ਮੌਤ ਦਰ ਘਟਾਉਣ ਵਾਲੇ ‘ਮਿਸ਼ਨ ਜੀਵਨੀ’ ਦੀ ਸ਼ੁਰੂਆਤ
ਗਰਭਵਤੀ ਔਰਤਾਂ ਦੀ ਮੌਤ ਦਰ ਨੂੰ ਘਟਾਉਣ ਤੇ ਰੋਕਣ ਦੇ ਲਈ ਜ਼ਿਲ੍ਹਾ ਪੱਧਰੀ ‘ਮਿਸ਼ਨ ਜੀਵਨੀ’ ਦੀ ਲੁਧਿਆਣਾ ਵਿੱਚ ਅੱਜ ਰਸਮੀ ਤੌਰ ’ਤੇ ਸ਼ੁਰੂਆਤ ਕੀਤੀ ਗਈ। ਇਸ ਦਾ ਲਾਂਚ ਅੱਜ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਕੀਤਾ। ਲਾਂਚ ਦੇ ਹਿੱਸੇ...
Advertisement
ਗਰਭਵਤੀ ਔਰਤਾਂ ਦੀ ਮੌਤ ਦਰ ਨੂੰ ਘਟਾਉਣ ਤੇ ਰੋਕਣ ਦੇ ਲਈ ਜ਼ਿਲ੍ਹਾ ਪੱਧਰੀ ‘ਮਿਸ਼ਨ ਜੀਵਨੀ’ ਦੀ ਲੁਧਿਆਣਾ ਵਿੱਚ ਅੱਜ ਰਸਮੀ ਤੌਰ ’ਤੇ ਸ਼ੁਰੂਆਤ ਕੀਤੀ ਗਈ। ਇਸ ਦਾ ਲਾਂਚ ਅੱਜ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਕੀਤਾ। ਲਾਂਚ ਦੇ ਹਿੱਸੇ ਵਜੋਂ ਆਸ਼ਾ ਵਰਕਰਾਂ ਲਈ ਇੱਕ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਉੱਚ-ਜੋਖਮ ਵਾਲੀਆਂ ਗਰਭ-ਅਵਸਥਾਵਾਂ ਦੀ ਪਛਾਣ, ਸਮੇਂ ਸਿਰ ਰੈਫਰਲ, ਸੰਸਥਾਗਤ ਜਣੇਪੇ ਅਤੇ ਜਣੇਪੇ ਤੋਂ ਬਾਅਦ ਦੀ ਦੇਖਭਾਲ ’ਤੇ ਕੇਂਦ੍ਰਿਤ ਕੀਤਾ ਗਿਆ। ਇਸ ਮੌਕੇ ’ਤੇ ਆਸ਼ਾ ਵਰਕਰਾਂ ਨੇ 10 ਮੁੱਖ ਫਰਜ਼ਾਂ ਦੀ ਲਿਖਤੀ ਸਹੁੰ ਚੁੱਕੀ ਜੋ ਕਿ ਮਾਵਾਂ ਅਤੇ ਨਵਜੰਮੇ ਬੱਚਿਆਂ ਦੀ ਸਿਹਤ ਪ੍ਰਤੀ ਆਪਣੀ ਵਚਨਬੱਧਤਾ ਕਰਦੀ ਹੈ।
Advertisement
Advertisement
×

