DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੰਜਾਬੀ ਸੱਥ ਬਰਵਾਲੀ ਵੱਲੋਂ ਸਾਹਿਤਕ ਤੇ ਸਨਮਾਨ ਸਮਾਗਮ  

ਬੁਲਾਰਿਆਂ ਵੱਲੋਂ ਸੱਭਿਆਚਾਰ ਅਤੇ ਮਾਂ ਬੋਲੀ ਦੇ ਹੱਕ ਵਿੱਚ ਅਾਵਾਜ਼ਾ ਬੁਲੰਦ

  • fb
  • twitter
  • whatsapp
  • whatsapp
featured-img featured-img
ਸਾਲਾਨਾ ਸਮਾਗਮ ਦੌਰਾਨ ਸਨਮਨਿਤ ਸ਼ਖ਼ਸੀਅਤਾਂ। 
Advertisement

ਪੰਜਾਬੀ ਸੱਥ ਬਰਵਾਲੀ ਵੱਲੋਂ 27ਵਾਂ ਸਾਲਾਨਾ ਸਾਹਿਤਕ ਤੇ ਸਨਮਾਨ ਸਮਾਗਮ ਪਿੰਡ ਬਰਵਾਲੀ ਖੁਰਦ ਦੀ ਸੱਥ ਵਿੱਚ ਕਰਵਾਇਆ ਗਿਆ। ਇਹ ਸਮਾਗਮ ਸੱਭਿਆਚਾਰ ਤੇ ਮਾਂ ਬੋਲੀ ਦੇ ਹੱਕ ਵਿੱਚ ਜ਼ੋਰਦਾਰ ਹੋਕਾ ਦੇ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪ੍ਰਿੰਸੀਪਲ ਕੁਲਵਿੰਦਰ ਸਿੰਘ ਸਰਾਏ ਨੇ ਸ਼ਿਰਕਤ ਕੀਤੀ ਅਤੇ ਸੱਥਾਂ ਦੇ ਸਰਪ੍ਰਸਤ ਮੁੱਖ ਵਕਤਾ (ਸੱਥਾਂ ਦੀ ਰੂਹੇ ਰਵਾਂ) ਡਾ. ਨਿਰਮਲ ਸਿੰਘ ਲਾਂਬੜਾ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ। ਸਮਾਗਮ ਦਾ ਆਰੰਭ ਸੱਥ ਦੇ ਮੁੱਖ ਨਿਗਰਾਨ ਗੁਰਦੀਪ ਸਿੰਘ ਕੰਗ ਵੱਲੋਂ ਆਏ ਮਹਿਮਾਨਾਂ ਨੂੰ ਜੀ ਆਇਆਂ ਆਖ ਕੇ ਕੀਤਾ ਗਿਆ। ਸੱਥ ਦੇ ਪ੍ਰਧਾਨ ਗੁਰਦੀਪ ਸਿੰਘ ਕੰਗ ਬਰਵਾਲੀ, ਪੱਤਰਕਾਰ ਗੁਰਮਿੰਦਰ ਸਿੰਘ ਗਰੇਵਾਲ, ਪੱਤਰਕਾਰ ਦਰਸ਼ਪ੍ਰੀਤ ਸਿੰਘ ਬੱਤਰਾ, ਕਹਾਣੀਕਾਰ ਰਾਮਦਾਸ ਬੰਗੜ੍ਹ, ਕਹਾਣੀਕਾਰ ਤੇਲੂ ਰਾਮ ਕੁਹਾੜਾ, ਰਾਜਵਿੰਦਰ ਸਮਰਾਲਾ, ਅਵਤਾਰ ਸਿੰਘ ਕੋਟਾਲਾ ਨੇ ਦੱਸਿਆ ਕਿ ਸੱਥ ਵੱਲੋਂ ਸੰਗੀਤ ਖੇਤਰ ’ਚੋਂ ਕਵੀਸ਼ਰ ਜਸਵੰਤ ਸਿੰਘ ਸੇਖੋ ਨੂੰ ਮਨਜੀਤ ਕੌਰ ਸੰਪੂਰਨ ਯਾਦਗਾਰੀ ਐਵਾਰਡ, ਖੇਡ ਖੇਤਰ ’ਚੋਂ ਫੁੱਟਬਾਲ ਖਿਡਾਰਨ ਪ੍ਰਭਜੋਤ ਕੌਰ ਨੂੰ ਪੱਤਰਕਾਰ ਪੀ ਐੱਸ ਬੱਤਰਾ ਯਾਦਗਾਰੀ ਐਵਾਰਡ, ਖੇਤੀ ਖੇਤਰ ’ਚੋਂ ਡਾ. ਸੰਦੀਪ ਸਿੰਘ ਨੂੰ ਭਾਈ ਜਸਵੰਤ ਸਿੰਘ ਖਾਲਸਾ ਯਾਦਗਾਰੀ ਐਵਾਰਡ, ਡਾ. ਸੁਖਪਾਲ ਕੌਰ ਨੂੰ ਬਾਪੂ ਜੈਪਾਲ ਸਿੰਘ ਮਾਤਾ ਗੁਰਮੀਤ ਕੌਰ ਯਾਦਗਾਰੀ ਐਵਾਰਡ, ਬਲਵਿੰਦਰ ਬੁਲੱਟ ਨੂੰ ਡਾ. ਕੇਸਰ ਸਿੰਘ ਬਰਵਾਲੀ ਐਵਾਰਡ, ਰੰਗ-ਮੰਚ ਖੇਤਰ 'ਚੋਂ ਉਦੈਵੀਰ ਸਿੰਘ ਨੂੰ ਸਵਰਗੀ ਬਾਪੂ ਸੱਜਣ ਸਿੰਘ ਗਰੇਵਾਲ ਯਾਦਗਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸਮਾਰੋਹ ਦੌਰਾਨ ਦਸਤਾਰ ਸਤਿਕਾਰ ਸਭਾ ਵੱਲੋਂ ਹੋਣਹਾਰ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਸਨਮਾਨਿਤ ਸ਼ਖ਼ਸੀਅਤਾਂ ਬਾਰੇ ਪੇਪਰ ਰਾਜਵਿੰਦਰ ਸਮਰਾਲਾ ਨੇ ਪੜ੍ਹਿਆ ਅਤੇ ਕਹਾਣੀਕਾਰ ਤੇਲੂ ਰਾਮ ਕੁਹਾੜਾ ਦੀ ਕਿਤਾਬ ਭੁਲੱਕੜਨਾਮਾ ਨੂੰ ਸੱਥ ਵੱਲੋਂ ਵਿਸ਼ੇਸ਼ ਤੌਰ ਤੇ ਸ਼ਗਨ ਦਿੱਤਾ ਗਿਆ। ਦੀਪ ਦਿਲਬਰ ਨੇ ਪੁਸਤਕਾਂ ਦੀ ਪ੍ਰਦਰਸ਼ਨੀ ਲਗਾਈ। ਅਕਸ ਰੰਗਮੰਚ ਸਮਰਾਲਾ ਵੱਲੋਂ ਰਾਜਵਿੰਦਰ ਸਮਰਾਲਾ ਦੀ ਨਿਰਦੇਸ਼ਨਾਂ ਹੇਠ ਭੰਡਾਂ ਦੀਆਂ ਨਕਲਾਂ ਨਾਟਕ ਪੇਸ਼ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ ਬੈਨੀਪਾਲ, ਬਲਵੀਰ ਸਿੰਘ ਬੱਬੂ, ਕੁਲਦੀਪ ਸਿੰਘ ਬਰਮਾਲੀਪੁਰ, ਰਣਧੀਰ ਸਿੰਘ ਧੀਰਾ, ਗੁਰਮੁਖਦੀਪ, ਚਰਨਜੀਤ ਸਿੰਘ ਢੰਡਾ, ਡਾ. ਦਿਲਜਾਨ ਸਿੰਘ, ਸੁਖਬੀਰ ਸਿੰਘ ਬਰਵਾਲੀ, ਗੁਰਜੀਤ ਸਿੰਘ 'ਤੇ ਸੁਖਦੇਵ ਸਿੰਘ ਘਰਖਣਾ ਆਦਿ ਹਾਜ਼ਰ ਸਨ।

Advertisement

Advertisement
Advertisement
×