ਵਕੀਲ ਐੱਲ ਏ ਡੀ ਸੀ ਨੀਤੀ ਵਿਰੁੱਧ ਸੜਕਾਂ ’ਤੇ ਉਤਰੇ
ਲੀਗਲ ਏਡ ਡਿਫੈਂਸ ਕਾਊਂਸਲ (ਐੱਲ ਏ ਡੀ ਸੀ) ਦੇ ਨਵੇਂ ਨਿਯਮਾਂ ਸਬੰਧੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਦਾ ਵਿਰੋਧ ਹੁਣ ਹੋਰ ਤੇਜ਼ ਹੁੰਦਾ ਦਾ ਰਿਹਾ ਹੈ। ਪਹਿਲਾਂ ਤੋਂ ਚੱਲ ਰਹੀ ਕੰਮ ਛੱਡ ਹੜਤਾਲ ਅਤੇ ਭੁੱਖ ਹੜਤਾਲ ਦੇ ਸਿਲਸਿਲੇ ਨੂੰ ਅੱਗੇ ਵਧਾਉਂਦਿਆਂ ਮੰਗਲਵਾਰ...
ਲੀਗਲ ਏਡ ਡਿਫੈਂਸ ਕਾਊਂਸਲ (ਐੱਲ ਏ ਡੀ ਸੀ) ਦੇ ਨਵੇਂ ਨਿਯਮਾਂ ਸਬੰਧੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਦਾ ਵਿਰੋਧ ਹੁਣ ਹੋਰ ਤੇਜ਼ ਹੁੰਦਾ ਦਾ ਰਿਹਾ ਹੈ। ਪਹਿਲਾਂ ਤੋਂ ਚੱਲ ਰਹੀ ਕੰਮ ਛੱਡ ਹੜਤਾਲ ਅਤੇ ਭੁੱਖ ਹੜਤਾਲ ਦੇ ਸਿਲਸਿਲੇ ਨੂੰ ਅੱਗੇ ਵਧਾਉਂਦਿਆਂ ਮੰਗਲਵਾਰ ਨੂੰ ਵੱਡੀ ਗਿਣਤੀ ਵਿੱਚ ਵਕੀਲਾਂ ਨੇ ਇੱਕਜੁੱਟ ਹੋ ਕੇ ਮਾਰਚ ਕੱਢਿਆ। ਵਕੀਲਾਂ ਨੇ ਡੀ ਸੀ ਦਫਡਤਰ ਵਿੱਚ ਧਰਨਾ ਲਾ ਕੇ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਆਵਾਜ਼ ਬੁਲੰਦ ਕੀਤੀ। ਪ੍ਰਦਰਸ਼ਨਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ’ਤੇ ਲਿਖਤੀ ਮੋਹਰ ਨਹੀਂ ਲੱਗਦੀ, ਉਹ ਆਪਣਾ ਮੋਰਚਾ ਪਿੱਛੇ ਨਹੀਂ ਹਟਾਉਣਗੇ। ਇਸ ਦੇ ਨਾਲ ਹੀ ਵਕੀਲਾਂ ਨੇ ਪੂਰੇ ਕਚਹਿਰੀ ਕੰਪਲੈਕਸ ਵਿੱਚ ਮਾਰਚ ਕੱਢਿਆ।