ਬਾਸਕਟਬਾਲ ਦੇ ਕੁਆਰਟਰ ਫਾਈਨਲ ’ਚ ਲੁਧਿਆਣਾ ਜੇਤੂ
69ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦੌਰਾਨ ਲੁਧਿਆਣਾ ਵਿੱਚ ਹੋ ਰਹੇ ਲੜਕਿਆਂ ਦੇ ਅੰਡਰ-19 ਬਾਸਕਟਬਾਲ ਮੁਕਾਬਲਿਆਂ ਵਿੱਚ ਅੱਜ ਖੇਡੇ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਲੁਧਿਆਣਾ ਦੀ ਟੀਮ ਜੇਤੂ ਰਹੀ। ਇਹ ਮੁਕਾਬਲੇ ਡੀ ਈ ਓ ਸੈਕੰਡਰੀ ਡਿੰਪਲ ਮਦਾਨ, ਡਿਪਟੀ ਡੀ ਈ...
69ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦੌਰਾਨ ਲੁਧਿਆਣਾ ਵਿੱਚ ਹੋ ਰਹੇ ਲੜਕਿਆਂ ਦੇ ਅੰਡਰ-19 ਬਾਸਕਟਬਾਲ ਮੁਕਾਬਲਿਆਂ ਵਿੱਚ ਅੱਜ ਖੇਡੇ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਲੁਧਿਆਣਾ ਦੀ ਟੀਮ ਜੇਤੂ ਰਹੀ। ਇਹ ਮੁਕਾਬਲੇ ਡੀ ਈ ਓ ਸੈਕੰਡਰੀ ਡਿੰਪਲ ਮਦਾਨ, ਡਿਪਟੀ ਡੀ ਈ ਓ ਅਮਨਦੀਪ ਸਿੰਘ, ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਕੁਲਵੀਰ ਸਿੰਘ ਦੀ ਅਗਵਾਈ ਹੇਠ ਸਥਾਨਕ ਗੁਰੂ ਨਾਨਕ ਸਟੇਡੀਅਮ ਵਿੱਚ ਕਰਵਾਏ ਜਾ ਰਹੇ ਹਨ। ਇਸ ਵਿੱਚ 23 ਜ਼ਿਲ੍ਹਿਆਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਅੱਜ ਬਾਸਕਟਬਾਲ ਦੇ ਪ੍ਰੀ-ਕੁਆਰਟਰ ਮੈਚਾਂ ਦੌਰਾਨ ਪਹਿਲੇ ਮੈਚ ਵਿੱਚ ਲੁਧਿਆਣਾ ਜ਼ਿਲ੍ਹੇ ਨੇ ਸੰਗਰੂਰ ਦੀ ਟੀਮ ਨੂੰ 43-22 ਨਾਲ, ਦੂਜੇ ਮੈਚ ’ਚ ਪੀ ਆਈ ਐੱਸ ਲੁਧਿਆਣਾ ਨੇ ਬਰਨਾਲਾ ਨੂੰ 31-16 ਨਾਲ, ਬਠਿੰਡਾ ਦੀ ਟੀਮ ਨੇ ਫਰੀਦਕੋਟ ਨੂੰ 60-39, ਮਾਨਸਾ ਨੇ ਮੋਗਾ ਨੂੰ 50-31, ਅੰਮ੍ਰਿਤਸਰ ਦੀ ਟੀਮ ਨੇ ਜਲੰਧਰ ਨੂੰ56-55 ਨਾਲ, ਗੁਰਦਾਸਪੁਰ ਨੇ ਹੁਸ਼ਿਆਰਪੁਰ ਨੂੰ 46-30, ਪਟਿਆਲਾ ਵਿੰਗ ਨੇ ਐੱਸ ਏ ਐੱਸ ਮੁਹਾਲੀ ਨੂੰ 45-13 ਨਾਲ, ਕਪੂਰਥਲਾ ਨੇ ਪਠਾਨਕੋਟ ਨੂੰ ਹਰਾਇਆ 29-19 ਨਾਲ ਹਰਾਇਆ। ਇਸ ਤੋਂ ਬਾਅਦ ਹੋਏ ਪਹਿਲੇ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਲੁਧਿਆਣਾ ਨੇ ਕਪੂਰਥਲਾ ਨੂੰ 46-31 ਅੰਕਾਂ ਨਾਲ, ਦੂਜੇ ਕੁਆਟਰ ਫਾਈਨਲ ਮੁਕਾਬਲੇ ਵਿੱਚ ਪਟਿਆਲਾ ਵਿੰਗ ਨੇ ਬਠਿੰਡਾ ਨੂੰ 46-16 ਨਾਲ, ਪੀ ਆਈ ਐਸ ਲੁਧਿਆਣਾ ਨੇ ਗੁਰਦਾਸਪੁਰ ਦੀ ਟੀਮ ਨੂੰ 42-6 ਅੰਕਾਂ ਦੇ ਵੱਡੇ ਫਰਕ ਨਾਲ ਮਾਤ ਦਿੱਤੀ।

