DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Kickboxing: ਡੀ ਏ ਵੀ ਸਕੂਲ ਦੇ 8 ਕਿੱਕ ਮੁੱਕੇਬਾਜ਼ਾਂ ਦੀ ਸੂਬਾ ਪੱਧਰੀ ਖੇਡਾਂ ਲਈ ਚੋਣ

ਜਗਰਾਉਂ ਦੇ ਡੀ ਏ ਵੀ ਸੈਂਟੇਨਰੀ ਪਬਲਿਕ ਸਕੂਲ ਦੇ 8 ਖਿਡਾਰੀਆਂ ਦੀ ਚੋਣ ਸੂਬਾ ਪੱਧਰੀ ਕਿੱਕ ਬਾਕਸਿੰਗ ਮੁਕਾਬਲਿਆਂ ਲਈ ਹੋਈ ਹੈ। ਇਨ੍ਹਾਂ ਖਿਡਾਰੀਆਂ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਹੋਏ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੌਰਾਨ ਸ਼ਾਨਦਾਰ...

  • fb
  • twitter
  • whatsapp
  • whatsapp
featured-img featured-img
ਸੂਬਾ ਪੱਧਰੀ ਮੁਕਾਬਲੇ ਲਈ ਚੁਣੇ ਗਏ ਡੀ ਏ ਵੀ ਸਕੂਲ ਦੇ ਖਿਡਾਰੀਆਂ ਨਾਲ ਸਕੂਲ ਸਟਾਫ।
Advertisement

ਜਗਰਾਉਂ ਦੇ ਡੀ ਏ ਵੀ ਸੈਂਟੇਨਰੀ ਪਬਲਿਕ ਸਕੂਲ ਦੇ 8 ਖਿਡਾਰੀਆਂ ਦੀ ਚੋਣ ਸੂਬਾ ਪੱਧਰੀ ਕਿੱਕ ਬਾਕਸਿੰਗ ਮੁਕਾਬਲਿਆਂ ਲਈ ਹੋਈ ਹੈ। ਇਨ੍ਹਾਂ ਖਿਡਾਰੀਆਂ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਹੋਏ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 8 ਸੋਨ ਤਗ਼ਮੇ ਹਾਸਲ ਕੀਤੇ ਹਨ।

ਪ੍ਰਿੰਸੀਪਲ ਡਾ. ਵੇਦ ਵਰਤ ਪਲਾਹ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਵਿੱਚ ਕਰੀਬ 300 ਖਿਡਾਰੀਆਂ ਨੇ ਹਿੱਸਾ ਲਿਆ ਸੀ। ਹੁਣ ਸਕੂਲ ਦੇ ਚੁਣੇ ਗਏ 8 ਖਿਡਾਰੀ ਨਵੰਬਰ ਵਿੱਚ ਸੰਗਰੂਰ ਵਿੱਚ ਹੋਣ ਵਾਲੀਆਂ ਸੂਬਾ ਪੱਧਰੀ ਖੇਡਾਂ ਵਿੱਚ ਹਿੱਸਾ ਲੈਣਗੇ।

Advertisement

ਮੁਕਾਬਲਿਆਂ ਦੇ ਨਤੀਜੇ ਸਾਂਝੇ ਕਰਦਿਆਂ ਉਨ੍ਹਾਂ ਦੱਸਿਆ ਕਿ ਅੰਡਰ 14 ਲੜਕੀਆਂ ਦੇ 37 ਕਿਲੋ ਭਾਰ ਵਰਗ ਵਿੱਚ ਹਰਵੀਨ ਕੌਰ ਨੇ ਸੋਨ ਅਤੇ ਅੱਵਲਨੂਰ ਕੌਰ ਨੇ ਚਾਂਦੀ ਦਾ ਤਗ਼ਮਾ ਜਿੱਤਿਆ। 47 ਕਿਲੋ ਭਾਰ ਵਰਗ ਵਿੱਚ ਖੁਸ਼ ਮਾਇਆ ਨੇ ਸੋਨ ਤਗ਼ਮਾ ਹਾਸਲ ਕੀਤਾ। ਪਲੱਸ 47 ਕਿਲੋ ਵਿੱਚ ਕਾਰਵੀ ਸਚਦੇਵਾ ਨੇ ਸੋਨ ਅਤੇ ਨਵਨੂਰ ਕੌਰ ਨੇ ਚਾਂਦੀ ਦਾ ਤਗ਼ਮਾ ਜਿੱਤਿਆ।

