DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Ludhiana: Road Accidents ਵਿੱਚ ਦੋ ਵਿਅਕਤੀਆਂ ਦੀ ਮੌਤ

ਸ਼ਹਿਰ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਵਾਪਰੇ ਵੱਖ ਵੱਖ ਸੜਕ ਹਾਦਸਿਆਂ ਵਿੱਚ ਦੋ ਵਿਅਕਤੀਆਂ ਦੀ ਜਾਨ ਚਲੀ ਗਈ। ਪੁਲੀਸ ਵੱਲੋਂ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਉੱਤੇ ਕੇਸ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਲਾਡੋਵਾਲ ਪੁਲੀਸ ਅਨੁਸਾਰ...

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਸ਼ਹਿਰ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਵਾਪਰੇ ਵੱਖ ਵੱਖ ਸੜਕ ਹਾਦਸਿਆਂ ਵਿੱਚ ਦੋ ਵਿਅਕਤੀਆਂ ਦੀ ਜਾਨ ਚਲੀ ਗਈ। ਪੁਲੀਸ ਵੱਲੋਂ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਉੱਤੇ ਕੇਸ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਲਾਡੋਵਾਲ ਪੁਲੀਸ ਅਨੁਸਾਰ ਅਮਨ ਵਿਹਾਰ ਕਲੋਨੀ, ਜੱਸੀਆਂ ਰੋਡ ਹੁਸੈਨਪੁਰਾ ਦੀ ਰਹਿਣ ਵਾਲੀ ਮਮਤਾ ਦੇਵੀ ਦਾ ਪਤੀ ਓਮ ਪ੍ਰਕਾਸ਼ ਗਿਰੀ ਪੈਦਲ ਹੀ ਕਿਸੇ ਕੰਮ ਜਾ ਰਿਹਾ ਸੀ। ਜਦੋਂ ਉਹ ਮੇਨ ਜੀ ਟੀ ਰੋਡ ਉੱਤੇ ਲਵਲੀ ਸਾਬਣ ਫੈਕਟਰੀ ਸਾਹਮਣੇ ਪਹੁੰਚਿਆ ਤਾਂ ਇੱਕ ਮੋਟਰਸਾਈਕਲ ਨੇ ਉਸ ਨੂੰ ਸਿੱਧੀ ਟੱਕਰ ਮਾਰ ਦਿੱਤੀ।

Advertisement

ਜ਼ਖ਼ਮੀ ਓਮ ਪ੍ਰਕਾਸ਼ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਗਿਆ। ਡਿਊਟੀ ਉੱਤੇ ਮੌਜੂਦ ਡਾਕਟਰ ਨੇ ਹਾਲਤ ਨਾਜ਼ੁਕ ਦੇਖਦਿਆਂ ਉਸ ਨੂੰ ਸੀ ਐੱਮ ਸੀ ਹਸਪਤਾਲ ਰੈਫਰ ਕਰ ਦਿੱਤਾ। ਉੱਥੇ ਡਾਕਟਰਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਡੂੰਘੀਆਂ ਸੱਟਾਂ ਕਾਰਨ ਉਸ ਨੇ ਦਮ ਤੋੜ ਦਿੱਤਾ। ਥਾਣੇਦਾਰ ਮੇਜਰ ਸਿੰਘ ਨੇ ਦੱਸਿਆ ਕਿ ਅਣਪਛਾਤੇ ਮੋਟਰਸਾਈਕਲ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

Advertisement

ਦੂਜਾ ਹਾਦਸਾ ਇੱਕ ਪਰਵਾਸੀ ਨੌਜਵਾਨ ਨਾਲ ਵਾਪਰਿਆ। ਪਿੰਡ ਭਗਵੰਤੀਪੁਰ ਜ਼ਿਲ੍ਹਾ ਅਰਵਲ (ਬਿਹਾਰ) ਦੇ ਰਹਿਣ ਵਾਲੇ ਰਵੀ ਕੁਮਾਰ ਨੂੰ ਉਸ ਦੇ ਜਾਣਕਾਰ ਪ੍ਰਿੰਸ ਜੈਸਵਾਲ ਨੇ ਫੋਨ ਕਰਕੇ ਦੱਸਿਆ ਕਿ ਉਸ ਦੇ ਭਰਾ ਮੁੰਨਾ ਕੁਮਾਰ ਦੀ ਹਾਦਸੇ ਵਿੱਚ ਮੌਤ ਹੋ ਗਈ ਹੈ। ਇਹ ਖ਼ਬਰ ਸੁਣਦਿਆਂ ਹੀ ਰਵੀ ਬਿਹਾਰ ਤੋਂ ਰਵਾਨਾ ਹੋਇਆ ਅਤੇ ਸਿਵਲ ਹਸਪਤਾਲ ਦੀ ਮੋਰਚਰੀ ਪੁੱਜਿਆ।

