ਰਾਏਕੋਟ (ਨਿੱਜੀ ਪੱਤਰ ਪ੍ਰੇਰਕ): ਥਾਣਾ ਸਦਰ ਰਾਏਕੋਟ ਪੁਲੀਸ ਨੇ ਸੂਚਨਾ ਮਿਲਣ ’ਤੇ ਰਾਏਕੋਟ ਵਾਸੀ ਰਾਕੇਸ਼ ਕੁਮਾਰ ਕੋਲੋਂ ਦੂਜੇ ਸੂਬਿਆਂ ਤੋਂ ਲਿਆਂਦੀ ਸ਼ਰਾਬ ਦੀਆਂ 131 ਬੋਤਲਾਂ ਬਰਾਮਦ ਕੀਤੀਆਂ। ਜਾਂਚ ਅਫ਼ਸਰ ਬੂਟਾ ਖ਼ਾਨ ਅਨੁਸਾਰ ਮੋਟਰਸਾਈਕਲ ਸਵਾਰ ਰਕੇਸ਼ ਕੁਮਾਰ ਨੂੰ ਰਾਏਕੋਟ ਤੋਂ ਪਿੰਡ ਸੀਲੋਆਣੀ ਵੱਲ ਜਾਂਦਿਆਂ ਰੋਕ ਕੇ ਚੈੱਕ ਕਰਨ ’ਤੇ ਉਸ ਕੋਲੋਂ 28 ਬੋਤਲਾਂ ਸ਼ਰਾਬ ਬਰਾਮਦ ਕੀਤੀ ਗਈ ਅਤੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ। ਮੁਲਜ਼ਮ ਤੋਂ ਪੁੱਛਗਿੱਛ ਬਾਅਦ ਉਸ ਦੇ ਘਰ ਵਿੱਚ ਛਾਪਾ ਮਾਰਿਆ ਤੇ 103 ਬੋਤਲਾਂ ਸ਼ਰਾਬ ਹੋਰ ਬਰਾਮਦ ਹੋਈ। ਪੁਲੀਸ ਨੇ ਉਸ ਦਾ ਮੋਟਰਸਾਈਕਲ ਵੀ ਕਬਜ਼ੇ ਵਿੱਚ ਲੈ ਲਿਆ ਹੈ।