ਲੰਪੀ ਸਕਿਨ: ਮਾਣੂੰਕੇ ਵੱਲੋਂ ਗਊਸ਼ਾਲਾਵਾਂ ਦਾ ਦੌਰਾ : The Tribune India

ਲੰਪੀ ਸਕਿਨ: ਮਾਣੂੰਕੇ ਵੱਲੋਂ ਗਊਸ਼ਾਲਾਵਾਂ ਦਾ ਦੌਰਾ

ਲੰਪੀ ਸਕਿਨ: ਮਾਣੂੰਕੇ ਵੱਲੋਂ ਗਊਸ਼ਾਲਾਵਾਂ ਦਾ ਦੌਰਾ

ਡਾਕਟਰਾਂ ਦੀ ਟੀਮ ਨਾਲ ਮੀਟਿੰਗ ਕਰਦੇ ਹੋਏ ਵਿਧਾਇਕ ਸਰਵਜੀਤ ਕੌਰ ਮਾਣੰੂਕੇ।

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 9 ਅਗਸਤ

ਪਸ਼ੂਆਂ ਵਿੱਚ ਫੈਲੀ ਛੂਤ ਦੀ ਚਮੜੀ ਬਿਮਾਰੀ ਲੰਪੀ ਸਕਿਨ ਸਬੰਧੀ ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੇ ਅੱਜ ਇਥੋਂ ਦੀਆਂ ਗਊਸ਼ਾਲਾਵਾਂ ਦਾ ਦੌਰਾ ਕੀਤਾ। ਇਥੋਂ ਦੀ ਸਭ ਤੋਂ ਵੱਡੀ ਗਊਸ਼ਾਲਾ ’ਚ ਸਥਿਤੀ ਦਾ ਜਾਇਜ਼ਾ ਲੈਣ ਮੌਕੇ ਵਿਧਾਇਕਾ ਨਾਲ ਵੈਟਰਨਰੀ ਵਿਭਾਗ ਦੇ ਡਾਕਟਰਾਂ ਸਮੇਤ ਹੋਰ ਅਧਿਕਾਰੀ ਮੌਜੂਦ ਸਨ। ਸ੍ਰੀ ਕਿਸ਼ਨਾ ਗਊਸ਼ਾਲਾ ਅਤੇ ਸਨਾਤਨ ਗੋਬਿੰਦ ਗਊਧਾਮ ਦੇ ਦੌਰੇ ਉਪਰੰਤ ਉਨ੍ਹਾਂ ਕਿਹਾ ਕਿ ਜਗਰਾਉਂ ਹਲਕੇ ’ਚ ਹਾਲੇ ਤੱਕ ਇਹ ਬਿਮਾਰੀ ਬੇਕਾਬੂ ਨਹੀਂ ਹੋਈ। ਫਿਰ ਵੀ ਉਨ੍ਹਾਂ ਸਬੰਧਤ ਵਿਭਾਗ ਤੇ ਪਸ਼ੂ ਪਾਲਕਾਂ ਨੂੰ ਚੌਕਸ ਰਹਿਣ ਦੀ ਤਾਕੀਦ ਕੀਤੀ ਅਤੇ ਕਿਹਾ ਕਿ ਇਸ ਬਿਮਾਰੀ ਨਾਲ ਪਸ਼ੂ ਦੇ ਮਰਨ ’ਤੇ ਫੌਰੀ ਦਫਨਾਇਆ ਜਾਵੇ। ਮੌਕੇ ’ਤੇ ਮੌਜੂਦ ਕਾਰਜਸਾਧਕ ਅਫ਼ਸਰ ਮਨੋਹਰ ਸਿੰਘ ਨੂੰ ਹਦਾਇਤਾਂ ਕਰਦਿਆਂ ਵਿਧਾਇਕਾ ਨੇ ਆਖਿਆ ਕਿ ਸਰਕਾਰ ਵੱਲੋਂ ਜੋ ਗਊਸ਼ਾਲਾ ਵਾਸਤੇ ਸਹਾਇਤਾ ਦਿੱਤੀ ਜਾਂਦੀ ਹੈ ਜਾਂ ਗਊ ਸੈੱਸ ਇਕੱਠਾ ਹੁੰਦਾ ਹੈ, ਉਸ ਦੀ ਅਦਾਇਗੀ ਸਮੇਂ ਸਿਰ ਗਊਸ਼ਾਲਾ ਨੂੰ ਕਰਵਾਉਣੀ ਯਕੀਨੀ ਬਣਾਈ ਜਾਵੇ।

