ਲੰਪੀ ਸਕਿਨ: ਮ੍ਰਿਤਕ ਪਸ਼ੂ ਦਫਨਾਉਣ ’ਤੇ ਤਕਰਾਰ : The Tribune India

ਲੰਪੀ ਸਕਿਨ: ਮ੍ਰਿਤਕ ਪਸ਼ੂ ਦਫਨਾਉਣ ’ਤੇ ਤਕਰਾਰ

ਪਿੰਡ ਵਾਸੀਆਂ ਨੇ ਲੁਧਿਆਣਾ ਮਾਲੇਰਕੋਟਲਾ ਮੁੱਖ ਮਾਰਗ ਜਾਮ ਕੀਤਾ

ਲੰਪੀ ਸਕਿਨ: ਮ੍ਰਿਤਕ ਪਸ਼ੂ ਦਫਨਾਉਣ ’ਤੇ ਤਕਰਾਰ

ਮਾਲੇਰਕੋਟਲਾ ਮੁੱਖ ਮਾਰਗ ’ਤੇ ਮ੍ਰਿਤਕ ਪਸ਼ੂ ਰੱਖ ਕੇ ਪ੍ਰਦਰਸ਼ਨ ਕਰਦੇ ਹੋਏ ਪਸ਼ੂ ਪਾਲਕ।

ਕੁਲਵਿੰਦਰ ਸਿੰਘ ਗਿੱਲ

ਕੁੱਪ ਕਲਾਂ , 14 ਅਗਸਤ

ਪਿੰਡ ਕੁੱਪ ਖੁਰਦ ਵਿੱਚ ਲੰਪੀ ਚਮੜੀ ਦੀ ਬਿਮਾਰੀ ਨਾਲ ਮਰੇ ਪਸ਼ੂਆਂ ਨੂੰ ਹੱਡਾ ਰੋੜੀ ’ਚ ਦਫਨਾਉਣ ਨੂੰ ਲੈ ਕੇ ਦੋ ਧਿਰਾਂ ’ਚ ਤਕਰਾਰ ਹੋ ਗਈ। ਸਰਪੰਚ ਸਣੇ ਪਸ਼ੂ ਪਾਲਕਾਂ ਨੇ ਮਰੇ ਹੋਈ ਗਾਂ ਨੂੰ ਚੌਕ ’ਚ ਰੱਖ ਕੇ ਲੁਧਿਆਣਾ-ਮਾਲੇਰਕੋਟਲਾ ਮੁੱਖ ਮਾਰਗ ਨੂੰ ਜਾਮ ਕਰ ਦਿੱਤਾ। ਜ਼ਿਲ੍ਹਾ ਮਲੇਰਕੋਟਲਾ ਵਿੱਚ ਪੈਂਦੇ ਪਿੰਡ ਕੁੱਪ ਖੁਰਦ ਵਿੱਚ ਲੰਪੀ ਚਮੜੀ ਮਹਾਮਾਰੀ ਦੌਰਾਨ ਮਰੇ ਪਸ਼ੂਆਂ ਨੂੰ ਪਿੰਡ ਦੀ ਹੱਡਾ ਰੋੜੀ ਵਿੱਚ ਦਫਨਾਉਣ ਨੂੰ ਲੈ ਕੇ ਪਿੰਡ ਦੀਆਂ ਦੋ ਧਿਰਾਂ ਵਿਚਾਲੇ ਵਿਵਾਦ ਇਸ ਕਦਰ ਵੱਧ ਗਿਆ ਕਿ ਮਰੇ ਪਸ਼ੂਆਂ ਨੂੰ ਦਫਨਾਉਣ ਵਾਲੀ ਧਿਰ ਨੇ ਮਾਲੇਰਕੋਟਲਾ ਹਾਈਵੇਅ ’ਤੇ ਸਵੇਰ 10 ਵਜੇ ਬਿਮਾਰੀ ਨਾਲ ਮਰਿਆ ਪਸ਼ੂ ਰੋਡ ’ਤੇ ਰੱਖ ਕੇ ਜਾਮ ਲਗਾਇਆ ਗਿਆ। ਇਸ ਦੌਰਾਨ ਦੁਪਹਿਰ ਦੋ ਵਜੇ ਤੱਕ ਆਵਾਜਾਈ ਠੱਪ ਰਹੀ। ਅਹਿਮਦਗੜ੍ਹ ਦੇ ਤਹਿਸੀਲਦਾਰ ਸ਼ਾਮ ਲਾਲ ਨੇ ਦੋਵਾਂ ਧਿਰਾਂ ਨੂੰ ਸ਼ਾਂਤ ਕਰ ਜਾਮ ਖੁੱਲ੍ਹਵਾ ਦਿੱਤਾ ਪਰ ਮਾਮਲੇ ਦਾ ਕੋਈ ਹੱਲ ਨਹੀਂ ਹੋਇਆ। ਤਹਿਸੀਲਦਾਰ ਨੇ ਕਿਹਾ ਕਿ ਪਸ਼ੂਆਂ ਨੂੰ ਦਫਨਾਉਣ ਲਈ ਨਵੀਂ ਥਾਂ ਦੇਖੀ ਜਾ ਰਹੀ ਹੈ। ਪਿੰਡ ਕੁੱਪ ਖੁਰਦ ਦੇ ਸਰਪੰਚ ਸੁਰਜੀਤ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਪੰਚਾਇਤ ਵੱਲੋਂ ਜਿਸ ਥਾਂ ’ਤੇ ਹੱਡਾ ਰੋੜੀ ਬਣਾਈ ਗਈ ਹੈ, ਪਿੰਡ ਵਾਸੀ ਲੰਮੇ ਸਮੇਂ ਤੋਂ ਉਥੇ ਹੀ ਪਸ਼ੂਆਂ ਨੂੰ ਦਫਨਾਉਦੇ ਹਨ। ਦੂਸਰੀ ਧਿਰ ਮਾਸਟਰ ਹਰਦੀਪ ਸਿੰਘ ਅਤੇ ਪੰਚਾਇਤ ਮੈਂਬਰ ਦਾਨਾ ਸਿੰਘ ਨੇ ਦੱਸਿਆ ਕਿ ਜਿਸ ਥਾਂ ’ਤੇ ਪਿੰਡ ਵਾਸੀ ਪਸ਼ੂਆਂ ਨੂੰ ਦਫ਼ਨਾਉਂਦੇ ਹਨ, ਉਥੇ ਪਿੰਡ ਦੀ ਪਾਣੀ ਵਾਲੀ ਟੈਂਕੀ ਹੈ। ਉਨ੍ਹਾਂ ਪਿੰਡ ਵਿੱਚ ਮਹਾਮਾਰੀ ਫੈਲਣ ਦਾ ਖਦਸ਼ਾ ਜਤਾਇਆ ਹੈ। ਪੁਲੀਸ ਤੇ ਸਿਵਲ ਪ੍ਰਸ਼ਾਸਨ ਦੇਰ ਤੱਕ ਦੋਵਾਂ ਧਿਰਾਂ ਦੇ ਮਾਮਲੇ ਨੂੰ ਹੱਲ ਨਹੀਂ ਕਰ ਸਕਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਜਰਾਤ ਵਿਚ ਚੋਣ ਪਿੜ ਭਖਿਆ

ਗੁਜਰਾਤ ਵਿਚ ਚੋਣ ਪਿੜ ਭਖਿਆ

ਮੁਲਕ ਨਾਲ ਕਦਮ ਤਾਲ ਦਾ ਤਰੱਦਦ

ਮੁਲਕ ਨਾਲ ਕਦਮ ਤਾਲ ਦਾ ਤਰੱਦਦ

ਅਵੱਲੜੇ ਦਰਦ ਲਿਬਾਸ ਦੇ

ਅਵੱਲੜੇ ਦਰਦ ਲਿਬਾਸ ਦੇ

2024 ਦੀਆਂ ਚੋਣਾਂ ਲਈ ਭਾਜਪਾ ਦੀ ਰਣਨੀਤੀ

2024 ਦੀਆਂ ਚੋਣਾਂ ਲਈ ਭਾਜਪਾ ਦੀ ਰਣਨੀਤੀ

ਸ਼ਹਿਰ

View All