Khedan Watan Punjab Diyan: ਕਿੱਕ ਬਾਕਸਿੰਗ ਮੁਕਾਬਲੇ ’ਚ ਯਾਮਿਨੀ ਜੇਤੂ
‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਵੱਖ-ਵੱਖ ਮੈਦਾਨਾਂ ਵਿੱਚ ਮੁਕਾਬਲੇ ਹੋਏ
‘ਖੇਡਾਂ ਵਤਨ ਪੰਜਾਬ ਦੀਆਂ’ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਇੱਥੇ ਵੱਖ-ਵੱਖ ਖੇਡ ਮੈਦਾਨਾਂ ’ਤੇ ਚੱਲ ਰਹੇ ਹਨ। ਅੱਜ ਕਿੱਕ ਬਾਕਸਿੰਗ ਲੜਕੀਆਂ ਅੰਡਰ-14 ਵਰਗ ’ਚ ਹੋਏ ਯਾਮਿਨੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੀ ਏ ਯੂ ਵਿੱਚ ਕਿੱਕ ਬਾਕਸਿੰਗ ਲੜਕੀਆਂ ਅੰਡਰ-14 ਵਰਗ ਦੇ 28 ਕਿਲੋ ਭਾਰ ਵਿੱਚ ਹੋਏ ਮੁਕਾਬਲੇ ਵਿੱਚੋਂ ਯਾਮਿਨੀ ਨੇ ਪਹਿਲਾ, ਸਿਮਰਨ ਨੇ ਦੂਜਾ ਅਤੇ ਨੰਦਿਨੀ ਰਾਣਾ ਤੇ ਰਵਨੀਤ ਕੌਰ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਪ੍ਰਾਪਤ ਕੀਤਾ। 32 ਕਿਲੋ ਭਾਰ ਵਿੱਚ ਸੁਨੇਹਾ ਨੇ ਪਹਿਲਾ, ਮਾਨਿਆ ਨੇ ਦੂਜਾ ਅਤੇ ਸੋਨਮ ਤੇ ਇਸ਼ਾਨੀ ਨੇ ਤੀਜਾ ਸਥਾਨ, 37 ਕਿਲੋ ਵਿੱਚ ਹਰਵੀਨ ਕੌਰ, 42 ਕਿਲੋ ਵਿੱਚ ਸੁਨਿਧੀ, 47 ਕਿਲੋ ਵਿੱਚ ਖੁਸ਼ਮਾਇਆ, 47 ਕਿਲੋ ਤੋਂ ਉਪਰ ਦੇ ਵਰਗ ’ਚ ਕਾਰਵੀ ਨੇ ਪਹਿਲੇ ਸਥਾਨ ਪ੍ਰਾਪਤ ਕੀਤੇ।
ਬਾਸਕਟਬਾਲ ਲੜਕੀਆਂ ਅੰਡਰ-17 ਵਰਗ ਵਿੱਚ ਦਿੱਲੀ ਪਬਲਿਕ ਸਕੂਲ ਨੇ ਦੋਰਾਹਾ ਦੀ ਟੀਮ ਨੂੰ 29-14, ਗੁਰੂ ਨਾਨਕ ਪਬਲਿਕ ਸਕੂਲ ਮਾਡਲ ਟਾਊਨ ਦੀ ਟੀਮ ਨੇ ਅਕਾਲ ਅਕੈਡਮੀ ਨੂੰ 6-0 ਜਦਕਿ ਗਰੀਨ ਲੈਂਡ ਸਕੂਲ ਸਿਵਲ ਸਿਟੀ ਨੇ ਹਰੀ ਕ੍ਰਿਸ਼ਨ ਸਕੂਲ ਦੀ ਟੀਮ ਨੂੰ 14-8 ਅੰਕਾਂ ਦੇ ਫਰਕ ਨਾਲ ਹਾਇਆ। ਸਾਫਟਬਾਲ ਲੜਕੇ ਅੰਡਰ-14 ਵਰਗ ਦੇ ਸੈਮੀਫਾਈਨਲ ਵਿੱਚ ਪੀ ਐੱਮ ਸ੍ਰੀ ਕਾਸਾਬਾਦ ਦੀ ਟੀਮ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਲ੍ਹਾ ਦੀ ਟੀਮ ਨੂੰ 15-3 ਦੇ ਫਰਕ ਨਾਲ ਅਤੇ ਕੋਚਿੰਗ ਸੈਂਟਰ ਮੱਲ੍ਹਾ ਦੀ ਟੀਮ ਨੇ ਸਰਕਾਰੀ ਸਕੂਲ ਰਕਬਾ ਦੀ ਟੀਮ ਨੂੰ 9-3 ਦੇ ਫਰਕ ਨਾਲ ਹਰਾਇਆ। ਟੱਚ ਫੈਂਸਿੰਗ ਲੜਕੇ ਅੰਡਰ-14 ਦੇ ਇੱਪੀ ਈਵੈਂਟ ਵਿੱਚ ਕਰਨ ਕੁਮਾਰ, ਫੁਆਇਲ ਈਵੈਂਟ ਵਿੱਚ ਅਨੰਤ ਬੱਤਰਾ, ਸੈਬਰ ਈਵੈਂਟ ਵਿੱਚ ਨਮਨਦੀਪ ਨੇ ਪਹਿਲੇ ਸਥਾਨ ਪ੍ਰਾਪਤ ਕੀਤੇ।

