ਅਗਵਾ ਕੀਤੀ ਦੋ ਸਾਲਾ ਬੱਚੀ ਬਰਾਮਦ

ਅਗਵਾ ਕੀਤੀ ਦੋ ਸਾਲਾ ਬੱਚੀ ਬਰਾਮਦ

ਪੁਲੀਸ ਅਧਿਕਾਰੀ ਬਰਾਮਦ ਕੀਤੀ ਬੱਚੀ ਵਾਰਸਾਂ ਨੂੰ ਸੌਂਪਦੇ ਹੋਏ। -ਫੋਟੋ: ਇੰਦਰਜੀਤ ਵਰਮਾ

ਨਿੱਜੀ ਪੱਤਰ ਪ੍ਰੇਰਕ

ਲੁਧਿਆਣਾ, 25 ਅਕਤੂਬਰ

ਥਾਣਾ ਬਸਤੀ ਜੋਧੇਵਾਲ ਦੇ ਇਲਾਕੇ ਕੈਲਾਸ਼ ਨਗਰ ਵਿੱਚ ਕੱਲ੍ਹ ਅਗਵਾ ਹੋਈ ਦੋ ਸਾਲਾ ਬੱਚੀ ਨੂੰ ਪੁਲੀਸ ਨੇ ਚੌਵੀ ਘੰਟਿਆਂ ’ਚ ਲੱਭ ਕੇ ਵਾਰਸਾਂ ਹਵਾਲੇ ਕਰ ਦਿੱਤਾ ਹੈ। ਏਡੀਸੀਪੀ ਦੀਪਕ ਪਾਰਿਕ ਨੇ ਦੱਸਿਆ ਕਿ ਬੀਤੇ ਦਿਨ ਕੈਲਾਸ਼ ਨਗਰ ਵਿੱਚ ਮਾਤਾਦੀਨ ਅਹਿਰਵਾਰ ਵਾਸੀ ਹੌਜ਼ਰੀ ਕੰਪਲੈਕਸ ਕੈਲਾਸ਼ ਨਗਰ ਦੀ ਗਲੀ ’ਚ ਖੇਡਦੀ ਦੋ ਸਾਲਾ ਬੱਚੀ ਸੁਧਾ ਨੂੰ ਇੱਕ ਸਾਈਕਲ ਸਵਾਰ ਅਗਵਾ ਕਰਕੇ ਲੈ ਗਿਆ ਸੀ। ਇਸ ਸਬੰਧੀ ਥਾਣਾ ਬਸਤੀ ਜੋਧੇਵਾਲ ਦੀ ਪੁਲੀਸ ਨੇ ਕੇਸ ਦਰਜ ਕੀਤਾ ਸੀ।

ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਬੱਚੀ ਦੀ ਭਾਲ ਲਈ ਟੀਮਾਂ ਦਾ ਗਠਨ ਕਰਕੇ ਅਪਰੇਸ਼ਨ ਸ਼ੁਰੂ ਕੀਤਾ ਗਿਆ ਅਤੇ ਏਸੀਪੀ ਉੱਤਰੀ ਗੁਰਬਿੰਦਰ ਸਿੰਘ ਦੀ ਅਗਵਾਈ ਹੇਠ ਨਿਊ ਕੈਲਾਸ਼ ਨਗਰ ਵਿੱਚ 10 ਟੀਮਾਂ ਵੱਲੋਂ ਭਾਲ ਸ਼ੁਰੂ ਕਰਦਿਆਂ ਕਿਰਾਏ ਦੇ ਵਿਹੜਿਆਂ ਵਿੱਚ ਤਲਾਸ਼ੀ ਲਈ ਗਈ। ਉਨ੍ਹਾਂ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਦੇ ਆਧਾਰ ’ਤੇ ਨਿਊ ਕੈਲਾਸ਼ ਨਗਰ ਵਿੱਚ ਰਹਿੰਦੇ ਰਘੂਵਿੰਦਰ ਕੁਮਾਰ ਦੇ ਘਰ ਪੁਲੀਸ ਪੁੱਜ ਗਈ, ਜਿਥੋਂ ਬੱਚੀ ਨੂੰ ਬਰਾਮਦ ਕੀਤਾ ਗਿਆ। ਮੁੱਢਲੀ ਪੁੱਛਗਿੱਛ ਦੌਰਾਨ ਰਘੂਵਿੰਦਰ ਕੁਮਾਰ ਨੇ ਦੱਸਿਆ ਕਿ ਉਸ ਨੇ ਲੜਕੀ ਪਾਲਣ ਦੀ ਇੱਛਾ ਤਹਿਤ ਸੁਧਾ ਨੂੰ ਅਗਵਾ ਕੀਤਾ ਹੈ। ਉਸ ਦੀ ਪਹਿਲੇ ਵਿਆਹ ਤੋਂ ਲੜਕੀ ਸੋਨਮ ਪੈਦਾ ਹੋਈ ਸੀ, ਜਿਸ ਦਾ ਡੇਢ ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਸੀ। ਇਸ ਦੌਰਾਨ ਉਸ ਦੀ ਪਤਨੀ ਵੀ ਉਸ ਨੂੰ ਛੱਡ ਕੇ ਚਲੀ ਗਈ ਸੀ। ਉਸ ਨੇ ਦੂਜਾ ਵਿਆਹ ਕੀਤਾ ਤੇ ਤਿੰਨ ਸਾਲ ਬਾਅਦ ਇੱਕ ਲੜਕਾ ਪੈਦਾ ਹੋਇਆ, ਜਦ ਕਿ ਉਹ ਲੜਕੀ ਦੀ ਇੱਛਾ ਰੱਖਦਾ ਸੀ। ਇਸ ਲਈ ਉਸ ਨੇ ਬੱਚੀ ਨੂੰ ਅਗਵਾ ਕੀਤਾ ਸੀ। ਉਹ ਇਕ ਪ੍ਰਾਈਵੇਟ ਫੈਕਟਰੀ ਵਿੱਚ ਪ੍ਰੈੱਸ ਮੈਨ ਵਜੋਂ ਕੰਮ ਕਰਦਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਇਹ ਲੜਾਈ ਬਹੁਤ ਵਿਸ਼ਾਲ ਹੈ!

ਇਹ ਲੜਾਈ ਬਹੁਤ ਵਿਸ਼ਾਲ ਹੈ!

ਸਵੇਰ ਹੋਣ ਤਕ

ਸਵੇਰ ਹੋਣ ਤਕ

ਗੱਲ ਇਕ ਕਿਤਾਬ ਦੀ

ਗੱਲ ਇਕ ਕਿਤਾਬ ਦੀ

ਸ਼ਹਿਰ

View All