Kho-Kho Championship: ਐੱਸ ਆਰ ਐੱਸ ਕਾਲਜ ਨੇ ਖੋ-ਖੋ ਮੁਕਾਬਲਾ ਜਿੱਤਿਆ
ਪੀ ਟੀ ਆਈ ਐੱਸ ਬਾਡੀ ਪੰਜਾਬ ਵੱਲੋਂ ਸਤਿਗੁਰੂ ਰਾਮ ਸਿੰਘ ਸਰਕਾਰੀ ਪੌਲੀਟੈਕਨਿਕ ਕਾਲਜ, ਲੁਧਿਆਣਾ ਵਿੱਚ ਖੋ-ਖੋ ਦੇ ਸੂਬਾਈ ਮੁਕਾਬਲੇ ਕਰਵਾਏ ਗਏ। ਇਸ ਵਿੱਚ ਪੰਜਾਬ ਭਰ ਦੇ ਕਾਲਜਾਂ ਦੀਆਂ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕੁੜੀਆਂ ਦੇ ਮੁਕਾਬਲਿਆਂ ਵਿੱਚ ਮੇਜ਼ਬਾਨ...
ਪੀ ਟੀ ਆਈ ਐੱਸ ਬਾਡੀ ਪੰਜਾਬ ਵੱਲੋਂ ਸਤਿਗੁਰੂ ਰਾਮ ਸਿੰਘ ਸਰਕਾਰੀ ਪੌਲੀਟੈਕਨਿਕ ਕਾਲਜ, ਲੁਧਿਆਣਾ ਵਿੱਚ ਖੋ-ਖੋ ਦੇ ਸੂਬਾਈ ਮੁਕਾਬਲੇ ਕਰਵਾਏ ਗਏ। ਇਸ ਵਿੱਚ ਪੰਜਾਬ ਭਰ ਦੇ ਕਾਲਜਾਂ ਦੀਆਂ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਇਸ ਦੌਰਾਨ ਕੁੜੀਆਂ ਦੇ ਮੁਕਾਬਲਿਆਂ ਵਿੱਚ ਮੇਜ਼ਬਾਨ ਐੱਸ ਆਰ ਐੱਸ ਕਾਲਜ ਲੁਧਿਆਣਾ ਨੇ ਪਹਿਲਾ, ਸਰਕਾਰੀ ਪੌਲੀਟੈਕਨਿਕ ਕਾਲਜ ਬਡਬਰ ਨੇ ਦੂਜਾ ਅਤੇ ਅੰਮ੍ਰਿਤਸਰ ਨੇ ਤੀਜਾ ਸਥਾਨ ਹਾਸਲ ਕੀਤਾ। ਮੁੰਡਿਆਂ ਦੇ ਮੁਕਾਬਲਿਆਂ ਵਿੱਚ ਦੇਸ਼ ਭਗਤ ਪੌਲੀਟੈਕਨਿਕ ਧੂਰੀ ਪਹਿਲੇ ਅਤੇ ਮੇਜ਼ਬਾਨ ਲੁਧਿਆਣਾ ਦੀ ਟੀਮ ਦੂਜੇ ਸਥਾਨ ਉੱਤੇ ਰਹੀ। ਕੁੜੀਆਂ ਵਿੱਚੋਂ ਮਮਤਾ ਅਤੇ ਮੁੰਡਿਆਂ ਵਿੱਚੋਂ ਜਾਨੇ ਆਲਮ ਬਿਹਤਰੀਨ ਖਿਡਾਰੀ ਚੁਣੇ ਗਏ। ਸਪੋਰਟਸ ਅਫ਼ਸਰ ਲਖਬੀਰ ਸਿੰਘ ਨੇ ਦੱਸਿਆ ਕਿ ਸੰਸਥਾ ਦੀ ਕੁੜੀਆਂ ਦੀ ਟੇਬਲ ਟੈਨਿਸ ਟੀਮ ਨੇ ਬਾਹਰਲੇ ਮੁਕਾਬਲਿਆਂ ਵਿੱਚ ਵੀ ਪਹਿਲਾ ਸਥਾਨ ਲਿਆ ਹੈ। ਪ੍ਰਿੰਸੀਪਲ ਇੰਜਨੀਅਰ ਮਨੋਜ ਕੁਮਾਰ ਜਾਂਬਲਾ ਨੇ ਜੇਤੂਆਂ ਦੀ ਹੌਸਲਾ ਅਫ਼ਜ਼ਾਈ ਕੀਤੀ। ਇਸ ਮੌਕੇ ਜਸਪ੍ਰੀਤ ਕੌਰ, ਕੁਲਵਿੰਦਰ ਸਿੰਘ, ਸੁਖਵਿੰਦਰ ਪਾਲ ਸਿੰਘ, ਰੁਪਿੰਦਰ ਕੌਰ, ਕਨੂੰ ਸ਼ਰਮਾ, ਲਖਬੀਰ ਸਿੰਘ ਅਤੇ ਭਗਵਾਨ ਦਾਸ ਸ਼ਰਮਾ ਹਾਜ਼ਰ ਸਨ।

