ਰਾਵਣ ਦੇ ਪੁਤਲੇ ਬਣਾਉਣ ਵਾਲਿਆਂ ’ਤੇ ਕਰੋਨਾ ਦੀ ਮਾਰ

ਰਾਵਣ ਦੇ ਪੁਤਲੇ ਬਣਾਉਣ ਵਾਲਿਆਂ ’ਤੇ ਕਰੋਨਾ ਦੀ ਮਾਰ

ਲੁਧਿਆਣਾ ਦੇ ਦਰੇਸੀ ਮੈਦਾਨ ਵਿੱਚ ਪਏ ਪੁਤਲਿਆਂ ਦੀ ਫਾਈਲ ਫੋਟੋ।

ਸਤਵਿੰਦਰ ਬਸਰਾ

ਲੁਧਿਆਣਾ, 20 ਸਤੰਬਰ

ਕਰੋਨਾ ਮਹਾਂਮਾਰੀ ਕਰਕੇ ਇਸ ਵਾਰ ਤਿਓਹਾਰ ਵੀ ਫਿੱਕੇ ਰਹਿਣ ਦੀ ਸੰਭਾਵਨਾ ਬਣਦੀ ਜਾ ਰਹੀ ਹੈ। ਦਸਹਿਰੇ ਮੌਕੇ ਰਾਵਣ ਦੇ ਪੁਤਲੇ ਬਣਾਉਣ ਵਾਲਿਆਂ ਨੂੰ ਕਰੋਨਾ ਮਹਾਂਮਾਰੀ ਕਰਕੇ ਇਸ ਵਾਰ ਕੋਈ ਵੀ ਆਰਡਰ ਨਹੀਂ ਮਿਲਿਆ। ਉਹ ਯੂ ਪੀ, ਬਿਹਾਰ ਆਦਿ ਰਾਜਾਂ ਤੋਂ ਪਿਛਲੇ ਕਈ-ਕਈ ਸਾਲਾਂ ਤੋਂ ਸਨਅਤੀ ਸ਼ਹਿਰ ਦੀਆਂ ਵੱਖ ਵੱਖ ਥਾਵਾਂ ਲਈ ਰਾਵਣ ਦੇ ਪੁਤਲੇ ਤਿਆਰ ਕਰਨ ਆਉਂਦੇ ਹਨ। ਆਗਰਾ ਦਾ ਰਹਿਣ ਵਾਲੇ ਅਜ਼ਰ ਅਲੀ ਸਥਾਨਕ ਦਰੇਸੀ ਮੈਦਾਨ ਵਿੱਚ ਪਿਛਲੇ ਪੰਦਰਾਂ ਸਾਲਾਂ ਤੋਂ ਆਪਣੇ ਪਿਤਾ ਨਾਲ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਬਣਾਉਣ ਆਉਂਦਾ ਹੈ। ਇਸ ਵਾਰ ਕਰੋਨਾ ਕਰਕੇ ਦਸਹਿਰੇ ਮੌਕੇ ਰਾਵਣ ਦੇ ਪੁਤਲੇ ਜਲਾਉਣ ਦੀ ਅਜੇ ਤੱਕ ਪ੍ਰਸ਼ਾਸਨ ਵੱਲੋਂ ਮਨਜ਼ੂਰੀ ਨਾ ਮਿਲਣ ਕਰਕੇ ਇਨ੍ਹਾਂ ਨੂੰ ਇੱਕ ਵੀ ਪੁਤਲਾ ਬਨਾਉਣ ਦਾ ਆਰਡਰ ਨਹੀਂ ਮਿਲਿਆ। ਬੀਐਸਸੀ ਕਰ ਚੁੱਕੇ ਅਜ਼ਰ ਅਲੀ ਨੇ ਦੱਸਿਆ ਕਿ ਪਿਛਲੇ ਸਾਲ ਦਰੇਸੀ ਮੈਦਾਨ ਵਿੱਚ 90 ਫੁੱਟ ਰਾਵਣ ਦਾ ਪੁਤਲਾ ਬਣਾਇਆ ਸੀ ਪਰ ਇਸ ਵਾਰ ਅਜੇ ਤੱਕ ਕੋਈ ਆਰਡਰ ਨਹੀਂ ਆਇਆ। ਪ੍ਰਬੰਧਕਾਂ ਅਨੁਸਾਰ ਇੱਕ-ਦੋ ਹਫਤਿਆਂ ਦੇ ਅੰਦਰ ਮਨਜ਼ੂਰੀ ਮਿਲਣ ਦੀ ਆਸ ਹੈ ਪਰ ਸਮਾਂ ਘੱਟ ਹੋਣ ਕਰਕੇ ਇਸ ਵਾਰ ਪਿਛਲੇ ਸਾਲਾਂ ਦੇ ਮੁਕਾਬਲੇ ਰਾਵਣ ਦੇ ਛੋਟੇ ਪੁਤਲੇ ਹੀ ਬਣਾਏ ਜਾ ਸਕਣਗੇ। ਪਿਛਲੇ ਸਾਲਾਂ ਦੌਰਾਨ ਉਹ ਦੋ ਕੁ ਮਹੀਨੇ ਪਹਿਲਾਂ ਹੀ ਲੁਧਿਆਣਾ ਆ ਜਾਂਦੇ ਸਨ ਅਤੇ ਇੱਥੇ ਦਰੇਸੀ ਮੈਦਾਨ ਦੇ ਤਿੰਨ ਪੁਤਲਿਆਂ ਤੋਂ ਇਲਾਵਾ ਅਗਰ ਨਗਰ, ਦੁਗਰੀ ਅਤੇ ਉਪਕਾਰ ਨਗਰ ਆਦਿ ਦੇ ਦੁਸਹਿਰਾ ਮੇਲਿਆਂ ਲਈ ਰਾਵਣ ਦੇ ਪੁਤਲੇ ਤਿਆਰ ਕਰਦੇ ਸਨ। ਅਜ਼ਰ ਨੇ ਕਿਹਾ ਕਿ ਉਨ੍ਹਾਂ ਨੂੰ ਚੰਡੀਗੜ੍ਹ ਤੋਂ ਚਾਲੂ ਸਾਲ ਲਈ ਦੋ ਆਰਡਰ ਮਿਲੇ ਸਨ ਪਰ ਇਹ ਵੀ ਕਰੋਨਾ ਕਰਕੇ ਭੁਗਤਾਉਣੇ ਮੁਸ਼ਕਲ ਲਗ ਰਹੇ ਹਨ।  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਕਿਸਾਨਾਂ ਨੂੰ ਨਹੀਂ ਮਿਲੇਗਾ ਵਿਆਜ ’ਤੇ ਵਿਆਜ ਮੁਆਫ਼ੀ ਸਕੀਮ ਦਾ ਲਾਭ

