DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੰਗਾਂ ਨਾ ਮੰਨਣ ’ਤੇ ਜ਼ਮੀਨ ਐਕੁਆਇਰ ਨਹੀਂ ਹੋਣ ਦਿਆਂਗੇ:

ਨੈਸ਼ਨਲ ਹਾਈਵੇਅ ਅਥਾਰਟੀ ਦੇ ਅਧਿਕਾਰੀਆਂ ਨੂੰ ਵਾਅਦੇ ਪੂਰੇ ਕਰਨ ਦੀ ਅਪੀਲ ਗੁਰਦੀਪ ਸਿੰਘ ਟੱਕਰ

  • fb
  • twitter
  • whatsapp
  • whatsapp
featured-img featured-img
ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸੂਬਾ ਮੀਤ ਪ੍ਰਧਾਨ ਸੁਖਵਿੰਦਰ ਭੱਟੀਆਂ ਅਤੇ ਹੋਰ।
Advertisement

ਭਾਰਤ ਮਾਲਾ ਸੜਕੀ ਪ੍ਰਾਜੈਕਟ ਯੋਜਨਾ ਤਹਿਤ ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ ਵੱਲੋਂ ਕਈ ਪਿੰਡਾਂ ’ਚ ਕਿਸਾਨਾਂ ਦੀਆਂ ਜ਼ਮੀਨਾਂ ਐਕੁਆਇਰ ਕੀਤੀਆਂ ਜਾ ਰਹੀਆਂ ਹਨ ਜਿਸ ਸਬੰਧੀ ਕੀਤੇ ਗਏ ਵਾਅਦੇ ਪੂਰੇ ਕੀਤੇ ਜਾਣ। ਇਹ ਜਾਣਕਾਰੀ ਬੀ ਕੇ ਯੂ ਰਾਜੇਵਾਲ ਦੇ ਸੂਬਾ ਉਪ ਪ੍ਰਧਾਨ ਸੁਖਵਿੰਦਰ ਸਿੰਘ ਭੱਟੀਆਂ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਨੈਸ਼ਨਲ ਹਾਈਵੇਅ ਅਥਾਰਿਟੀ ਦੇ ਅਧਿਕਾਰੀਆਂ ਵੱਲੋਂ ਵਾਅਦਾ ਕੀਤਾ ਸੀ ਕਿ ਜੋ ਵੀ ਕਿਸਾਨਾਂ ਦੀਆਂ ਸਮੱਸਿਆਵਾਂ ਜਾਂ ਮੰਗਾਂ ਹਨ ਉਸ ਦਾ ਜ਼ਮੀਨ ਐਕੁਆਇਰ ਕਰਨ ਤੋਂ ਪਹਿਲਾਂ ਹੱਲ ਕੀਤਾ ਜਾਵੇਗਾ। ਕਿਸਾਨਾਂ ਨੇ ਦੱਸਿਆ ਕਿ ਨੈਸ਼ਨਲ ਹਾਈਵੇਅ ਅਥਾਰਟੀ ਨੇ ਕਿਹਾ ਸੀ ਕਿ ਹਰੇਕ ਪਿੰਡ ਦਾ ਕਮਿਸ਼ਨਰ ਪਟਿਆਲਾ ਕੋਲ ਇੱਕ ਕੇਸ ਲਗਾਉਣਾ ਪਵੇਗਾ ਜਿਸ ਵਿਚ ਕਿਸਾਨਾਂ ਨੇ ਮੰਗ ਕੀਤੀ ਸੀ ਕਿ ਸੜਕ ਲਈ ਜ਼ਮੀਨ ਐਕੁਆਇਰ ਕਰਨ ਸਮੇਂ ਜੋ ਜ਼ਮੀਨ ਦੋਫ਼ਾੜ ਹੋ ਜਾਵੇਗੀ ਸੰਵਿਧਾਨ ਅਨੁਸਾਰ ਉਸ ਦਾ 30 ਫੀਸਦੀ ਮੁਆਵਜ਼ਾ ਮਿਲੇ, ਇੱਥੋਂ ਤੱਕ ਦੋਫ਼ਾੜ ਹੋਈ ਜ਼ਮੀਨ ਦੌਰਾਨ ਜੇਕਰ ਉਹ ਵਾਹੀਯੋਗ ਨਹੀਂ ਬਚਦੀ ਤਾਂ ਉਸ ਦਾ ਵੀ ਪੂਰਾ ਮੁਆਵਜ਼ਾ ਦਿੱਤਾ ਜਾਵੇਗਾ। ਕਿਸਾਨਾਂ ਨੇ ਕਿਹਾ ਕਿ ਜੇਕਰ ਐਕੁਆਇਰ ਕਰਨ ਸਮੇਂ ਉਨ੍ਹਾਂ ਦੀ ਜ਼ਮੀਨ ਨੂੰ ਰਸਤਾ ਨਹੀਂ ਬਚਦਾ ਤਾਂ ਉਸ ਦਾ 10 ਪ੍ਰਤੀਸ਼ਤ ਅਲੱਗ ਤੋਂ ਮੁਆਵਜ਼ਾ ਤੇ ਰਸਤਾ ਦਿੱਤਾ ਜਾਣਾ ਚਾਹੀਦਾ ਹੈ। ਕਿਸਾਨਾਂ ਅਨੁਸਾਰ ਇਸ ਸਬੰਧੀ ਉਨ੍ਹਾਂ ਕਮਿਸ਼ਨਰ ਕੋਲ ਕੇਸ ਪਾ ਕੇ ਇਨ੍ਹਾਂ ਹੱਲ ਲਈ ਆਵਾਜ਼ ਉਠਾਈ ਸੀ ਪਰ ਉਸ ਦੌਰਾਨ ਜ਼ਮੀਨ ਦਾ 66 ਲੱਖ ਰੁਪਏ ਪ੍ਰਤੀ ਏਕੜ ਦੇਣ ਦਾ ਮੁਆਵਜ਼ਾ ਦੇਣ ਦਾ ਐਲਾਨ ਤਾਂ ਕਰ ਦਿੱਤਾ ਪਰ ਬਾਕੀ ਮੰਗਾਂ ਨੂੰ ਅਣਗੌਲਿਆ ਕਰ ਦਿੱਤਾ ਗਿਆ। ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਤੇ ਕਿਸਾਨਾਂ ਨੇ ਕਿਹਾ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਯੂਨੀਅਨ ਹਾਈਵੇਅ ਬਣਾਉਣ ਲਈ ਜ਼ਮੀਨ ਐਕੁਆਇਰ ਨਹੀਂ ਹੋਣ ਦੇਵੇਗੀ ਅਤੇ ਕਿਸਾਨਾਂ ਦਾ ਡੱਟ ਕੇ ਸਾਥ ਦੇਵੇਗੀ।

Advertisement
Advertisement
×