DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗੈਸ ਸਿਲੰਡਰਾਂ ’ਚ ਸ਼ਰਾਬ ਭਰ ਕੇ ਲਿਆਉਣ ਵਾਲਾ ਕਾਬੂ

ਟਰੱਕ ਚਾਲਕ ਨੂੰ ਅਦਾਲਤ ਨੇ ਪੁਲੀਸ ਰਿਮਾਂਡ ’ਤੇ ਭੇਜਿਆ

  • fb
  • twitter
  • whatsapp
  • whatsapp
Advertisement

ਦੂਜੇ ਸੂਬਿਆਂ ਤੋਂ ਸ਼ਰਾਬ ਦੀ ਤਸਕਰੀ ਕਰਨ ਵਾਲਿਆਂ ਨੇ ਨਵਾਂ ਤਰੀਕਾ ਲੱਭ ਲਿਆ ਹੈ। ਤਸਕਰ ਹੁਣ ਸ਼ਰਾਬ ਗੈਸ ਸਿਲੰਡਰਾਂ ਵਿੱਚ ਭਰ ਕੇ ਲਿਆ ਰਹੇ ਹਨ। ਲੁਧਿਆਣਾ ਪੁਲੀਸ ਦੇ ਸਪੈਸ਼ਲ ਸੈੱਲ ਦੀ ਟੀਮ ਨੇ ਮੁਲਜ਼ਮ ਨੂੰ ਉਸ ਸਮੇਂ ਗ੍ਰਿਫ਼ਤਾਰ ਕੀਤਾ ਜਦੋਂ ਉਹ ਲਾਡੋਵਾਲ ਪੁਲ ਦੇ ਨੇੜਿਓਂ ਲੰਘ ਰਿਹਾ ਸੀ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੇ ਕਬਜ਼ੇ ਵਿੱਚੋਂ 122 ਪੇਟੀਆਂ ਸ਼ਰਾਬ, 180 ਲੀਟਰ ਲਾਹਣ ਅਤੇ ਹੋਰ ਸਾਮਾਨ ਬਰਾਮਦ ਕੀਤਾ। ਥਾਣਾ ਲਾਡੋਵਾਲ ਦੀ ਪੁਲੀਸ ਨੇ ਇਸ ਮਾਮਲੇ ਵਿੱਚ ਰਾਜਸਥਾਨ ਦੇ ਬਾੜਮੇਰ ਦੇ ਰਹਿਣ ਵਾਲੇ ਪ੍ਰਕਾਸ਼ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਮੁਲਜ਼ਮ ਕੋਲੋਂ ਪੜਤਾਲ ਕਰ ਰਹੀ ਹੈ। ਜਾਣਕਾਰੀ ਮੁਤਾਬਕ ਸਪੈਸ਼ਲ ਸੈੱਲ ਦੇ ਇੰਚਾਰਜ ਇੰਸਪੈਕਟਰ ਹਰਪ੍ਰੀਤ ਸਿੰਘ ਦੇਹਲ ਦੀ ਅਗਵਾਈ ਵਾਲੀ ਟੀਮ ਵੀਰਵਾਰ ਨੂੰ ਲਾਡੋਵਾਲ ਇਲਾਕੇ ਵਿੱਚ ਗਸ਼ਤ ਕਰ ਰਹੀ ਸੀ। ਪੁਲੀਸ ਨੂੰ ਸੂਚਨਾ ਮਿਲੀ ਕਿ ਗੁਜਰਾਤ ਰਜਿਸਟਰੇਸ਼ਨ ਨੰਬਰ ਵਾਲੇ ਇੱਕ ਟਰੱਕ ਵਿੱਚ ਗੈਸ ਸਿਲੰਡਰ ਲਿਜਾ ਰਹੇ ਸਨ, ਜਿਸ ਵਿੱਚ ਗੈਸ ਦੀ ਬਜਾਏ ਸ਼ਰਾਬ ਹੈ। ਸੂਚਨਾ ਤੋਂ ਬਾਅਦ ਪੁਲੀਸ ਨੇ ਮੁਲਜ਼ਮ ਦੇ ਟਰੱਕ ਨੂੰ ਰੋਕਿਆ। ਸਖ਼ਤੀ ਨਾਲ ਪੁੱਛਣ ’ਤੇ ਇਹ ਖੁਲਾਸਾ ਹੋਇਆ ਕਿ ਮੁਲਜ਼ਮ ਨੇ ਸਿਲੰਡਰਾਂ ਵਿੱਚ ਸ਼ਰਾਬ ਲੁਕਾਈ ਹੋਈ ਸੀ। ਜਾਂਚ ਦੌਰਾਨ ਪਲੀਸ ਨੇ ਵੱਖ-ਵੱਖ ਬ੍ਰਾਂਡਾਂ ਦੀ ਸ਼ਰਾਬ ਦੇ 122 ਪੇਟੀਆਂ ਸ਼ਰਾਬ, 180 ਲੀਟਰ ਲਾਹਣ ਅਤੇ 6 ਵੱਡੇ ਗੈਸ ਸਿਲੰਡਰ ਬਰਾਮਦ ਕੀਤੇ ਹਨ। ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਥੇ ਦੋ ਦਿਨਾਂ ਦਾ ਪੁਲੀਸ ਰਿਮਾਂਡ ਮਿਲ ਗਿਆ ਹੈ।

Advertisement
Advertisement
×