ਵਿਧਾਇਕ ਵੱਲੋਂ ਡਾਕਟਰਾਂ ਦੀ ਟੀਮ ਨਾਲ ਮੀਟਿੰਗ

ਜਗਰਾਉਂ (ਚਰਨਜੀਤ ਸਿੰਘ ਢਿੱਲੋਂ): ਪਿਛਲੇ ਕੁਝ ਦਿਨਾਂ ਤੋਂ ਸੂਬੇ ਭਰ ’ਚ ਪਸ਼ੂਆਂ ਵਿੱਚ ਫੈਲੇ ਚਮੜੀ ਦੇ ਲੰਪੀ ਰੋਗ ਬਾਰੇ ਹਲਕਾ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਨੇ ਪਸ਼ੂ ਰੋਗਾਂ ਦੇ ਮਾਹਿਰ ਡਾਕਟਰਾਂ ਦੀ ਟੀਮ ਨਾਲ ਮੀਟਿੰਗ ਕੀਤੀ। ਸਥਾਨਕ ਪਸ਼ੂ ਹਸਪਤਾਲ ਦੇ ਸੀਨੀਅਰ ਵੈਟਰਨਰੀ ਅਫਸਰ ਡਾ. ਹਰਦਿਆਲ ਸਿੰਘ ਨੇ ਇਸ ਬਿਮਾਰੀ ਨੂੰ ਲਾਗ ਦੀ ਬਿਮਾਰੀ ਦੱਸਦਿਆਂ ਇਸਦੇ ਫੈਲਾਅ ਲਈ ਚਿੱਚੜਾਂ ਦੇ ਪਿਸੂਆਂ ਨੂੰ ਲੱਗਣ ਤੋਂ ਬਾਅਦ ਕੈਂਪਸੀ ਪਾਕਸ ਵਾਇਰਸ ਦੁਆਰਾ ਹੋਣ ਦੀ ਗੱਲ ਆਖੀ। ਉਨ੍ਹਾਂ ਦੱਸਿਆ ਕਿ ਇਸ ਦੀ ਲਪੇਟ ’ਚ ਆਉਣ ਵਾਲੇ ਪਸ਼ੂਆਂ ਨੂੰ ਦੂਸਰੇ ਪਸ਼ੂਆਂ ਤੋਂ ਅਲੱਗ ਰੱਖਿਆ ਜਾਵੇ। ਪਸ਼ੂਆਂ ਦੇ ਵਾੜੇ ਨੂੰ ਵਿਸ਼ਾਣੂ ਰਹਿਤ ਕਰਨ ਲਈ ਮਾਹਿਰਾਂ ਨਾਲ ਸੰਪਰਕ ਕਰਕੇ ਇੱਕ ਪ੍ਰਤੀਸ਼ਤ ਫਾਰਮਲੀਨ, ਦੋ ਤੋਂ ਤਿੰਨ ਪ੍ਰਤੀਸ਼ਤ ਸੋਡੀਅਮ ਹਾਈਪੋਕਲੋਰਾਈਟ ਦੀ ਵਰਤੋਂ ਕੀਤੀ ਜਾਵੇ। ਵਿਧਾਇਕਾ ਨੇ ਮਾਹਿਰਾਂ ਨੂੰ ਹਦਾਇਤ ਕੀਤੀ ਕਿ ਇਸ ਬਿਮਾਰੀ ਤੋਂ ਪੀੜਤ ਪਸ਼ੂਆਂ ਦੇ ਇਲਾਜ ਲਈ ਬਿਨਾ ਦੇਰੀ ਟੀਮ ਦਾ ਗਠਨ ਕੀਤਾ ਜਾਵੇ ਅਤੇ ਲੋਕਾਈ ਨੂੰ ਰੋਕਥਾਮ, ਪਰਹੇਜ਼ ਅਤੇ ਇਲਾਜ ਬਾਰੇ ਜਾਗਰੂਕ ਕੀਤਾ ਜਾਵੇ। ਮੀਟਿੰਗ ’ਚ ਡਾ. ਪ੍ਰਸ਼ੋਤਮ, ਡਾ. ਵਰੁਨ ਭਾਰਦਵਾਜ, ਡਾ. ਸੁਨੀਲ ਵਰਮਾ, ਡਾ. ਪਰਮਿੰਦਰ ਕੌਰ, ਡਾ. ਹਰਮਨਦੀਪ ਸਿੰਘ, ਡਾ. ਅੰਜੂ ਬਾਲਾ, ਡਾ. ਪ੍ਰਭਜੋਤ ਕੌਰ ਆਦਿ ਨੇ ਬਿਮਾਰੀ ਸਬੰਧੀ ਬਚਾਅ ਦੇ ਨੁੱਕਤੇ ਸਾਂਝੇ ਕੀਤੇ।

