DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Literature Meeting: ਲੇਖਕ ਸਭਾ ਵੱਲੋਂ ਭਿੰਡਰ ਤੇ ਸਹੋਤਾ ਦੀਆਂ ਰਚਨਾਵਾਂ ’ਤੇ ਚਰਚਾ

ਪੰਜਾਬੀ ਲੇਖਕ ਸਭਾ ਲੁਧਿਆਣਾ ਦੀ ਮੀਟਿੰਗ ਪ੍ਰੋ. ਰਵਿੰਦਰ ਭੱਠਲ ਦੀ ਪ੍ਰਧਾਨਗੀ ਹੇਠ ਪੰਜਾਬੀ ਭਵਨ ਵਿੱਚ ਹੋਈ। ਇਸ ਇਕੱਤਰਤਾ ਦੌਰਾਨ ਕਹਾਣੀਕਾਰਾ ਇੰਦਰਜੀਤਪਾਲ ਕੌਰ ਦੀ ਕਹਾਣੀ ਅਤੇ ਗ਼ਜ਼ਲਕਾਰ ਗੁਰਜੀਤ ਸਹੋਤਾ ਦੀ ਗ਼ਜ਼ਲ ’ਤੇ ਵਿਚਾਰ-ਚਰਚਾ ਕੀਤੀ ਗਈ। ਗੁਰਜੀਤ ਸਹੋਤਾ ਦੀ ਰਚਨਾ ਬਾਰੇ ਪ੍ਰੋ....

  • fb
  • twitter
  • whatsapp
  • whatsapp
featured-img featured-img
ਮੀਟਿੰਗ ਮਗਰੋਂ ਜਾਣਕਾਰੀ ਦਿੰਦੇ ਹੋਏ ਸਾਹਿਤਕਾਰ। -ਫੋਟੋ: ਬਸਰਾ
Advertisement

ਪੰਜਾਬੀ ਲੇਖਕ ਸਭਾ ਲੁਧਿਆਣਾ ਦੀ ਮੀਟਿੰਗ ਪ੍ਰੋ. ਰਵਿੰਦਰ ਭੱਠਲ ਦੀ ਪ੍ਰਧਾਨਗੀ ਹੇਠ ਪੰਜਾਬੀ ਭਵਨ ਵਿੱਚ ਹੋਈ। ਇਸ ਇਕੱਤਰਤਾ ਦੌਰਾਨ ਕਹਾਣੀਕਾਰਾ ਇੰਦਰਜੀਤਪਾਲ ਕੌਰ ਦੀ ਕਹਾਣੀ ਅਤੇ ਗ਼ਜ਼ਲਕਾਰ ਗੁਰਜੀਤ ਸਹੋਤਾ ਦੀ ਗ਼ਜ਼ਲ ’ਤੇ ਵਿਚਾਰ-ਚਰਚਾ ਕੀਤੀ ਗਈ। ਗੁਰਜੀਤ ਸਹੋਤਾ ਦੀ ਰਚਨਾ ਬਾਰੇ ਪ੍ਰੋ. ਭੱਠਲ ਨੇ ਕਿਹਾ ਕਿ ਸ਼ਾਇਰ ਕਾਰਪੋਰੇਟ ਸਿਸਟਮ ਨੂੰ ਸਿਰਫ਼ ਓਪਰੀ ਨਜ਼ਰ ਨਾਲ ਨਹੀਂ ਦੇਖਦਾ, ਸਗੋਂ ਉਸ ਦੀ ਨਿਸ਼ਾਨਦੇਹੀ ਵੀ ਕਰਦਾ ਹੈ। ਪ੍ਰਭਜੋਤ ਸੋਹੀ ਨੇ ਗ਼ਜ਼ਲ ਵਿੱਚ ਪੇਸ਼ ਪਰਵਾਸ ਕਾਰਨ ਟੁੱਟ ਰਹੀਆਂ ਸਾਂਝਾਂ ਅਤੇ ਰਿਸ਼ਤਿਆਂ ਦੇ ਘਾਣ ਦਾ ਜ਼ਿਕਰ ਕੀਤਾ। ਕੇ. ਸਾਧੂ ਸਿੰਘ ਨੇ ਸਹੋਤੇ ਨੂੰ ਧੜਕਦੀ ਜ਼ਿੰਦਗੀ ਦਾ ਸ਼ਾਇਰ ਦੱਸਦਿਆਂ ਕਿਹਾ ਕਿ ਉਹ ਹਮੇਸ਼ਾਂ ਜੂਝਣ ਵਾਲੇ ਵਰਗ ਨਾਲ ਖੜ੍ਹਦਾ ਹੈ। ਦਰਸ਼ਨ ਸਿੰਘ ਬੋਪਾਰਾਏ ਅਤੇ ਡਾ. ਗੁਰਇਕਬਾਲ ਸਿੰਘ ਨੇ ਕਿਹਾ ਕਿ ਸ਼ਾਇਰ ਨੇ ਬਾਜ਼ਾਰੀ ਚਕਾਚੌਂਧ ਕਾਰਨ ਤਿੜਕ ਰਹੇ ਘਰਾਂ ਦੀ ਤਸਵੀਰ ਮਾਰਮਿਕ ਅੰਦਾਜ਼ ਵਿੱਚ ਪੇਸ਼ ਕੀਤੀ ਹੈ। ਇਸ ਮਗਰੋਂ ਇੰਦਰਜੀਤਪਾਲ ਭਿੰਡਰ ਦੀ ਕਹਾਣੀ ਬਾਰੇ ਚਰਚਾ ਹੋਈ, ਜਿਸ ਵਿੱਚ ਸੁਰੇਸ਼ ਹੰਸ, ਡਾ. ਗੁਰਇਕਬਾਲ ਸਿੰਘ ਅਤੇ ਅਜੀਤ ਪਿਆਸਾ ਨੇ ਰਚਨਾ ਦੀਆਂ ਖਾਮੀਆਂ ਅਤੇ ਖੂਬੀਆਂ ਨੂੰ ਵਿਸਥਾਰ ਨਾਲ ਵਿਚਾਰਿਆ। ਅੰਤਲੇ ਦੌਰ ਵਿੱਚ ਹੋਏ ਕਵੀ ਦਰਬਾਰ ਨੇ ਮਹਿਫ਼ਲ ਸਿਖਰ ਉੱਤੇ ਪਹੁੰਚਾ ਦਿੱਤੀ। ਇਸ ਵਿੱਚ ਅਜੀਤ ਪਿਆਸਾ, ਤਰਲੋਚਨ ਝਾਂਡੇ, ਰਾਜਦੀਪ ਤੂਰ, ਅਸ਼ਵਨੀ ਜੇਤਲੀ, ਹਰਬੰਸ ਸਿੰਘ ਅਖਾੜਾ, ਕੇ. ਸਾਧੂ ਸਿੰਘ, ਮਨਜਿੰਦਰ ਧਨੋਆ, ਦਰਸ਼ਨ ਸਿੰਘ ਬੋਪਾਰਾਏ ਅਤੇ ਪ੍ਰੋ. ਰਵਿੰਦਰ ਭੱਠਲ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਮੰਚ ਸੰਚਾਲਨ ਜਨਰਲ ਸਕੱਤਰ ਮਨਜਿੰਦਰ ਧਨੋਆ ਨੇ ਕੀਤਾ।

Advertisement
Advertisement
×