ਕਿਸਾਨਾਂ ਨੂੰ ਨਹੀਂ ਮਿਲੇਗਾ ਵਿਆਜ ’ਤੇ ਵਿਆਜ ਮੁਆਫ਼ੀ ਸਕੀਮ ਦਾ ਲਾਭ

ਫ਼ਸਲੀ ਕਰਜ਼ੇ, ਟਰੈਕਟਰ ਤੇ ਹੋਰ ਸੰਦਾਂ ਲਈ ਕਰਜ਼ਿਆਂ ਨੂੰ ਸਕੀਮ ਦੇ ਘੇਰੇ...

ਕਿਸਾਨ ਸੰਘਰਸ਼ ਵਿਚ ਹੁਣ ਨਵੇਂ ਆਰਡੀਨੈਂਸ ਖਿਲਾਫ਼ ਗੂੰਜ

ਕਿਸਾਨ ਸੰਘਰਸ਼ ਵਿਚ ਹੁਣ ਨਵੇਂ ਆਰਡੀਨੈਂਸ ਖਿਲਾਫ਼ ਗੂੰਜ

* ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਜਾਰੀ ਨਵੇਂ ਆਰਡੀਨੈਂਸ ਨੂੰ ‘ਬਦਲਾਲਊ’ ...

ਫਾਰੂਕ ਅਬਦੁੱਲਾ ਨੂੰ ਨਮਾਜ਼ ਲਈ ਘਰੋਂ ਬਾਹਰ ਨਾ ਨਿਕਲਣ ਦਿੱਤਾ

ਫਾਰੂਕ ਅਬਦੁੱਲਾ ਨੂੰ ਨਮਾਜ਼ ਲਈ ਘਰੋਂ ਬਾਹਰ ਨਾ ਨਿਕਲਣ ਦਿੱਤਾ

ਪ੍ਰਸ਼ਾਸਨ ਨੇ ਰਿਹਾਇਸ਼ ਦੇ ਬਾਹਰ ਟਰੱਕ ਖੜ੍ਹਾ ਕਰਕੇ ਰਾਹ ਰੋਕਿਆ

ਪੁੱਤ ਵੱਲੋਂ ਪਿਤਾ ਤੇ ਮਤਰੇਈ ਮਾਂ ਦਾ ਕਤਲ

ਪੁੱਤ ਵੱਲੋਂ ਪਿਤਾ ਤੇ ਮਤਰੇਈ ਮਾਂ ਦਾ ਕਤਲ

ਮਾਂ ਦੇ ਗਰਭਵਤੀ ਹੋਣ ਦੀ ਭਿਣਕ ਪੈਣ ਮਗਰੋਂ ਦਿੱਤਾ ਵਾਰਦਾਤ ਨੂੰ ਅੰਜਾਮ, ...

ਸ਼ਹਿਰ

View All