ਲੁਧਿਆਣਾ ਸ਼ਹਿਰੀ: ਭਾਜਪਾ ਦੇ ਚੋਣ ਨਿਸ਼ਾਨ ’ਤੇ ਲੜਨਗੇ ਕੈਪਟਨ ਦੇ ਖਿਡਾਰੀ

ਹਾਕੀ ਤੇ ਗੇਂਦ ਦੀ ਥਾਂ ਕਮਲ ਦੇ ਫੁੱਲ ਦੇ ਨਿਸ਼ਾਨ ਵਾਲੇ ਛਪਵਾਏ ਪੋਸਟਰ

ਲੁਧਿਆਣਾ ਸ਼ਹਿਰੀ: ਭਾਜਪਾ ਦੇ ਚੋਣ ਨਿਸ਼ਾਨ ’ਤੇ ਲੜਨਗੇ ਕੈਪਟਨ ਦੇ ਖਿਡਾਰੀ

ਪੀਐੱਲਸੀ ਆਗੂ ਵੱਲੋਂ ਭਾਜਪਾ ਦੇ ਚੋਣ ਨਿਸ਼ਾਨ ਦੇ ਲਗਾਏ ਗਏ ਪੋਸਟਰ। -ਫੋਟੋ: ਪੰਜਾਬੀ ਟ੍ਰਿਬਿਊਨ

ਗਗਨਦੀਪ ਅਰੋੜਾ

ਲੁਧਿਆਣਾ, 24 ਜਨਵਰੀ

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਤੋਂ ਵੱਖ ਹੋ ਕੇ ਆਪਣੀ ਨਵੀਂ ‘ਪੰਜਾਬ ਲੋਕ ਕਾਂਗਰਸ’ (ਪੀਐੱਲਸੀ) ਪਾਰਟੀ ਬਣਾਈ ਹੈ। ਕੈਪਟਨ ਨੇ ਪਾਰਟੀ ਵੱਲੋਂ ਲੁਧਿਆਣਾ ਸ਼ਹਿਰ ਦੀਆਂ ਛੇ ਵਿੱਚੋਂ ਤਿੰਨ ਸੀਟਾਂ ’ਤੇ ਆਪਣੇ ਉਮੀਦਵਾਰ ਉਤਾਰੇ ਹਨ। ਭਾਜਪਾ ਦੇ ਨਾਲ ਗੱਠਜੋੜ ਤਹਿਤ ਇਹ ਤਿੰਨ ਸੀਟਾਂ ਕੈਪਟਨ ਦੇ ਖਾਤੇ ਵਿੱਚ ਆਈਆਂ ਹਨ। ਇਹ ਤਿੰਨੇ ਉਮੀਦਵਾਰ ਹੁਣ ਸ਼ਹਿਰੀ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਲਈ ਪੰਜਾਬ ਲੋਕ ਕਾਂਗਰਸ ਸ਼ਹਿਰ ਦੀਆਂ ਤਿੰਨ ਸੀਟਾਂ ’ਤੇ ਭਾਜਪਾ ਦੇ ਚੋਣ ਨਿਸ਼ਾਨ ਹੇਠ ਲੜਨਗੇ।

ਪਾਰਟੀ ਉਮੀਦਵਾਰਾਂ ਨੇ ਵੀ ਤਿਆਰੀ ਖਿੱਚ ਲਈ ਹੈ। ਬੈਨਰ ’ਤੇ ਗੱਠਜੋੜ ਉਮੀਦਵਾਰ ਲਿਖਵਾ ਕੇ ਪੰਜਾਬ ਲੋਕ ਕਾਂਗਰਸ ਦੇ ਆਗੂ ਪਾਰਟੀ ਦੇ ਚੋਣ ਨਿਸ਼ਾਨ ਹਾਕੀ ਤੇ ਗੇਂਦ ਦੀ ਥਾਂ ਭਾਜਪਾ ਦੇ ਚੋਣ ਨਿਸ਼ਾਨ ਕਮਲ ਦੇ ਫੁੱਲ ’ਤੇ ਚੋਣ ਲੜਨਗੇ। ਇਸ ਦੇ ਨਾਲ ਨਾਲ ਪੇਂਡੂ ਖੇਤਰਾਂ ’ਚ ਕੈਪਟਨ ਦੀ ਪਾਰਟੀ ਦੇ ਚੋਣ ਨਿਸ਼ਾਨ ’ਤੇ ਹੀ ਚੋਣ ਲੜੀ ਜਾਵੇਗੀ। ਹਾਲਾਂਕਿ ਲੁਧਿਆਣਾ ਸ਼ਹਿਰੀ ਸੀਟਾਂ ਲਈ ਲੜਨ ਵਾਲੇ ਇਨ੍ਹਾਂ ਉਮੀਦਵਾਰਾਂ ਲਈ ਤਾਂ ਭਾਜਪਾ ਦਾ ਚੋਣ ਨਿਸ਼ਾਨ ਚੁਣ ਲਿਆ ਗਿਆ ਹੈ, ਪਰ ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਪੀਐੱਲਸੀ ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਖ਼ੁਦ ਕਿਸ ਚੋਣ ਨਿਸ਼ਾਨ ’ਤੇ ਚੋਣ ਲੜਨਗੇ। ਸਨਅਤੀ ਸ਼ਹਿਰ ਦੇ ਹਲਕਾ ਪੂਰਬੀ ਤੋਂ ਪੀਐੱਲਸੀ ਦੇ ਉਮੀਦਵਾਰ ਜਗਮੋਹਨ ਸ਼ਰਮਾ ਤੇ ਹਲਕਾ ਆਤਮ ਨਗਰ ਦੇ ਉਮੀਦਵਾਰ ਪ੍ਰੇਮ ਮਿੱਤਲ ਨੇ ਦੱਸਿਆ ਕਿ ਪਾਰਟੀ ਲੁਧਿਆਣਾ ਦੀਆਂ 6 ਸੀਟਾਂ ’ਤੇ ਚੋਣ ਲੜ ਰਹੀ ਹੈ। ਗਠਜੋੜ ਦੇ ਤਹਿਤ ਤਿੰਨ ਸੀਟਾਂ ਪੀਐੱਲਸੀ ਦੇ ਹਿੱਸੇ ਆਈਆਂ ਹਨ। ਪਾਰਟੀ ਨਵੀਂ ਹੈ ਤੇ ਚੋਣ ਨਿਸ਼ਾਨ ਵੀ, ਜਿਸ ਕਾਰਨ ਲੋਕਾਂ ਵਿੱਚ ਹਾਲੇ ਇਸ ਦੀ ਪਛਾਣ ਨਹੀਂ ਬਣ ਸਕੀ ਹੈ। ਉਨ੍ਹਾਂ ਕਿਹਾ ਕਿ ਇਸੇ ਕਾਰਨ ਫ਼ੈਸਲਾ ਲਿਆ ਗਿਆ ਹੈ ਕਿ ਪੰਜਾਬ ਦੀਆਂ ਸ਼ਹਿਰੀ ਸੀਟਾਂ ’ਤੇ ਭਾਜਪਾ ਦਾ ਚੋਣ ਨਿਸ਼ਾਨ ਵਰਤਿਆ ਜਾਵੇਗਾ। 

