DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Ludhiana Railway Station: ਰਾਸ਼ਟਰਮੰਡਲ ਖੇਡਾਂ ਤੋਂ ਪਰਤੀ ਇਸ਼ਨੂਰ ਦਾ ਭਰਵਾਂ ਸਵਾਗਤ

ਜੂਡੋ ਵਿੱਚ ਕਾਂਸੀ ਦੇ ਤਗ਼ਮੇ ਤੋਂ ਖੁੰਝ ਗੲੀ ਸੀ ਖਿਡਾਰਨ

  • fb
  • twitter
  • whatsapp
  • whatsapp
featured-img featured-img
ਲੁਧਿਆਣਾ ਦੇ ਰੇਲਵੇ ਸਟੇਸ਼ਨ ’ਤੇ ਇਸ਼ਨੂਰ ਦਾ ਸਵਾਗਤ ਕਰਦੇ ਹੋਏ ਕੋਚ, ਖਿਡਾਰੀ ਅਤੇ ਪਰਿਵਾਰਕ ਮੈਂਬਰ। -ਫੋਟੋ: ਵਰਮਾ
Advertisement

ਰਾਸ਼ਟਰਮੰਡਲ ਖੇਡਾਂ ਦੌਰਾਨ ਜੂਡੋ ਮੁਕਾਬਲੇ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੀ ਲੁਧਿਆਣਾ ਦੀ ਇਸ਼ਨੂਰ ਦਾ ਅੱਜ ਲੁਧਿਆਣਾ ਰੇਲਵੇ ਸਟੇਸ਼ਨ ਪਹੁੰਚਣ ’ਤੇ ਕੋਚਾਂ, ਖਿਡਾਰੀਆਂ ਅਤੇ ਪਰਿਵਾਰਕ ਮੈਂਬਰਾਂ ਨੇ ਸਵਾਗਤ ਕੀਤਾ। ਇਸ ਮੌਕੇ ਖਿਡਾਰਨਾਂ ਦੇ ਗਲ ਵਿੱਚ ਫੁੱਲਾਂ ਦੇ ਹਾਰ ਪਾਏ ਗਏ ਅਤੇ ਢੋਲ ਦੀ ਥਾਪ ’ਤੇ ਸਾਰਿਆਂ ਨੇ ਭੰਗੜਾ ਪਾਇਆ। ਰਾਸ਼ਟਰਮੰਡਲ ਖੇਡਾਂ ਦੌਰਾਨ ਲੜਕੀਆਂ ਦੇ ਜੂਡੋ 78 ਕਿਲੋ ਭਾਰ ਵਰਗ ਵਿੱਚ ਇਸ਼ਨੂਰ ਨਾਰੰਗ ਨੇ ਭਾਰਤ ਦੀ ਨੁਮਾਇੰਦਗੀ ਕੀਤੀ। ਇਸ਼ਨੂਰ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਦਿਆਂ ਰਾਊਂਡ ਆਫ 16 ਵਿੱਚ ਸਕਾਟਲੈਂਡ ਦੀ ਨਿਕੋਲ ਬੂਡ ਨੂੰ ਹਰਾਉਣ ਤੋਂ ਬਾਅਦ ਕੈਮਰੂਨ ਦੀ ਜਾਰਜੂਕਾ ਨੂੰ ਹਰਾ ਕੇ ਕਾਂਸੀ ਦੇ ਤਗਮੇ ਵਾਲੇ ਸੈਮੀਫਾਈਨਲ ਮੈਚ ਲਈ ਕੁਆਲੀਫਾਈ ਕੀਤਾ ਸੀ। ਇਸ ਮੈਚ ਵਿੱਚ ਇਸ਼ਨੂਰ ਕੈਨੇਡਾ ਦੀ ਕੋਰਾਲੀ ਗੋਡਵਾਊਟ ਤੋਂ ਸੰਘਰਸ਼ਮਈ ਮੈਚ ਵਿੱਚ ਹਾਰ ਕੇ ਕਾਂਸੀ ਦਾ ਤਗ਼ਮਾ ਜਿੱਤਣ ਤੋਂ ਖੁੰਝ ਗਈ। ਇਸ਼ਨੂਰ ਦਾ ਕਹਿਣਾ ਹੈ ਕਿ ਉਸ ਨੇ ਕਾਮਨਵੈਲਥ ਖੇਡਾਂ ਵਿੱਚ ਆਪਣੇ ਵੱਲੋਂ ਵਧੀਆ ਪ੍ਰਦਰਸ਼ਨ ਕੀਤਾ ਹੈ ਅਤੇ ਭਵਿੱਖ ਵਿੱਚ ਉਹ ਇਸ ਤੋਂ ਵੀ ਵਧੀਆ ਖੇਡ ਦਾ ਪ੍ਰਦਰਸ਼ਨ ਕਰ ਕੇ ਭਾਰਤ ਲਈ ਤਗਮੇ ਜਿੱਤ ਕੇ ਲਿਆਏਗੀ। ਕੋਚ ਪ੍ਰਵੀਨ ਠਾਕੁਰ ਨੇ ਦੱਸਿਆ ਕਿ ਪਹਿਲੇ 7-8 ਸਾਲ ਇਸ਼ਨੂਰ ਨੇ ਉਨ੍ਹਾਂ ਤੋਂ ਕੋਚਿੰਗ ਲਈ ਅਤੇ ਬਾਅਦ ਵਿੱਚ ਜੇ ਐੱਸ ਡਬਲਿਊ ਵਿੱਚ ਸਿਖਲਾਈ ਲੈਣ ਲਈ ਚਲੀ ਗਈ ਸੀ। ਠਾਕੁਰ ਨੇ ਦੱਸਿਆ ਕਿ ਰਾਸ਼ਟਰਮੰਡਲ ਖੇਡਾਂ ਦੌਰਾਨ ਇਸ਼ਨੂਰ ਜਿਸ ਖਿਡਾਰਨ ਤੋਂ ਹਾਰੀ ਹੈ, ਉਹ ਵਿਸ਼ਵ ’ਚ ਸੱਤਵੇਂ ਨੰਬਰ ਦੀ ਖਿਡਾਰਨ ਹੈ। ਜਿਕਰਯੋਗ ਹੈ ਕਿ ਇਹ ਖਿਡਾਰਨ ਜੂਨੀਅਰ ਏਸ਼ੀਅਨ ਚੈਂਪੀਅਨਸ਼ਿਪ ਦੌਰਾਨ ਜੂਡੋ ਵਿੱਚ ਚਾਂਦੀ ਅਤੇ ਜੂਨੀਅਰ ਏਸ਼ੀਅਨ ਕੱਪ ਵਿੱਚ ਕਾਂਸੀ ਦਾ ਤਗਮਾ ਵੀ ਜਿੱਤ ਚੁੱਕੀ ਹੈ।

