ਮਨਜੀਤ ਬੋਪਾਰਾਏ ਦੀ ਕਿਤਾਬ ‘ਕਾਫਿਰ ਹੀ ਪਵਿੱਤਰ ਮਨੁੱਖ’ ਰਿਲੀਜ਼
ਆਸਟਰੇਲੀਆ ਵੱਸਦੇ ਤਰਕਸ਼ੀਲ ਪੰਜਾਬੀ ਲੇਖਕ ਮਨਜੀਤ ਸਿੰਘ ਬੋਪਾਰਾਏ ਦੀ ਨਵੀਂ ਕਿਤਾਬ ‘ਕਾਫਿਰ ਹੀ ਪਵਿੱਤਰ ਮਨੁੱਖ’ ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ , ਕੁਲਦੀਪ ਸਿੰਘ ਗਿੱਲ ਅਤੇ ਬਲਵਿੰਦਰ ਸਿੰਘ ਬੋਪਾਰਾਏ ਨੇ ਰਿਲੀਜ਼ ਕੀਤੀ। ਪ੍ਰੋ. ਗੁਰਭਜਨ ਸਿੰਘ...
ਆਸਟਰੇਲੀਆ ਵੱਸਦੇ ਤਰਕਸ਼ੀਲ ਪੰਜਾਬੀ ਲੇਖਕ ਮਨਜੀਤ ਸਿੰਘ ਬੋਪਾਰਾਏ ਦੀ ਨਵੀਂ ਕਿਤਾਬ ‘ਕਾਫਿਰ ਹੀ ਪਵਿੱਤਰ ਮਨੁੱਖ’ ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ , ਕੁਲਦੀਪ ਸਿੰਘ ਗਿੱਲ ਅਤੇ ਬਲਵਿੰਦਰ ਸਿੰਘ ਬੋਪਾਰਾਏ ਨੇ ਰਿਲੀਜ਼ ਕੀਤੀ। ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਲੇਖਕ ਦੀ ਪਹਿਲੀ ਕਿਤਾਬ ‘ਜੋਤਿਸ਼ ਝੂਠ ਬੋਲਦਾ ਹੈ’ ਅੰਗਰੇਜ਼ੀ, ਹਿੰਦੀ ਸਣੇ ਕਈ ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕੀ ਹੈ।
ਕੁਲਦੀਪ ਸਿੰਘ ਗਿੱਲ ਨੇ ਕਿਹਾ ਕਿ ਇਸ ਕਿਤਾਬ ਨੂੰ ਚਿੰਤਨ ਪ੍ਰਕਾਸ਼ਨ ਲੁਧਿਆਣਾ ਨੇ ਪ੍ਰਕਾਸ਼ਿਤ ਕੀਤਾ ਹੈ। ਇਸ ਕਿਤਾਬ ਬਾਰੇ ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੋਹਨ ਸਿੰਘ, ਕੈਨੇਡਾ ਵੱਸਦੇ ਪ੍ਰਸਿੱਧ ਵਿਦਵਾਨ ਡਾ. ਪ੍ਰਿਥੀਪਾਲ ਸਿੰਘ ਸੋਹੀ, ਬਲਬੀਰ ਚੰਦ ਲੌਂਗੋਵਾਲ ਤੇ ਸਰਬਜੀਤ ਸੋਹੀ ਦੀਆਂ ਮੁੱਲਵਾਨ ਟਿੱਪਣੀਆਂ ਹਨ। ਬਲਵਿੰਦਰ ਸਿੰਘ ਬੋਪਾਰਾਏ ਨੇ ਕਿਹਾ ਕਿ ਉਹ ਖ਼ੁਦ ਭਾਵੇਂ ਬਚਪਨ ਤੋਂ ਅੰਮ੍ਰਿਤਧਾਰੀ ਸਿੱਖ ਹੈ ਪਰ ਮਹਿਸੂਸ ਕਰਦਾ ਹੈ ਕਿ ਨਵੇਂ ਰਾਹਾਂ ’ਤੇ ਤੁਰਦੀਆਂ ਇਹੋ ਜਹੀਆਂ ਲਿਖਤਾਂ ਵੀ ਮਨੁੱਖੀ ਮਨ ਦੇ ਵਿਕਾਸ ਵਿੱਚ ਵੱਡਾ ਹਿੱਸਾ ਪਾ ਕੇ ਸੰਵਾਦ ਨੂੰ ਜਨਮ ਦਿੰਦੀਆਂ ਹਨ। ਪੁਸਤਕ ਦੇ ਲੇਖਕ ਮਨਜੀਤ ਸਿੰਘ ਬੋਪਾਰਾਏ ਨੇ ਸਮਾਗਮ ’ਚ ਆਨਲਾਈਨ ਸ਼ਾਮਲ ਹੁੰਦਿਆਂ ਕਿਹਾ ਕਿ ਇਸ ਕਿਤਾਬ ਨੂੰ ਲਿਖਣ ਲਈ ਉਸ ਨੂੰ ਪੰਦਰਾਂ ਸਾਲ ਤੋਂ ਵੱਧ ਸਮਾਂ ਲੱਗਾ ਹੈ।

