ਲੁਧਿਆਣਾ ਪੁਲੀਸ ਵੱਲੋਂ ਜੈਪੁਰ ਤੋਂ ਛੇ ਕਰੋੜ ਦੀਆਂ ਨਸ਼ੀਲੀਆਂ ਦਵਾਈਆਂ ਬਰਾਮਦ

34 ਲੱਖ ਦੀਆਂ ਦਵਾਈਆਂ ਜੈਪੁਰ ਸਿਹਤ ਵਿਭਾਗ ਨੂੂੰ ਦਿੱਤੀਆਂ

ਲੁਧਿਆਣਾ ਪੁਲੀਸ ਵੱਲੋਂ ਜੈਪੁਰ ਤੋਂ ਛੇ ਕਰੋੜ ਦੀਆਂ ਨਸ਼ੀਲੀਆਂ ਦਵਾਈਆਂ ਬਰਾਮਦ

ਮੀਡੀਆ ਨੂੰ ਸੰਬੋਧਨ ਕਰਦੇ ਹੋਏ ਪੁਲੀਸ ਕਮਿਸ਼ਨਰ ਰਾਕੇਸ਼ ਅਗਰਵਾਲ। -ਫੋਟੋ: ਹਿਮਾਂਸ਼ੂ ਮਹਾਜਨ

ਗਗਨਦੀਪ ਅਰੋੜਾ
ਲੁਧਿਆਣਾ, 29 ਅਕਤੂਬਰ
ਲੁਧਿਆਣਾ ਪੁਲੀਸ ਨੇ ਜੈਪੁਰ ਦੇ ਮਯੂਰ ਵਿਹਾਰ ਵਿੱਚ ਇਕ ਗੁਦਾਮ ’ਚ ਛਾਪਾ ਮਾਰ ਕੇ ਛੇ ਕਰੋੜ ਰੁਪਏ ਦੀਆਂ ਨਸ਼ੀਲੀਆਂ ਦਵਾਈਆਂ ਬਰਾਮਦ ਕਰ ਕੇ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਦਵਾਈਆਂ ਪੰਜਾਬ ਵਿਚ ਸਪਲਾਈ ਕੀਤੀਆਂ ਜਾ ਰਹੀਆਂ ਸਨ।

ਪੁਲੀਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਥਾਣਾ ਡੇਹਲੋਂ ਦੀ ਪੁਲੀਸ ਨੇ ਪਿਛਲੇ ਮਹੀਨੇ ਰਣਜੀਤ ਸਿੰਘ ਅਤੇ ਦਮਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ 22 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਸਨ। ਮੁਲਜ਼ਮਾਂ ਨੇ ਪੜਤਾਲ ਦੌਰਾਨ ਦੱਸਿਆ ਕਿ ਉਹ ਜੈਪੁਰ ਤੋਂ ਨਸ਼ੀਲੀਆਂ ਦਵਾਈਆਂ ਲੈ ਕੇ ਆਉਂਦੇ ਹਨ। ਊਨ੍ਹਾਂ ਦੀ ਨਿਸ਼ਾਨਦੇਹੀ ’ਤੇ ਪੁਲੀਸ ਨੇ ਅਲਵਰ ਰਾਜਸਥਾਨ ਤੋਂ ਅਰਜੁਨ ਦੇਵ ਅਤੇ ਗੁਲਸ਼ਨ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਮਗਰੋਂ ਪੁਲੀਸ ਨੂੰ ਜੈਪੁਰ ਤੋਂ ਨਸ਼ੀਲੀ ਦਵਾਈਆਂ ਦੀ ਸਪਲਾਈ ਕਰਨ ਵਾਲੇ ਸਰਗਨੇ ਪ੍ਰੇਮ ਰਤਨ ਬਾਰੇ ਪਤਾ ਲੱਗਾ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕੀਤਾ ਅਤੇ ਜੈਪੁਰ ਵਿਚ ਛਾਪਾ ਮਾਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।

ਪੁੱਛ-ਪੜਤਾਲ ਦੌਰਾਨ ਪ੍ਰੇਮ ਰਤਨ ਨੇ ਦੱਸਿਆ ਕਿ ਉਸ ਨੇ ਡੀਪੀਆਰ ਟਰਾਂਸਪੋਰਟ ਜੈਪੁਰ ਦੇ ਗੁਦਾਮ ਵਿਚ 830 ਡੱਬੇ ਨਸ਼ੀਲੀਆਂ ਦਵਾਈਆਂ ਰੱਖੀਆਂ ਹੋਈਆਂ ਹਨ, ਜਿੱਥੋਂ ਪੁਲੀਸ ਨੇ ਦਵਾਈਆਂ ਬਰਾਮਦ ਕਰ ਲਈਆਂ। ਮਗਰੋਂ ਪੁਲੀਸ ਨੂੰ ਪਤਾ ਲੱਗਾ ਕਿ ਉਸ ਨੇ ਮਯੂਰ ਵਿਹਾਰ ਇਲਾਕੇ ਵਿਚ ਵੀ ਇਕ ਘਰ ਕਿਰਾਏ ’ਤੇ ਲੈ ਕੇ ਬੇਸਮੈਂਟ ਵਿਚ ਦਵਾਈਆਂ ਰੱਖੀਆਂ ਹੋਈਆਂ ਹਨ। ਇਸ ’ਤੇ ਪੁਲੀਸ ਨੇ ਰਿੰਕੂ ਨਾਂ ਦੇ ਵਿਅਕਤੀ ਨੂੰ ਨਾਮਜ਼ਦ ਕੀਤਾ ਅਤੇ ਉੱਥੋਂ ਛੇ ਕਰੋੜ ਰੁਪਏ ਦੀਆਂ ਨਸ਼ੀਲੀਆਂ ਗੋਲੀਆਂ, ਸ਼ੀਸ਼ੀਆਂ ਅਤੇ ਟੀਕੇ ਬਰਾਮਦ ਕੀਤੇ। 34 ਲੱਖ ਦੀਆਂ ਬਾਕੀ ਦਵਾਈਆਂ ਜੈਪੁਰ ਸਿਹਤ ਵਿਭਾਗ ਨੂੂੰ ਦਿੱਤੀਆਂ ਗਈਆਂ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਇਹ ਲੜਾਈ ਬਹੁਤ ਵਿਸ਼ਾਲ ਹੈ!

ਇਹ ਲੜਾਈ ਬਹੁਤ ਵਿਸ਼ਾਲ ਹੈ!

ਸਵੇਰ ਹੋਣ ਤਕ

ਸਵੇਰ ਹੋਣ ਤਕ

ਗੱਲ ਇਕ ਕਿਤਾਬ ਦੀ

ਗੱਲ ਇਕ ਕਿਤਾਬ ਦੀ

ਸ਼ਹਿਰ

View All