ਪੱਤਰ ਪ੍ਰੇਰਕ
ਮਾਛੀਵਾੜਾ, 30 ਅਗਸਤ
ਇੱਕ ਵਿਆਹੇ ਆਸ਼ਿਕ ਨੂੰ ਮਾਛੀਵਾੜਾ ਦੀ ਵਿਆਹੁਤਾ ਨਾਲ ਇਸ਼ਕ ਕਰਨਾ ਮਹਿੰਗਾ ਪਿਆ। ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਆਸ਼ਿਕ ਰਵੀ ਦਾ ਸਿਰ ਗੰਜਾ, ਮੂੰਹ ਕਾਲਾ ਕਰ ਕੇ ਗਲ ਵਿਚ ਜੁੱਤੀਆਂ ਦਾ ਹਾਰ ਪਾ ਕੇ ਜ਼ਲੀਲ ਕੀਤਾ। ਮਾਛੀਵਾੜਾ ਪੁਲੀਸ ਥਾਣਾ ਵਿੱਚ ਆਪਣੇ ਨਾਲ ਹੋਈ ਇਸ ਘਟਨਾ ਬਾਰੇ ਰਵੀ ਨੇ ਦੱਸਿਆ ਕਿ ਉਹ ਧੂਰੀ ਦਾ ਰਹਿਣ ਵਾਲਾ ਹੈ ਅਤੇ ਉਸ ਦੇ ਸਬੰਧ ਮਾਛੀਵਾੜਾ ਦੀ ਵਿਆਹੁਤਾ ਲੜਕੀ ਨਾਲ ਬਣ ਗਏ। ਉਸ ਨੇ ਦੱਸਿਆ ਕਿ ਲੜਕੀ ਨਾਲ ਪਿਛਲੇ ਢਾਈ ਸਾਲ ਤੋਂ ਪ੍ਰੇਮ ਸਬੰਧ ਹਨ। ਰਵੀ ਨੇ ਦੱਸਿਆ ਕਿ ਲੜਕੀ ਵੀ ਉਸ ਨੂੰ ਬਹੁਤ ਪਿਆਰ ਕਰਦੀ ਹੈ ਅਤੇ ਉਹ ਦੋ ਦਨਿ ਅਹਿਮਦਗੜ੍ਹ ਰਹੇ ਸਨ ਜਿੱਥੋਂ ਉਨ੍ਹਾਂ ਨੂੰ ਮਾਛੀਵਾੜਾ ਵਿੱਚ ਲੜਕੀ ਵਾਲੇ ਦੇ ਸਹੁਰਾ ਤੇ ਹੋਰ ਪਰਿਵਾਰਕ ਮੈਂਬਰ ਫੈਸਲੇ ਲਈ ਲੈ ਕੇ ਆ ਗਏ।
ਪੀੜਤ ਵਿਅਕਤੀ ਨੇ ਦੱਸਿਆ ਕਿ ਇੱਥੇ ਉਸ ਨੂੰ 9 ਦਨਿ ਰੱਖਿਆ ਗਿਆ ਅਤੇ ਨਾਲ ਇਹ ਵੀ ਦੋਸ਼ ਲਗਾਇਆ ਕਿ ਉਸ ਕੋਲੋਂ 1 ਲੱਖ ਰੁਪਏ ਦੀ ਮੰਗ ਕੀਤੀ ਗਈ। ਰਵੀ ਨੇ ਦੱਸਿਆ ਕਿ ਪੈਸੇ ਨਾ ਦੇਣ ’ਤੇ ਅੱਜ ਲੜਕੀ ਦੇ ਸਹੁਰੇ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਉਸ ਦਾ ਸਿਰ ਗੰਜਾ ਕੀਤਾ। ਮਗਰੋਂ ਮੂੰਹ ਕਾਲਾ ਕਰ ਕੇ ਗਲ ਵਿਚ ਜੁੱਤੀਆਂ ਦਾ ਹਾਰ ਪਾਇਆ। ਇਸ ਮਾਮਲੇ ਦੀ ਜਾਂਚ ਸਮਰਾਲਾ ਦੇ ਡੀਐੱਸਪੀ ਜਸਪਿੰਦਰ ਸਿੰਘ ਵਲੋਂ ਕੀਤੀ ਜਾ ਰਹੀ ਹੈ
ਵਿਆਹੁਤਾ ਲੜਕੀ ਦਾ ਵੀ ਕੀਤਾ ਗਿਆ ਮੂੰਹ ਕਾਲਾ
ਲੜਕੀ ਇੱਕ ਕਬੀਲੇ ਨਾਲ ਸਬੰਧ ਰੱਖਦੀ ਹੈ ਅਤੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਅੱਜ ਜਦੋਂ ਇਨ੍ਹਾਂ ਦੋਵਾਂ ਦੇ ਪ੍ਰੇਮ ਸਬੰਧਾਂ ਲਈ ਫੈਸਲਾ ਰੱਖਿਆ ਗਿਆ ਤਾਂ ਉੱਥੇ ਇਸ ਆਸ਼ਿਕ ਦਾ ਮੂੰਹ ਕਾਲਾ ਕਰਨ ਦੇ ਨਾਲ-ਨਾਲ ਲੜਕੀ ਦਾ ਵੀ ਮੂੰਹ ਕਾਲਾ ਕੀਤਾ ਗਿਆ। ਲੜਕੀ ਕਈ ਬੱਚਿਆਂ ਦੀ ਮਾਂ ਅਤੇ ਇਨ੍ਹਾਂ ਦੋਵਾਂ ਦੇ ਪ੍ਰੇਮ ਸਬੰਧਾਂ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਵੱਡਾ ਵਵਿਾਦ ਚੱਲ ਰਿਹਾ ਸੀ।