ਹੱਥਾਂ ਵਿੱਚ ਤਖ਼ਤੀਆਂ ਫੜੀ ਵਕੀਲ ਸੜਕਾਂ ’ਤੇ ਉਤਰੇ ਅਤੇ ਡੀ ਸੀ ਦਫਡਤਰ ਤੱਕ ਪੈਦਲ ਮਾਰਚ ਕਰ ਕੇ ਨਵੀਂ ਪ੍ਰਣਾਲੀ ਨੂੰ ਨਿਆਂਇਕ ਸਿਧਾਂਤਾਂ ਅਤੇ ਵਕੀਲ ਭਾਈਚਾਰੇ ਦੋਵਾਂ ਲਈ ਘਾਤਕ ਦੱਸਿਆ। ਵਕੀਲਾਂ ਦਾ ਤਰਕ ਹੈ ਕਿ ਪ੍ਰਸ਼ਾਸਨਿਕ ਮੁਲਾਕਾਤਾਂ ਆਪਣੀ ਥਾਂ ਹਨ, ਪਰ ਕੋਰੇ ਭਰੋਸਿਆਂ ਨਾਲ ਹੱਲ ਸੰਭਵ ਨਹੀਂ ਹੈ। ਜਦੋਂ ਤੱਕ ਵਿਭਾਗ ਵੱਲੋਂ ਲਿਖਤੀ ਹੁਕਮ ਜਾਰੀ ਨਹੀਂ ਹੁੰਦੇ, ਉਦੋਂ ਤੱਕ ਇਹ ਲੜਾਈ ਜਾਰੀ ਰਹੇਗੀ ਤੇ ਰੋਜ਼ ਹੋਰ ਤਿੱਖੀ ਕੀਤੀ ਜਾਵੇਗੀ।
ਉਨ੍ਹਾਂ ਮੰਗ ਕੀਤੀ ਕਿ ਜਦੋਂ ਤੱਕ ਲਿਖਤੀ ਭਰੋਸਾ ਨਹੀਂ ਦਿੱਤਾ ਜਾਂਦਾ, ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਵਕੀਲ ਵਿਪਨ ਸੱਗੜ, ਹਿਮਾਂਸ਼ੂ ਵਾਲੀਆ, ਆਰਕੇ ਮੋਰਿਆ ਸਣੇ ਵੱਡੀ ਗਿਣਤੀ ਵਿੱਚ ਵਕੀਲ ਸ਼ਾਮਲ ਸਨ।
ਪਾਇਲ (ਦੇਵਿੰਦਰ ਸਿੰਘ ਜੱਗੀ): ਬਾਰ ਐਸੋਸੀਏਸ਼ਨ ਪਾਇਲ ਦੇ ਸਮੂਹ ਵਕੀਲਾਂ, ਮੁਨਸ਼ੀਆਂ ਨੇ ਜੁਆਇੰਟ ਐਕਸ਼ਨ ਕਮੇਟੀ ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਲੀਗਲ ਏਡ ਡਿਫੈਂਸ ਕਾਂਊਂਸਲ ਦੀ ਪਾਲਿਸੀ ਨੂੰ ਰੱਦ ਕਰਵਾਉਣ ਦੀ ਮੰਗ ਲਈ ਚੱਲ ਰਿਹਾ ਸੰਘਰਸ਼ ਧਰਨਾ ਅਤੇ ਭੁੱਖ ਹੜਤਾਲ ਅੱਜ 26ਵੇਂ ਦਿਨ ਵਿੱਚ ਦਾਖਲ ਹੋ ਗਈ ਹੈ। ਇਸ ਮੌਕੇ ਇਕੱਤਰ ਵਕੀਲਾਂ ਨੇ ਸਰਕਾਰ ਦੀਆਂ ਮਾੜੀਆਂ ਨੀਤੀਆਂ ਦਾ ਵਿਰੋਧ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਮੰਗਾਂ ਪ੍ਰਤੀ ਕੋਈ ਜਲਦੀ ਫੈਸਲਾ ਨਾ ਲਿਆ ਤਾਂ ਹੋਰ ਜ਼ੋਰਦਾਰ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਪ੍ਰਧਾਨ ਗੁਰਸੇਵਕ ਸਿੰਘ ਮਠਾੜੂ, ਸੈਕਟਰੀ ਹਰਜੋਤ ਸਿੰਘ, ਮੀਤ ਪ੍ਰਧਾਨ ਜੈ ਕਰਨ ਸ਼ਰਮਾ ਨੇ ਭੁੱਖ ਹੜਤਾਲ ਕੀਤੀ

