ਥਾਣਾ ਡਵੀਜਨ ਨੰਬਰ 7 ਦੇ ਇਲਾਕੇ ਸੈਕਟਰ 32 ਸਥਿਤ ਪਟਵਾਰਖਾਨੇ ਵਿੱਚ ਕੰਮ ਲਈ ਆਏ ਇੱਕ ਵਿਅਕਤੀ ਨੂੰ ਨਕਲੀ ਪੁਲੀਸ ਅਧਿਕਾਰੀ ਅਗਵਾ ਕਰ ਕੇ ਲੈ ਗਏ ਅਤੇ ਲੱਖਾਂ ਰੁਪਏ ਲੁੱਟਣ ਮਗਰੋਂ ਸੜਕ ਕਿਨਾਰੇ ਸੁੱਟ ਕੇ ਫ਼ਰਾਰ ਹੋ ਗਏ। ਗੁਰੂ ਨਾਨਕ ਸਟਰੀਟ ਸਾਹਮਣੇ ਆਈ ਟੀ ਆਈ ਕਾਲਜ ਗਿੱਲ ਰੋਡ ਵਾਸੀ ਗੁਰਪ੍ਰੀਤ ਸਿੰਘ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ 28 ਜੁਲਾਈ ਨੂੰ ਉਹ ਨਿੱਜੀ ਕੰਮ ਲਈ ਪਟਵਾਰਖਾਨਾ ਸੈਕਟਰ 32-ਏ, ਚੰਡੀਗੜ੍ਹ ਰੋਡ ਵਿੱਚ ਗਿਆ ਸੀ। ਇਸ ਦੌਰਾਨ ਸੰਦੀਪ ਸਿੰਘ ਨੇ ਤਿੰਨ ਹੋਰ ਸਾਥੀਆਂ ਨਾਲ ਮਿਲ ਕੇ ਆਪਣੇ-ਆਪ ਨੂੰ ਪੁਲੀਸ ਅਧਿਕਾਰੀ ਦੱਸਿਆ ਅਤੇ ਉਸ ਨੂੰ ਜ਼ਬਰਦਸਤੀ ਮਹਿੰਦਰਾ ਕਾਰ ਵਿੱਚ ਅਗ਼ਵਾ ਕਰ ਕੇ ਸਿੱਧਾ ਉਸ ਦੇ ਘਰ ਲੈ ਗਏ ਅਤੇ ਉੱਥੋਂ ਉਨ੍ਹਾਂ ਉਸ ਦੇ ਬੈਂਕ ਖਾਤੇ ਦੀ ਚੈੱਕਬੁੱਕ ਲਈ ਅਤੇ ਉਸ ਨੂੰ ਪਿੰਡ ਗਿੱਲ ਸਥਿਤ ਐੱਚ ਡੀ ਐੱਫ ਸੀ ਬੈਂਕ ਸ਼ਾਖਾ ਵਿੱਚ ਲੈ ਗਏ। ਉਨ੍ਹਾਂ ਉਸ ਨੂੰ ਡਰਾ-ਧਮਕਾ ਕੇ ਬੈਂਕ ਖਾਤੇ ਦੀ ਵਰਤੋਂ ਕਰਦਿਆਂ 2 ਲੱਖ ਰੁਪਏ ਜਾਂ ਚੈੱਕ ਭਰਨ ਲਈ ਕਿਹਾ ਅਤੇ ਪੈਸੇ ਕਢਵਾ ਲਏ। ਇਸ ਤੋਂ ਬਾਅਦ ਉਨ੍ਹਾਂ ਉਸ ਦੀ ਜੇਬ ਵਿੱਚੋਂ ਵੀ 22 ਹਜ਼ਾਰ ਰੁਪਏ ਦੀ ਨਗਦੀ ਕੱਢ ਲਈ ਅਤੇ ਉਸ ਨੂੰ ਮਾਰਾਡੋ ਕਲੋਨੀ ਨੇੜੇ ਮਾਰਨ ਦੀਆਂ ਧਮਕੀਆਂ ਦਿੰਦੇ ਭੱਜ ਗਏ। ਥਾਣਾ ਡਵੀਜ਼ਨ ਨੰਬਰ 7 ਦੀ ਪੁਲੀਸ ਨੇ ਦੱਸਿਆ ਕਿ ਪੀੜਤ ਦੇ ਬਿਆਨ ਦੇ ਆਧਾਰ ’ਤੇ ਸੰਦੀਪ ਸਿੰਘ ਅਤੇ ਉਸ ਦੇ ਤਿੰਨ ਅਣਪਛਾਤੇ ਸਾਥੀਆਂ ਖ਼ਿਲਾਫ਼ ਅਗਵਾ, ਡਕੈਤੀ, ਜਾਅਲਸਾਜ਼ੀ ਅਤੇ ਧਮਕੀ ਦੇਣ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਥਾਣੇਦਾਰ ਰਣਧੀਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
- The Tribune Epaper
- The Tribune App - Android
- The Tribune App - iOS
- Punjabi Tribune online
- Punjabi Tribune Epaper
- Punjabi Tribune App - Android
- Punjabi Tribune App - iOS
- Dainik Tribune online
- Dainik Tribune Epaper
- Dainik Tribune App - Android
- Dainik Tribune App - ios
- Subscribe To Print Edition
- Contact Us
- About Us
- Code of Ethics
- Archive
+
Advertisement
Advertisement
Advertisement
Advertisement
×

