DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਨਦੀਪ ਸਰਾਂ ਨੂੰ ‘ਨੌਜਵਾਨ ਖੋਜ ਐਕਸੀਲੈਂਸ ਪੁਰਸਕਾਰ’

ਪੀ ਏ ਯੂ ਦੇ ਅਰਥ ਸ਼ਾਸਤਰ ਅਤੇ ਸਮਾਜ ਵਿਗਿਆਨ ਵਿਭਾਗ ਵਿੱਚ ਐੱਮ ਐੱਸ ਸੀ ਦੇ ਵਿਦਿਆਰਥੀ ਮਨਦੀਪ ਸਰਾਂ ਨੂੰ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਨਿਸਟ੍ਰੇਸ਼ਨ ਚੰਡੀਗੜ੍ਹ ਵਿੱਚ ਕਰਵਾਈ ਗਈ ਗਲੋਬਲ ਐਗਰੀਕਲਚਰ ਕਾਨਫਰੰਸ 2026 ਵਿੱਚ ਯੁਵਾ ਖੋਜ ਐਕਸੀਲੈਂਸ ਐਵਾਰਡ ਨਾਲ...

  • fb
  • twitter
  • whatsapp
  • whatsapp
featured-img featured-img
ਮਨਦੀਪ ਸਰਾਂ ਨੂੰ ਐਵਾਰਡ ਦਿੰਦੇ ਹੋਏ ਪ੍ਰਬੰਧਕ।
Advertisement

ਪੀ ਏ ਯੂ ਦੇ ਅਰਥ ਸ਼ਾਸਤਰ ਅਤੇ ਸਮਾਜ ਵਿਗਿਆਨ ਵਿਭਾਗ ਵਿੱਚ ਐੱਮ ਐੱਸ ਸੀ ਦੇ ਵਿਦਿਆਰਥੀ ਮਨਦੀਪ ਸਰਾਂ ਨੂੰ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਨਿਸਟ੍ਰੇਸ਼ਨ ਚੰਡੀਗੜ੍ਹ ਵਿੱਚ ਕਰਵਾਈ ਗਈ ਗਲੋਬਲ ਐਗਰੀਕਲਚਰ ਕਾਨਫਰੰਸ 2026 ਵਿੱਚ ਯੁਵਾ ਖੋਜ ਐਕਸੀਲੈਂਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਖੋਜ ਲਈ ਉਨ੍ਹਾਂ ਵੱਲੋਂ ਪੇਸ਼ ਕੀਤੇ ਸਿੱਟਿਆਂ ਨੂੰ ਆਈ ਸੀ ਏ ਆਰ, ਐੱਨ ਡੀ ਆਰ ਆਈ ਅਤੇ ਕਾਨਫਰੰਸ ਦੇ ਮੁੱਖ ਸਕੱਤਰ ਵੱਲੋਂ ਬਾਰੀਕੀ ਨਾਲ ਘੋਖਣ ਤੋਂ ਬਾਅਦ ਇਸ ਐਵਾਰਡ ਦੇ ਯੋਗ ਸਮਝਿਆ ਗਿਆ। ਇਨ੍ਹਾਂ ਨੂੰ 2025 ਵਿੱਚ ਯੁਵਾ ਖੇਤੀ ਅਰਥ ਸ਼ਾਸਤਰੀ ਐਵਾਰਡ ਅਤੇ 2024 ਵਿੱਚ ਸਰਵੋਤਮ ਖੋਜੀ ਐਵਾਰਡ ਲਈ ਵੱਖ-ਵੱਖ ਕਾਨਫਰੰਸਾਂ ਨੇ ਚੁਣਿਆ ਸੀ। ਮਨਦੀਪ ਸਿੰਘ ਸਰਾਂ ਦੀ ਇਸ ਪ੍ਰਾਪਤੀ ਲਈ ਪੀ ਏ ਯੂ ਦੇ ਉਪ-ਕੁਲਪਤੀ ਡਾ. ਸਤਬੀਰ ਸਿੰਘ ਗੋਸਲ, ਡੀਨ ਪੋਸਟ ਗ੍ਰੈਜੂਏਟ ਸਟਡੀਜ਼ ਡਾ. ਮਾਨਵਇੰਦਰ ਸਿੰਘ ਗਿੱਲ ,ਆਰਥਿਕ ਅਤੇ ਸਮਾਜਿਕ ਵਿਗਿਆਨ ਵਿਭਾਗ ਦੇ ਮੁਖੀ ਡਾ. ਜਤਿੰਦਰ ਮੋਹਨ ਸਿੰਘ, ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਅਤੇ ਯੂਨੀਵਰਸਿਟੀ ਦੇ ਹੋਰ ਉੱਚ ਅਧਿਕਾਰੀਆਂ ਨੇ ਸਰਾਂ ਨੂੰ ਇਸ ਸ਼ਾਨਦਾਰ ਉਪਲਬਧੀ ’ਤੇ ਵਧਾਈ ਦਿੱਤੀ ਹੈ।

Advertisement
Advertisement
×