ਭਾਜਪਾ ਦੇ ਸਭ ਤੋਂ ਵੱਧ ਦਾਅਵੇਦਾਰ ਪੂਰਬੀ ਵਿਧਾਨ ਸਭਾ ਹਲਕੇ ਵਿੱਚ

ਜੇਕਰ ਗੱਲ ਕੀਤੀ ਜਾਵੇ ਵਿਧਾਨ ਸਭਾ ਹਲਕਾ ਪੂਰਬੀ ਦੀ ਤਾਂ ਭਾਜਪਾ ਦੇ ਸਭ ਤੋਂ ਵੱਧ ਦਾਅਵੇਦਾਰ ਇੱਥੇ ਹੀ ਹਨ। ਸਾਬਕਾ ਜ਼ਿਲ੍ਹਾ ਪ੍ਰਧਾਨ ਜਤਿੰਦਰ ਮਿੱਤਲ ਸਮੇਤ 9 ਦੇ ਕਰੀਬ ਆਗੂ ਦਾਅਵੇਦਾਰਾਂ ਨੇ ਆਪਣੇ ਪੋਸਟਰ ਲਾ ਦਿੱਤੇ ਸਨ। ਉਨ੍ਹਾਂ ਤੋਂ ਇਲਾਵਾ ਰਾਕੇਸ਼ ਕਪੂਰ, ਰਵਿੰਦਰ ਸ਼ਰਮਾ, ਬੌਬੀ ਜਿੰਦਲ, ਯੋਗਿੰਦਰ ਮਕੋਲ, ਰਾਜੇਸ਼ਵਰੀ ਗੁਸਾਈਂ, ਹਰਬੰਸ ਲਾਲ ਤੇ ਨਵਲ ਜੈਨ ਨੇ ਪਾਰਟੀ ਟਿਕਟ ਲਈ ਦਾਅਵੇਦਾਰੀ ਪੇਸ਼ ਕੀਤੀ ਸੀ, ਪਰ ਇੱਥੋਂ ਆਗੂ ਜਗਮੋਹਨ ਸ਼ਰਮਾ ਨੂੰ ਚੋਣ ਮੈਦਾਨ ’ਚ ਉਤਾਰਿਆ ਗਿਆ ਹੈ ਜਿਸ ਮਗਰੋਂ ਇੱਥੇ ਵੱਡੇ ਪੱਧਰ ’ਤੇ ਵਿਰੋਧ ਸ਼ੁਰੂ ਹੋ ਗਿਆ ਹੈ। ਵਿਧਾਨ ਸਭਾ ਦੱਖਣੀ ’ਚ ਵੀ ਪੀਐੱਲਸੀ ਨੇ ਸਤਿੰਦਰਪਾਲ ਸਿੰਘ ਤਾਜਪੁਰੀ ਨੂੰ ਚੋਣ ਮੈਦਾਨ ’ਚ ਉਤਾਰਿਆ ਹੈ ਜਿਨ੍ਹਾਂ ਦੇ ਵਿਰੋਧ ਵਿੱਚ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੇ ਵੱਡੇ ਭਰਾ ਬਲਵਿੰਦਰ ਸਿੰਘ ਬੈਂਸ ਚੋਣ ਮੈਦਾਨ ’ਚ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਸ਼ਹਿਰ

View All