ਲਾਇਨਜ਼ ਕਲੱਬ ਵੱਲੋਂ ਬਿਰਧਾਂ ਲਈ ਸਾਮਾਨ ਤੇ ਰਾਸ਼ੀ ਭੇਟ
ਇਥੇ ਲੋਕਾਈ ਦੀ ਸੇਵਾ ਨੂੰ ਸਮਰਪਿਤ ਕੇਂਦਰ ਪਿੰਡ ਹਸਨਪੁਰ (ਲੁਧਿਆਣਾ) ਵਿੱਚ ਲੋੜਵੰਦਾਂ ਦੀ ਮਦਦ ਲਈ ਲਾਇਨਜ਼ ਕਲੱਬ ਜਗਰਾਉਂ ਵੱਲੋਂ ਤਿਉਹਾਰਾਂ ਦੇ ਮੱਦੇਨਜ਼ਰ ਖਾਸ ਮੁਹਿੰਮ ਸ਼ੁਰੂ ਕੀਤੀ ਗਈ ਹੈ। ਕਲੱਬ ਦੇ ਪ੍ਰਧਾਨ ਲਾਇਨ ਡਾ. ਵਿਨੋਦ ਵਰਮਾ ਦੀ ਅਗਵਾਈ ਹੇਠ ਲਾਇਨ ਅੰਮ੍ਰਿਤ...
ਸੁਫਨਿਆ ਦੇ ਘਰ’ ’ਚ ਬਿਰਧਾਂ ਲਈ ਸਹਾਇਤਾ ਰਾਸ਼ੀ ਤੇ ਹੋਰ ਸਾਮਾਨ ਦੇਣ ਮੌਕੇ ਲਾਇਨਜ਼ ਕਲੱਬ ਜਗਰਾਉਂ ਦੇ ਮੈਂਬਰ। -ਫੋਟੋ: ਢਿੱਲੋਂ
Advertisement
ਇਥੇ ਲੋਕਾਈ ਦੀ ਸੇਵਾ ਨੂੰ ਸਮਰਪਿਤ ਕੇਂਦਰ ਪਿੰਡ ਹਸਨਪੁਰ (ਲੁਧਿਆਣਾ) ਵਿੱਚ ਲੋੜਵੰਦਾਂ ਦੀ ਮਦਦ ਲਈ ਲਾਇਨਜ਼ ਕਲੱਬ ਜਗਰਾਉਂ ਵੱਲੋਂ ਤਿਉਹਾਰਾਂ ਦੇ ਮੱਦੇਨਜ਼ਰ ਖਾਸ ਮੁਹਿੰਮ ਸ਼ੁਰੂ ਕੀਤੀ ਗਈ ਹੈ। ਕਲੱਬ ਦੇ ਪ੍ਰਧਾਨ ਲਾਇਨ ਡਾ. ਵਿਨੋਦ ਵਰਮਾ ਦੀ ਅਗਵਾਈ ਹੇਠ ਲਾਇਨ ਅੰਮ੍ਰਿਤ ਸਿੰਘ ਥਿੰਦ, ਲਾਇਨ ਚਰਨਜੀਤ ਸਿੰਘ ਢਿੱਲੋਂ, ਲਾਇਨ ਗੁਰਤੇਜ ਸਿੰਘ ਗਿੱਲ, ਲਾਇਨ ਸਤਪਾਲ ਸਿਘ ਗਰੇਵਾਲ ਅਤੇ ਲਾਇਨ ਗੁਲਵੰਤ ਸਿੰਘ ਆਦਿ ਸਮਾਜ ਸੇਵੀ ਕੇਂਦਰ ਵਿੱਚ ਰਹਿ ਰਹੇ ਬਜ਼ੁਰਗਾਂ ਆਦਿ ਲਈ ਫਰੂਟ, ਕੱਪੜੇ, ਜੁੱਤੇ ਅਤੇ 31 ਹਜ਼ਾਰ ਰੁਪਏ ਸਹਾਇਤਾ ਰਾਸ਼ੀ ਭੇਟ ਕੀਤੀ। ਪ੍ਰਧਾਨ ਡਾ.ਵਰਮਾ ਨੇ ਆਖਿਆ ਕਿ ਹਸਨਪੁਰ ਕੇਂਦਰਮਨੁੱਖੀ ਸੇਵਾ ਭਾਵਨਾ ਦੀ ਮਿਸਾਲ ਹੈ। ਕਲੱਬ ਦੇ ਆਹੁਦੇਦਾਰਾਂ ਦੀ ਟੀਮ ਦਾ ‘ਸੁਫਨਿਆ ਦੇ ਘਰ’ ਦੇ ਮੁੱਖ ਪ੍ਰਬੰਧਕ ਗੁਰਪ੍ਰੀਤ ਸਿੰਘ ਮਿੰਟੂ ਨੇ ਭਰਵਾਂ ਸਵਾਗਤ ਕੀਤਾ। ਇਸ ਮੌਕੇ ਕਲੱਬ ਦੇ ਵਫਦ ਨੇ ਸੰਸਥਾਂ ਨਾਲ ਮਿਲ ਕੇ ਹੜ੍ਹ ਮਾਰੇ ਕਿਸਾਨਾਂ ਦੀ ਅਗਲੀ ਫਸਲ ਕਣਕ ਦੀ ਬਿਜਾਈ ਵਿੱਚ ਬੀਜ ਦਾ ਯੋਗਦਾਨ ਪਾਉਣ ਦਾ ਵੀ ਭਰੋਸਾ ਦਿੱਤਾ।
Advertisement
Advertisement
Advertisement
×

