DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Ludhiana Dyeing Industry: ਲੁਧਿਆਣਾ ਦੇ ਰੰਗਾਈ ਯੂਨਿਟ 14 ਤੋਂ ਬੰਦ ਰਹਿਣਗੇ

ਸੂਤੀ ਰੰਗਾਈ ਦੀਆਂ ਦਰਾਂ ਵਧਣ ਕਾਰਨ ਕਾਰੋਬਾਰੀਆਂ ’ਚ ਰੋਸ

  • fb
  • twitter
  • whatsapp
  • whatsapp
Advertisement

ਕੱਚੇ ਮਾਲ, ਗੈਸ ਅਤੇ ਪੈਟਰੋਲੀਅਮ ਉਤਪਾਦਾਂ ਦੀਆਂ ਕੀਮਤਾਂ ਵਿੱਚ ਲਗਾਤਾਰ ਹੋ ਰਹੇ ਭਾਰੀ ਵਾਧੇ ਕਾਰਨ ਲੁਧਿਆਣਾ ਦੀ ਡਾਇੰਗ (ਰੰਗਾਈ) ਸਨਅਤ ਨੇ 14 ਤੋਂ 20 ਸਤੰਬਰ ਤੱਕ ਸਾਰੇ ਰੰਗਾਈ ਯੂਨਿਟ ਮੁਕੰਮਲ ਤੌਰ ’ਤੇ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ। ਵੱਖ-ਵੱਖ ਰੰਗਾਈ ਐਸੋਸੀਏਸ਼ਨਾਂ ਦੀ ਸਾਂਝੀ ਮੀਟਿੰਗ ਦੌਰਾਨ ਇਹ ਅਹਿਮ ਫ਼ੈਸਲਾ ਲਿਆ ਗਿਆ ਹੈ ਕਿਉਂਕਿ ਮੌਜੂਦਾ ਹਾਲਾਤ ਵਿੱਚ ਘਾਟੇ ’ਤੇ ਕੰਮ ਕਰਨਾ ਅਸੰਭਵ ਹੋ ਗਿਆ ਹੈ। ਪੰਜਾਬ ਡਾਇਰਜ਼ ਐਸੋਸੀਏਸ਼ਨ ਦੇ ਆਗੂਆਂ ਅਸ਼ੋਕ ਮੱਕੜ, ਕਮਲ ਚੌਹਾਨ ਅਤੇ ਰਜਨੀਸ਼ ਗੁਪਤਾ ਨੇ ਦੱਸਿਆ ਕਿ ਕੌਮਾਂਤਰੀ ਟਕਰਾਅ ਅਤੇ ਯੁੱਧ ਵਰਗੇ ਹਾਲਾਤ ਕਾਰਨ ਸਿੰਥੈਟਿਕ ਧਾਗੇ, ਡਾਈ-ਕੈਮੀਕਲ ਅਤੇ ਹੋਰ ਕੱਚੇ ਮਾਲ ਦੇ ਭਾਅ ਅਸਮਾਨੀ ਚੜ੍ਹ ਗਏ ਹਨ। ਕੁਝ ਕਿਸਮਾਂ ਦੇ ਧਾਗੇ ਦੀ ਕੀਮਤ ਵਿੱਚ 50 ਫ਼ੀਸਦੀ ਤੱਕ ਦਾ ਵਾਧਾ ਹੋਇਆ ਹੈ। ਉਤਪਾਦਨ ਲਾਗਤ ਕਾਫ਼ੀ ਵਧਣ ਕਰ ਕੇ ਕਾਰੋਬਾਰੀਆਂ ਨੂੰ ਰੰਗਾਈ ਦੀਆਂ ਦਰਾਂ ਵਧਾਉਣ ਲਈ ਮਜਬੂਰ ਹੋਣਾ ਪਿਆ ਹੈ। ਨਵੇਂ ਫ਼ੈਸਲੇ ਤਹਿਤ ਹੁਣ ਪੋਲੀਐਸਟਰ ਦੀ ਰੰਗਾਈ ’ਤੇ 10 ਰੁਪਏ ਪ੍ਰਤੀ ਕਿਲੋ ਅਤੇ ਸੂਤੀ (ਕਾਟਨ) ਰੰਗਾਈ ’ਤੇ 20 ਰੁਪਏ ਪ੍ਰਤੀ ਕਿਲੋ ਦਾ ਵਾਧਾ ਕੀਤਾ ਗਿਆ ਹੈ। ਆਗੂਆਂ ਨੇ ਸਪੱਸ਼ਟ ਕੀਤਾ ਕਿ ਜੋ ਮਾਲ ਪਹਿਲਾਂ ਤੋਂ ਪਾਈਪਲਾਈਨ ਵਿੱਚ ਹੈ, ਉਸ ਨੂੰ ਪੁਰਾਣੇ ਰੇਟਾਂ ’ਤੇ ਤਿਆਰ ਕੀਤਾ ਜਾਵੇਗਾ, ਜਦਕਿ ਨਵਾਂ ਮਾਲ ਨਵੇਂ ਰੇਟਾਂ ’ਤੇ ਹੀ ਲਿਆ ਜਾਵੇਗਾ। ਇਸ ਮੀਟਿੰਗ ਵਿੱਚ ਬਾਲਾਜੀ ਤੋਂ ਰਜਨੀਸ਼ ਗੁਪਤਾ, ਮੋਹਿਤ ਮਹਾਰਾਜਾ, ਰਜਨੀਸ਼ ਖੰਨਾ ਰੌਕੀ, ਸੁਭਾਸ਼ ਸੈਣੀ, ਬਾਵਾ ਗੁਪਤਾ, ਬੌਬੀ ਜਿੰਦਲ, ਜੀ ਪੀ ਸਿੰਘ, ਰਾਹੁਲ ਵਰਮਾ ਅਤੇ ਅਜੇ ਹਾਂਡਾ ਹਾਜ਼ਰ ਸਨ।

Advertisement
Advertisement
×