ਲੰਪੀ ਸਕਿਨ: ਰਿਹਾਇਸ਼ੀ ਇਲਾਕਿਆਂ ’ਚ ਘੁੰਮਣ ਲੱਗੀਆਂ ਬਿਮਾਰ ਗਾਵਾਂ : The Tribune India

ਲੰਪੀ ਸਕਿਨ: ਰਿਹਾਇਸ਼ੀ ਇਲਾਕਿਆਂ ’ਚ ਘੁੰਮਣ ਲੱਗੀਆਂ ਬਿਮਾਰ ਗਾਵਾਂ

ਲੰਪੀ ਸਕਿਨ: ਰਿਹਾਇਸ਼ੀ ਇਲਾਕਿਆਂ ’ਚ ਘੁੰਮਣ ਲੱਗੀਆਂ ਬਿਮਾਰ ਗਾਵਾਂ

ਲੁਧਿਆਣਾ ਵਿੱਚ ਹੈਬੋਵਾਲ ਡੇਅਰੀਆਂ ਨੇੜੇ ਘੁੰਮਦੀ ਹੋਈ ਲੰਪੀ ਸਕਿਨ ਤੋਂ ਪੀੜਤ ਗਾਂ।

ਗਗਨਦੀਪ ਅਰੋੜਾ

ਲੁਧਿਆਣਾ, 17 ਅਗਸਤ

ਲੰਪੀ ਸਕਿਨ ਦੀ ਬਿਮਾਰੀ ਤੋਂ ਪੀੜਤ ਗਾਵਾਂ ਹੁਣ ਸ਼ਹਿਰ ਦੇ ਰਿਹਾਇਸ਼ੀ ਇਲਾਕਿਆਂ ਵਿੱਚ ਘੁੰਮਣ ਲੱਗੀਆਂ ਹਨ। ਇਸ ਕਾਰਨ ਇਨ੍ਹਾਂ ਇਲਾਕਿਆਂ ਵਿੱਚ ਰਹਿੰਦੇ ਲੋਕਾਂ ਵਿੱਚ ਦਹਿਸ਼ਤ ਵਾਲਾ ਮਾਹੌਲ ਪੈਦਾ ਹੋ ਗਿਆ ਹੈ। ਲੁਧਿਆਣਾ ਵਿੱਚ ਤਾਜਪੁਰ ਰੋਡ ’ਤੇ ਹੈਬੋਵਾਲ ਦੋ ਇਲਾਕਿਆਂ ਵਿੱਚ ਡੇਅਰੀਆਂ ਹਨ, ਜਿੱਥੇ ਨਾਲ ਲਗਦੇ ਹੀ ਰਿਹਾਇਸ਼ੀ ਇਲਾਕੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਜਿਹੜੀਆਂ ਗਾਵਾਂ ਨੂੰ ਬਿਮਾਰੀ ਲੱਗ ਰਹੀ ਹੈ ਪਸ਼ੂ ਪਾਲਕ ਉਨ੍ਹਾਂ ਨੂੰ ਰਾਤ ਸਮੇਂ ਬਾਹਰ ਛੱਡ ਦਿੰਦੇ ਹਨ। ਇਸ ਤੋਂ ਬਾਅਦ ਬਿਮਾਰ ਗਾਵਾਂ ਹੁਣ ਰਿਹਾਇਸ਼ੀ ਇਲਾਕਿਆਂ ਵਿੱਚ ਵੜ ਰਹੀਆਂ ਹਨ।