ਵੈਟਰਨਰੀ ਯੂਨੀਵਰਸਿਟੀ ਵੱਲੋਂ ਸਿਫਾਰਸ਼ਾਂ ਸਾਂਝੀਆਂ

ਲੁਧਿਆਣਾ (ਖੇਤਰੀ ਪ੍ਰਤੀਨਿਧ): ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਨੇ ਪਸ਼ੂਆਂ ’ਚ ਫੈਲੀ ਲੰਪੀ ਸਕਿਨ ਦੀ ਬਿਮਾਰੀ ਬਾਰੇ ਕਿਸਾਨਾਂ ਨੂੰ ਜਾਗਰੂਕਤਾ ਲਈ ਕੁਝ ਦਿਸ਼ਾ-ਨਿਰਦੇਸ਼ ਅਤੇ ਸਿਫਾਰਸ਼ਾਂ ਜਾਰੀ ਕੀਤੀਆਂ ਹਨ। ’ਵਰਸਿਟੀ ਦੇ ਵੈਟਰਨਰੀ ਮੈਡੀਸਨ ਵਿਭਾਗ ਦੇ ਮੁਖੀ ਡਾ. ਅਸ਼ਵਨੀ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਸ ਬਿਮਾਰੀ ਨੂੰ ਫੈਲਾਉਣ ਵਿੱਚ ਮੱਛਰ, ਮੱਖੀਆਂ ਅਤੇ ਚਿੱਚੜ ਅਹਿਮ ਕਾਰਨ ਹਨ। ਇਹ ਬਿਮਾਰੀ ਆਮ ਤੌਰ ’ਤੇ ਗਰਮ ਅਤੇ ਹੁੰਮਸ ਵਾਲੇ ਮੌਸਮ ਵਿੱਚ ਹੁੰਦੀ ਹੈ। ਮਾਹਿਰ ਨੇ ਕਿਹਾ ਕਿ ਇਹ ਬਿਮਾਰੀ ਆਤਮ ਨਿਯੰਤਰਿਤ ਹੈ ਅਤੇ ਪਸ਼ੂ 2-3 ਹਫਤਿਆਂ ਵਿੱਚ ਠੀਕ ਹੋ ਜਾਂਦਾ ਹੈ ਪਰ ਦੁੱਧ ਦੀ ਪੈਦਾਵਾਰ ਕਾਫੀ ਸਮੇਂ ਤੱਕ ਘਟੀ ਰਹਿੰਦੀ ਹੈ। ਡਾ. ਸ਼ਰਮਾ ਨੇ ਦੱਸਿਆ ਕਿ ਇਸ ਬਿਮਾਰੀ ਤੋਂ ਬਚਾਅ ਲਈ ‘ਗੋਟ ਪੌਕਸ ਵੈਕਸੀਨ’ ਨਾਲ ਗਾਵਾਂ ਦਾ ਟੀਕਾਕਰਨ ਕਰਨਾ ਚਾਹੀਦਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਮੁੱਖ ਖ਼ਬਰਾਂ

ਗੁਜਰਾਤ ਵਿੱਚ ਮੁੜ ਖਿੜੇਗਾ ਕਮਲ

ਗੁਜਰਾਤ ਵਿੱਚ ਮੁੜ ਖਿੜੇਗਾ ਕਮਲ

ਹਿਮਾਚਲ ਪ੍ਰਦੇਸ਼ ਵਿੱਚ ਭਾਜਪਾ ਤੇ ਕਾਂਗਰਸ ਦਰਮਿਆਨ ਫਸਵੀਂ ਟੱਕਰ

ਹਰਿਆਣਾ ਸਰਕਾਰ ਵੱਲੋਂ ਕਿਸਾਨ ਅੰਦੋਲਨ ਦੌਰਾਨ ਦਰਜ ਕੇਸ ਰੱਦ ਕਰਨ ਦੀ ਤਿਆਰੀ

ਹਰਿਆਣਾ ਸਰਕਾਰ ਵੱਲੋਂ ਕਿਸਾਨ ਅੰਦੋਲਨ ਦੌਰਾਨ ਦਰਜ ਕੇਸ ਰੱਦ ਕਰਨ ਦੀ ਤਿਆਰੀ

ਕੇਸਾਂ ਦੀ ਮੌਜੂਦਾ ਸਥਿਤੀ ਜਾਣਨ ਲਈ ਗ੍ਰਹਿ ਮੰਤਰੀ ਅੱਜ ਕਰਨਗੇ ਅਧਿਕਾਰੀਆ...

ਸ਼ਹਿਰ

View All