- Dainik Tribune Epaper
- Dainik Tribune App - Android
- Dainik Tribune App - ios
- Subscribe To Print Edition
- Contact Us
- About Us
- Code of Ethics
- Archive
+
Advertisement
Advertisement
Advertisement
Advertisement
Advertisement
×