ਪਿਛਲੇ ਦਿਨੀਂ ਕੈਲਾਸ਼ ਸਿਨੇਮਾ ਰੋਡ ’ਤੇ ਵੀ ਲੰਪੀ ਸਕਿਨ ਬਿਮਾਰੀ ਨਾਲ ਪੀੜਤ ਗਾਂ ਰਿਹਾਇਸ਼ੀ ਇਲਾਕੇ ਵਿੱਚ ਵੜ ਗਈ ਸੀ। ਸਥਾਨਕ ਲੋਕਾਂ ਅਨੁਸਾਰ ਉਸ ਦੀ ਚਮੜੀ ਬੁਰੀ ਤਰ੍ਹਾਂ ਸੜ ਚੁੱਕੀ ਸੀ। ਲੋਕਾਂ ਨੇ ਕਿਹਾ ਕਿ ਉਸ ਵਿਚੋਂ ਡਿੱਗ ਰਿਹਾ ਖੂਨ ਇਲਾਕੇ ਦੀਆਂ ਸੜਕਾਂ ’ਤੇ ਖਿਲਰਿਆ ਪਿਆ ਸੀ। ਇਸ ਕਾਰਨ ਇਲਾਕਾ ਵਾਸੀ ਡਰ ਗਏ ਸਨ। ਇਸ ਮਗਰੋਂ ਉਨ੍ਹਾਂ ਨੇ ਨਗਰ ਨਿਗਮ ਅਤੇ ਗਊਸ਼ਾਲਾ ਵਾਲਿਆਂ ਨੂੰ ਫੋਨ ਕੀਤਾ। ਲੋਕਾਂ ਨੇ ਦੱਸਿਆ ਕਿ ਇਸ ਦੇ ਬਾਵਜੂਦ ਕੋਈ ਵੀ ਗਾਂ ਨੂੰ ਚੁੱਕਣ ਲਈ ਨਹੀਂ ਪੁੱਜਿਆ। ਇਸ ਮਗਰੋਂ ਲੋਕਾਂ ਨੇ ਆਪ ਹੀ ਯਤਨ ਕਰ ਕੇ ਕਿਸੇ ਤਰੀਕੇ ਦੇ ਨਾਲ ਦੇਰ ਰਾਤ ਬਿਮਾਰ ਗਾਂ ਨੂੰ ਗਡਵਾਸੂ ਹਸਪਤਾਲ ਪਹੁੰਚਾਇਆ।

ਇਸ ਸਬੰਧੀ ਹੈਬੋਵਾਲ ਡੇਅਰੀਆਂ ਨੇੜੇ ਰਹਿੰਦੇ ਕਰਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦਾ ਘਰ ਡੇਅਰੀਆਂ ਦੇ ਕਾਫ਼ੀ ਨੇੜੇ ਹੈ। ਹਰ ਡੇਅਰੀ ਵਿੱਚ ਕੋਈ ਨਾ ਕੋਈ ਗਾਂ ਬਿਮਾਰ ਹੈ। ਡੇਅਰੀ ਵਾਲੇ ਰਾਤ ਨੂੰ ਗਾਂ ਛੱਡ ਦਿੰਦੇ ਹਨ। ਇੱਥੇ ਕਿਸੇ ਨੂੰ ਵੀ ਨਹੀਂ ਪਤਾ ਲਗਦਾ ਕਿ ਇਹ ਗਾਂ ਕਿਸ ਦੀ ਹੈ। ਇਸ ਦਾ ਫ਼ਾਇਦਾ ਚੁੱਕਦੇ ਹੋਏ ਡੇਅਰੀਆਂ ਵਾਲੇ ਗਾਵਾਂ ਨੂੰ ਛੱਡੀ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਕ ਵਾਰ ਨਹੀਂ ਜਦੋਂ ਤੋਂ ਬਿਮਾਰੀ ਆਈ ਹੈ, ਉਦੋਂ ਤੋਂ ਕਾਫ਼ੀ ਗਾਵਾਂ ਰਿਹਾਇਸ਼ੀ ਇਲਾਕੇ ਵਿੱਚ ਆ ਜਾਂਦੀਆਂ ਸਨ। ਇਸ ਬਾਰੇ ਉਹ ਡੇਅਰੀ ਵਾਲਿਆਂ ਨੂੰ ਵੀ ਕਹਿ ਚੁੱਕੇ ਹਨ।

