DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Ludhiana Police Launch Anti-Eve-Teasing Drive: ਗੇੜੀ ਮਾਰਨ ਵਾਲਿਆਂ ’ਤੇ ਪੁਲੀਸ ਦੀ ਸਖ਼ਤੀ

ਵਿਸ਼ੇਸ਼ ਐਂਟੀ-ਈਵ-ਟੀਜ਼ਿੰਗ ਮੁਹਿੰਮ ਚਲਾਈ; ਵਿਸ਼ੇਸ਼ ਨਾਕੇ ਲਾ ਕੇ 73 ਵਾਹਨਾਂ ਦੇ ਚਲਾਨ ਕੱਟੇ

  • fb
  • twitter
  • whatsapp
  • whatsapp
featured-img featured-img
ਨਾਕੇ ’ਤੇ ਨੌਜਵਾਨ ਨੂੰ ਰੋਕਦਾ ਹੋਇਆ ਪੁਲੀਸ ਮੁਲਾਜ਼ਮ। -ਫੋਟੋ: ਹਿਮਾਂਸ਼ੂ ਮਹਾਜਨ
Advertisement

ਸਨਅਤੀ ਸ਼ਹਿਰ ਦੇ ਕਾਲਜਾਂ ਦੇ ਬਾਹਰ ਗੇੜੀਆਂ ਮਾਰਨ ਕੁੜੀਆਂ ਨੂੰ ਪ੍ਰੇਸ਼ਾਨ ਕਰਨ ਵਾਲਿਆਂ ਖ਼ਿਲਾਫ਼ ਲੁਧਿਆਣਾ ਪੁਲੀਸ ਨੇ ਸਖ਼ਤੀ ਸ਼ੁਰੂ ਕਰ ਦਿੱਤੀ ਹੈ। ਡੀ ਸੀ ਪੀ ਅਰਵਿੰਦ ਮੀਣਾ ਅਤੇ ਡੀ ਸੀ ਪੀ ਪਰਮਜੀਤ ਪੰਨੂ ਦੀ ਅਗਵਾਈ ਹੇਠ ਸ਼ਹਿਰ ਦੇ ਦੋ ਮੁੱਖ ਕਾਲਜਾਂ ਦੇ ਬਾਹਰ ਸਪੈਸ਼ਲ ਨਾਕਾਬੰਦੀ ਕੀਤੀ ਗਈ। ਸੀਨੀਅਰ ਅਧਿਕਾਰੀਆਂ ਦੀ ਅਗਵਾਈ ਹੇਠ ਖ਼ਾਲਸਾ ਕਾਲਜ ਫ਼ਾਰ ਵਿਮੈੱਨ ਅਤੇ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਦੇ ਬਾਹਰ ਇਹ ਵਿਸ਼ੇਸ਼ ਐਂਟੀ-ਈਵ-ਟੀਜ਼ਿੰਗ ਮੁਹਿੰਮ ਚਲਾਈ ਗਈ। ਇਸ ਦੌਰਾਨ ਦੋਵਾਂ ਡੀ ਸੀ ਪੀਜ਼ ਨੇ ਖ਼ੁਦ ਨਾਕਾਬੰਦੀ ਦੀ ਕਮਾਨ ਸੰਭਾਲੀ। ਪੁਲੀਸ ਟੀਮਾਂ ਨੇ ਕਾਲਜ ਕੰਪਲੈਕਸ ਦੇ ਮੁੱਖ ਗੇਟਾਂ ਅਤੇ ਆਸ-ਪਾਸ ਦੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਮੁਸਤੈਦੀ ਨਾਲ ਗਸ਼ਤ ਕੀਤੀ। ਕਾਲਜ ਆਉਣ-ਜਾਣ ਵੇਲੇ ਵਿਦਿਆਰਥੀਆਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਆਵੇ, ਇਸ ਲਈ ਪੁਲੀਸ ਨੇ ਬਿਨਾਂ ਵਜਾ ਘੁੰਮ ਰਹੇ ਸ਼ੱਕੀ ਨੌਜਵਾਨਾਂ ਤੋਂ ਪੁੱਛਗਿੱਛ ਕੀਤੀ ਗਈ ਅਤੇ ਉਨ੍ਹਾਂ ਨੂੰ ਸਖ਼ਤ ਚਿਤਾਵਨੀ ਦਿੱਤੀ। ਇਸ ਦੌਰਾਨ ਪੁਲੀਸ ਨੇ 73 ਵਾਹਨਾਂ ਦੇ ਚਲਾਨ ਕੱਟੇ ਗਏ। ਖ਼ਾਲਸਾ ਕਾਲਜ ਫਾਰ ਵਿਮੈੱਨ ਦੇ ਬਾਹਰ ਇਸ ਮੁਹਿੰਮ ਦੀ ਕਮਾਨ ਡੀ ਸੀ ਪੀ (ਲਾਅ ਐਂਡ ਆਰਡਰ) ਅਰਵਿੰਦ ਮੀਣਾ, ਏ ਡੀ ਸੀ ਪੀ ਰੁਪਿੰਦਰ ਕੌਰ ਭੱਟੀ, ਏ ਸੀ ਪੀ ਰੂਪਦੀਪ ਕੌਰ ਅਤੇ ਏ ਸੀ ਪੀ ਹਰਜਿੰਦਰ ਸਿੰਘ ਨੇ ਸੰਭਾਲੀ। ਦੂਜੇ ਪਾਸੇ, ਜੀ ਐੱਨ ਈ ਕਾਲਜ ਨੇੜੇ ਡੀ ਸੀ ਪੀ (ਸਪੈਸ਼ਲ ਬ੍ਰਾਂਚ) ਪਰਮਜੀਤ ਸਿੰਘ, ਏ ਡੀ ਸੀ ਪੀ ਕਰਨਵੀਰ ਸਿੰਘ ਤੇ ਏ ਸੀ ਪੀ ਗੁਰਇਕਬਾਲ ਸਿੰਘ ਦੀ ਦੇਖ-ਰੇਖ ਹੇਠ ਟੀਮਾਂ ਨੇ ਮੋਰਚਾ ਸੰਭਾਲਿਆ। ਚੈਕਿੰਗ ਦੌਰਾਨ ਕਾਲਜਾਂ ਦੇ ਆਸ-ਪਾਸ ਗੇੜੀਆਂ ਮਾਰਨ ਵਾਲੇ ਅਤੇ ਨਿਯਮ ਤੋੜਨ ਵਾਲੇ ਵਾਹਨ ਚਾਲਕਾਂ ਦੇ ਮੌਕੇ ’ਤੇ ਹੀ 73 ਚਲਾਨ ਕੱਟੇ ਗਏ। ਇਨ੍ਹਾਂ ਵਿੱਚ ਬਿਨਾਂ ਹੈਲਮੈਟ ਵਾਹਨ ਚਲਾਉਣ ’ਤੇ 43, ਟ੍ਰਿਪਲ ਰਾਈਡਿੰਗ ’ਤੇ 15, ਸਾਈਲੈਂਸਰ ਮੋਡੀਫਾਈ ਕਰਵਾ ਕੇ ਪਟਾਕੇ ਪਾਉਣ ਵਾਲੀਆਂ ਬਾਈਕਾਂ ਦੇ 7 ਅਤੇ ਹੋਰ ਗ਼ੈਰ-ਕਾਨੂੰਨੀ ਤਬਦੀਲੀਆਂ ਵਾਲੇ ਵਾਹਨਾਂ ਦੇ 8 ਚਲਾਨ ਸ਼ਾਮਲ ਹਨ। ਪੁਲੀਸ ਨੇ ਸਾਫ਼ ਕਰ ਦਿੱਤਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਸਕੂਲਾਂ-ਕਾਲਜਾਂ ਦੇ ਬਾਹਰ ਅਜਿਹੀ ਚੈਕਿੰਗ ਜਾਰੀ ਰਹੇਗੀ। ਪੁਲੀਸ ਨੇ ਆਮ ਨਾਗਰਿਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਸੂਚਨਾ ਤੁਰੰਤ ਹੈਲਪਲਾਈਨ ਨੰਬਰਾਂ ’ਤੇ ਦਿੱਤੀ ਜਾਵੇ।

Advertisement
Advertisement
×