ਮਨਮੀਤ ਦੀ ਭਾਰਤੀ ਮਹਿਲਾ ਨੈੱਟਬਾਲ ਟੀਮ ਲਈ ਚੋਣ

ਲੁਧਿਆਣਾ: ਲੁਧਿਆਣਾ ਦੀ ਹੋਣਹਾਰ ਨੈੱਟਬਾਲ ਖਿਡਾਰਨ ਮਨਮੀਤ ਕੌਰ ਦੀ ਭਾਰਤੀ ਮਹਿਲਾ ਨੈੱਟਬਾਲ ਟੀਮ ਵਿੱਚ ਚੋਣ ਹੋ ਗਈ ਹੈ। ਮਨਮੀਤ ਕੌਰ 8 ਤੋਂ 15 ਅਗਸਤ ਤੱਕ ਹਾਂਗਕਾਂਗ ਵਿੱਚ ਹੋਣ ਵਾਲੀ 14ਵੀਂ ਏਸ਼ੀਅਨ ਮਹਿਲਾ ਨੈੱਟਬਾਲ ਚੈਂਪੀਅਨਸ਼ਿਪ-2026 ਵਿੱਚ ਭਾਰਤ ਦੀ ਨੁਮਾਇੰਦਗੀ ਕਰੇਗੀ। ਮਨਮੀਤ ਨੇ ਭਗਤ ਫੂਲ ਸਿੰਘ ਮਹਿਲਾ ਵਿਸ਼ਵ ਵਿਦਿਆਲਿਆ, ਖਾਨਪੁਰ ਕਲਾਂ, ਸੋਨੀਪਤ ਵਿੱਚ 2 ਜੁਲਾਈ ਤੋਂ 3 ਅਗਸਤ ਤੱਕ ਲੱਗੇ ਕੌਮੀ ਕੋਚਿੰਗ ਕੈਂਪ ਵਿੱਚ ਹਿੱਸਾ ਲਿਆ। ਇਸ ਕੈਂਪ ਵਿੱਚ ਦੇਸ਼ ਭਰ ਤੋਂ 21 ਖਿਡਾਰਨਾਂ ਨੇ ਸ਼ਮੂਲੀਅਤ ਕੀਤੀ, ਜਿਨ੍ਹਾਂ ਵਿੱਚੋਂ 12 ਮੈਂਬਰੀ ਭਾਰਤੀ ਟੀਮ ਦੀ ਚੋਣ ਕੀਤੀ ਗਈ। ਮਨਮੀਤ ਨੇ ਆਪਣੇ ਲਗਾਤਾਰ ਵਧੀਆ ਪ੍ਰਦਰਸ਼ਨ ਅਤੇ ਟੀਮ ਭਾਵਨਾ ਨਾਲ ਚੋਣਕਾਰਾਂ ਨੂੰ ਪ੍ਰਭਾਵਿਤ ਕੀਤਾ। ਉਸ ਦੀ ਚੋਣ ਨਾਲ ਲੁਧਿਆਣਾ ਅਤੇ ਪੰਜਾਬ ਦੇ ਖੇਡ ਪ੍ਰੇਮੀਆਂ ਵਿੱਚ ਖੁਸ਼ੀ ਦੀ ਲਹਿਰ ਹੈ। ਮਨਮੀਤ ਕੌਰ ਨੇ ਕਿਹਾ ਕਿ ਭਾਰਤ ਦੀ ਨੁਮਾਇੰਦਗੀ ਕਰਨਾ ਉਸ ਦਾ ਸੁਪਨਾ ਸੀ ਅਤੇ ਉਹ ਚੈਂਪੀਅਨਸ਼ਿਪ ਵਿੱਚ ਦੇਸ਼ ਲਈ ਆਪਣਾ ਸਰਵੋਤਮ ਪ੍ਰਦਰਸ਼ਨ ਕਰੇਗੀ।

Advertisement
Advertisement
×