ਬਿਮਾਰ ਪਸ਼ੂਆਂ ਨੂੰ ਖੁੱਲ੍ਹੇ ਛੱਡਣ ਵਾਲਿਆਂ ਖ਼ਿਲਾਫ਼ ਕਾਰਵਾਈ ਹੋਵੇਗੀ: ਕੁਮਾਰ

ਨਗਰ ਨਿਗਮ ਸਿਹਤ ਬ੍ਰਾਂਚ ਦੇ ਡਾਕਟਰ ਗੁਲਸ਼ਨ ਕੁਮਾਰ ਨੇ ਕਿਹਾ ਕਿ ਜੇ ਕੋਈ ਡੇਅਰੀਆਂ ਵਿੱਚੋਂ ਬਿਮਾਰ ਗਾਵਾਂ ਛੱਡਦਾ ਹੈ ਤਾਂ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇ ਬਿਮਾਰੀ ਤੋਂ ਪੀੜਤ ਗਾਂ ਸੜਕਾਂ ’ਤੇ ਘੁੰਮਦੀ ਨਜ਼ਰ ਆਉਂਦੀ ਹੈ ਤਾਂ ਵੀਰਵਾਰ ਤੋਂ ਨਿਗਮ ਗਾਵਾਂ ਨੂੰ ਚੁੱਕ ਕੇ ਮਾਛੀਵਾੜਾ ਨੇੜੇ ਬਣਾਏ ਗਏ ਇਕਾਂਤਵਾਸ ਕੇਂਦਰ ਵਿੱਚ ਪਹੁੰਚਾਏਗਾ ਜਿੱਥੇ ਉਨ੍ਹਾਂ ਇਲਾਜ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਲਾਜ ਤੋਂ ਤੰਦਰੁਸਤ ਹੋਈਆਂ ਗਾਵਾਂ ਨੂੰ ਸਬੰਧਿਤ ਥਾਵਾਂ ’ਤੇ ਪਹੁੰਚਾ ਦਿੱਤਾ ਜਾਵੇਗਾ। ਸ੍ਰੀ ਕੁਮਾਰ ਨੇ ਕਿਹਾ ਹਿਰਾਇਸ਼ੀ ਇਲਾਕਿਆਂ ਵਿੱਚ ਘੁੰਮਦੀਆਂ ਗਾਵਾਂ ਸਬੰਧੀ ਜਾਣਕਾਰੀ ਦੇਣ ਲਈ ਇੱਕ ਨੰਬਰ ਵੀ ਜਾਰੀ ਕੀਤਾ ਜਾਵੇਗਾ ਜਿਸ ’ਤੇ ਲੋਕ ਨਿਗਮ ਨੂੰ ਗਾਵਾਂ ਬਾਰੇ ਦੱਸ ਸਕਣਗੇ।

ਗਾਵਾਂ ਦਾ ਦੁੱਧ ਪੀਣ ਤੋਂ ਵੀ ਡਰਨ ਲੱਗੇ ਲੋਕ

ਲੰਪੀ ਸਕਿਨ ਬਿਮਾਰੀ ਕਾਰਨ ਲੋਕ ਹੁਣ ਗਾਵਾਂ ਦਾ ਦੁੱਧ ਪੀਣ ਤੋਂ ਵੀ ਡਰਨ ਲੱਗੇ ਹਨ। ਡੇਅਰੀ ਵਾਲਿਆਂ ਅਨੁਸਾਰ ਕਰੋਨਾ ਤੋਂ ਬਾਅਦ ਹੁਣ ਇਸ ਬਿਮਾਰੀ ਦਾ ਵੀ ਉਨ੍ਹਾਂ ਦੇ ਕਾਰੋਬਾਰ ’ਤੇ ਕਾਫ਼ੀ ਪ੍ਰਭਾਅ ਪੈ ਰਿਹਾ ਹੈ। ਇਸ ਕਾਰਨ ਉਨ੍ਹਾਂ ਦਾ ਕਾਫ਼ੀ ਨੁਕਸਾਨ ਹੋ ਰਿਹਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਜਰਾਤ ਵਿਚ ਚੋਣ ਪਿੜ ਭਖਿਆ

ਗੁਜਰਾਤ ਵਿਚ ਚੋਣ ਪਿੜ ਭਖਿਆ

ਮੁਲਕ ਨਾਲ ਕਦਮ ਤਾਲ ਦਾ ਤਰੱਦਦ

ਮੁਲਕ ਨਾਲ ਕਦਮ ਤਾਲ ਦਾ ਤਰੱਦਦ

ਅਵੱਲੜੇ ਦਰਦ ਲਿਬਾਸ ਦੇ

ਅਵੱਲੜੇ ਦਰਦ ਲਿਬਾਸ ਦੇ

2024 ਦੀਆਂ ਚੋਣਾਂ ਲਈ ਭਾਜਪਾ ਦੀ ਰਣਨੀਤੀ

2024 ਦੀਆਂ ਚੋਣਾਂ ਲਈ ਭਾਜਪਾ ਦੀ ਰਣਨੀਤੀ

ਸ਼ਹਿਰ

View All