Advertisement

ਇਸੇ ਤਰ੍ਹਾਂ ਅੰਡਰ 17 ਲੜਕੀਆਂ ਦੇ 47 ਕਿਲੋ ਭਾਰ ਵਰਗ ਵਿੱਚ ਏਕਮ ਵਰਮਾ ਨੇ ਚਾਂਦੀ ਅਤੇ ਯਾਸ਼ੀਕਾ ਗਰਗ ਨੇ ਕਾਂਸੀ ਦਾ ਤਗ਼ਮਾ ਹਾਸਲ ਕੀਤਾ। ਰੀਆ ਗਰੋਵਰ 50 ਕਿਲੋ ਵਿੱਚ ਸੋਨ ਤਗ਼ਮਾ ਜਿੱਤਣ ਵਿੱਚ ਸਫਲ ਰਹੀ। ਆਕ੍ਰਿਤੀ ਨੇ 65 ਕਿਲੋ ਅਤੇ ਸਰਬਜੀਤ ਕੌਰ ਨੇ ਪਲੱਸ 65 ਕਿਲੋ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਅੰਡਰ 19 ਲੜਕੀਆਂ ਦੇ 56 ਕਿਲੋ ਵਿੱਚ ਯਸ਼ਿਕਾ ਨੇ ਸੋਨ ਅਤੇ ਅਵਨੀਤ ਨੇ 60 ਕਿਲੋ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ।

ਅੰਡਰ 17 ਲੜਕਿਆਂ ਦੇ 42 ਕਿਲੋ ਭਾਰ ਵਰਗ ਵਿੱਚ ਸਕਸ਼ਮ ਅਗਰਵਾਲ ਨੇ ਸੋਨ ਅਤੇ ਚਾਹਲਪ੍ਰੀਤ ਸਿੰਘ ਨੇ ਚਾਂਦੀ ਦਾ ਤਗ਼ਮਾ ਜਿੱਤਿਆ। ਅੰਸ਼ਮਨ ਕੁਮਾਰ ਨੇ 52 ਕਿਲੋ ਅਤੇ ਪ੍ਰਭਜੀਤ ਸਿੰਘ ਨੂਰੀਆ ਨੇ 70 ਕਿਲੋ ਵਿੱਚ ਸੋਨੇ ਦੇ ਤਗ਼ਮੇ ਜਿੱਤੇ। ਐਸ਼ਪ੍ਰੀਤ ਸਿੰਘ ਨੇ 63 ਕਿਲੋ ਅਤੇ ਮਾਨਸ ਵਰਮਾ ਨੇ 80 ਕਿਲੋ ਭਾਰ ਵਰਗ ਵਿੱਚ ਚਾਂਦੀ ਦਾ ਤਗ਼ਮਾ ਹਾਸਲ ਕੀਤਾ। ਇਸ ਮੌਕੇ ਪ੍ਰਿੰਸੀਪਲ ਪਲਾਹ ਤੋਂ ਇਲਾਵਾ ਕੋਚ ਸੁਰਿੰਦਰ ਪਾਲ ਵਿੱਜ, ਡੀ ਪੀ ਈ ਹਰਦੀਪ ਸਿੰਘ, ਡੀ ਪੀ ਈ ਸੁਰਿੰਦਰ ਕੌਰ ਤੂਰ ਸਮੇਤ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।

Advertisement
×