ਉੱਥੇ ਪਹੁੰਚ ਕੇ ਪਤਾ ਲੱਗਾ ਕਿ ਮੁੰਨਾ ਕੁਮਾਰ ਨੂੰ ਕਿਸੇ ਅਣਪਛਾਤੇ ਵਾਹਨ ਨੇ ਬੁਰੀ ਤਰ੍ਹਾਂ ਟੱਕਰ ਮਾਰੀ ਸੀ। ਸਰੀਰ ਉੱਤੇ ਲੱਗੀਆਂ ਗੰਭੀਰ ਸੱਟਾਂ ਹੀ ਉਸ ਦੀ ਮੌਤ ਦਾ ਕਾਰਨ ਬਣੀਆਂ।

ਬਰੇਕਾਂ ਫੇਲ੍ਹ ਹੋਣ ਕਾਰਨ ਟਰੈਕਟਰ ਪੁਲ ’ਤੇ ਪਲਟਿਆ, ਦੋ ਜ਼ਖ਼ਮੀ

ਲੁਧਿਆਣਾ (ਟਨਸ): ਸਨਅਤੀ ਸ਼ਹਿਰ ਦੇ ਈਸ਼ਰ ਨਗਰ ਪੁਲ ’ਤੇ ਅੱਜ ਤੇਜ਼ ਰਫ਼ਤਾਰ ਟਰੈਕਟਰ ਦੀਆਂ ਬਰੇਕਾਂ ਫੇਲ੍ਹ ਹੋਣ ਕਾਰਨ ਵਾਪਰੇ ਸੜਕ ਹਾਦਸੇ ਵਿੱਚ ਦੋ ਜਣੇ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚ ਇੱਕ ਜ਼ੋਮੈਟੋ ਕੰਪਨੀ ਦਾ ਡਿਲੀਵਰੀ ਵਾਲਾ ਨੌਜਵਾਨ ਅਤੇ ਇੱਕ ਸਕੂਟਰ ਸਵਾਰ ਔਰਤ ਸ਼ਾਮਲ ਹੈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਬੇਕਾਬੂ ਹੋਇਆ ਟਰੈਕਟਰ ਸੜਕ ਉੱਤੇ ਹੀ ਪਲਟ ਗਿਆ। ਮੌਕੇ ਉੱਤੇ ਮੌਜੂਦ ਲੋਕਾਂ ਅਨੁਸਾਰ ਪੁਲ ਉੱਤੇ ਆਵਾਜਾਈ ਆਮ ਵਾਂਗ ਚੱਲ ਰਹੀ ਸੀ। ਇਸੇ ਦੌਰਾਨ ਗਿੱਲ ਨਹਿਰ ਵਾਲੇ ਪਾਸੇ ਤੋਂ ਆ ਰਿਹਾ ਇੱਕ ਟਰੈਕਟਰ ਅਚਾਨਕ ਬੇਕਾਬੂ ਹੋ ਗਿਆ। ਚਾਲਕ ਨੇ ਵਾਹਨ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਬਰੇਕ ਨਾ ਲੱਗਣ ਕਾਰਨ ਟਰੈਕਟਰ ਪੁਲ ਉੱਤੇ ਚੜ੍ਹ ਗਿਆ। ਘਟਨਾ ਸਮੇਂ ਡਿਲੀਵਰੀ ਵਾਲਾ ਨੌਜਵਾਨ ਆਪਣੇ ਸਕੂਟਰ ਉੱਤੇ ਜਾ ਰਿਹਾ ਸੀ, ਜਦਕਿ ਔਰਤ ਆਪਣੇ ਜੁਪੀਟਰ ਸਕੂਟਰ ਉੱਤੇ ਖੜ੍ਹ ਕੇ ਕਿਸੇ ਦੀ ਉਡੀਕ ਕਰ ਰਹੀ ਸੀ। ਬੇਕਾਬੂ ਟਰੈਕਟਰ ਨੇ ਦੋਵਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਚੰਗੀ ਕਿਸਮਤ ਰਹੀ ਕਿ ਇਸ ਹਾਦਸੇ ਵਿੱਚ ਕਿਸੇ ਕਿਸਮ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।

Advertisement
×