DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Khedan Watan Punjab Dian: ਫੁਟਬਾਲ ਦਾ ਫਾਈਨਲ ਮੁੱਲਾਂਪੁਰ ਦੀ ਟੀਮ ਨੇ ਜਿੱਤਿਆ

‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਕੲੀ ਥਾੲੀਂ ਮੁਕਾਬਲੇ ਹੋਏ

  • fb
  • twitter
  • whatsapp
  • whatsapp
featured-img featured-img
ਖੰਨਾ ਵਿੱਚ ਦੌੜ ਦੌਰਾਨ ਇੱਕ ਦੂਜੇ ਨੂੰ ਪਛਾੜਨ ਦੀ ਕੋਸ਼ਿਸ਼ ਕਰਦੇ ਹੋਏ ਖਿਡਾਰੀ।
Advertisement

‘ਖੇਡਾਂ ਵਤਨ ਪੰਜਾਬ ਦੀਆਂ ਤਹਿਤ ਜ਼ਿਲ੍ਹਾ ਪੱਧਰ ਖੇਡ ਮੁਕਾਬਲਿਆਂ ਵਿੱਚ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਸਟੇਡੀਅਮ ਪੀ ਏ ਯੂ ਵਿੱਚ ਹੋਏ ਫੁਟਬਾਲ ਮਰਦ ਅੰਡਰ 21-30 ਦੇ ਫਾਈਨਲ ਵਿੱਚ ਮੁੱਲਾਂਪੁਰ ਦੀ ਟੀਮ ਅੱਵਲ ਰਹੀ। ਮਰਦ 31-40 ਵਰਗ ਦੇ ਫਾਈਨਲ ਵਿੱਚ ਰਾਏਕੋਟ ਦੀ ਟੀਮ ਜੇਤੂ ਰਹੀ। ਸੈਕਰਡ ਸੋਲ ਕਾਨਵੈਂਟ ਸਕੂਲ ਧਾਂਦਰਾ ਵਿੱਚ ਹੋਏ ਕੁਸ਼ਤੀ ਲੜਕੀਆਂ ਅੰਡਰ-14 ਦੇ 33 ਕਿਲੋ ਵਿੱਚ ਹਿਮਾਨੀ ਨੇ ਪਹਿਲਾ, 36 ਕਿਲੋ ਵਿੱਚ ਜਸਲੀਨ ਕੌਰ ਨੇ ਪਹਿਲਾ, 39 ਕਿਲੋ ਵਿੱਚ ਅਮਨਜੋਤ ਕੌਰ ਨੇ ਪਹਿਲਾ, 42 ਕਿਲੋ ਵਿੱਚ ਅਰਾਧਿਆ ਨੇ ਪਹਿਲਾ, 46 ਕਿਲੋ ਵਿੱਚ ਪ੍ਰਭਅਸੀਸ ਕੌਰ ਨੇ ਪਹਿਲਾ, 50 ਕਿਲੋ ਵਿੱਚ ਜਾਨਵੀ ਮਲਹੋਤਰਾ, 54 ਕਿਲੋ ਵਿੱਚ ਨਵਰੂਪ ਕੌਰ, 58 ਕਿਲੋ ਵਿੱਚ ਅਲੀਸ਼ਾ, 62 ਕਿਲੋ ਵਿੱਚ ਨਾਇਰਾ ਕਪੂਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ- 17 ਲੜਕੀਆਂ ਦੇ 40 ਕਿਲੋ ਵਿੱਚ ਇਸ਼ਿਕਾ ਬਿਡਲਾ, 43 ਕਿਲੋ ਵਿੱਚ ਯਾਸ਼ਨਾ, 46 ਕਿਲੋ ਵਿੱਚ ਜੈਸਮੀਨ ਕੌਰ, 49 ਕਿਲੋ ਵਿੱਚ ਮੰਨਤ ਅਵੀ, 57 ਕਿਲੋ ਵਿੱਚ ਨੇਹਾ, 61 ਕਿਲੋ ਵਿੱਚ ਯਸ਼ਿਕਾ ਸ਼ਰਮਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਅੰਡਰ-21 ਦੇ 53 ਕਿਲੋ ਵਿੱਚ ਗੁਰਪ੍ਰੀਤ ਕੌਰ, 57 ਕਿਲੋ ’ਚ ਕੰਨੂ ਪ੍ਰਿਆ, 76 ਕਿਲੋ ’ਚ ਜੈਸਮੀਨ ਕੌਰ ਨੇ ਪਹਿਲੇ ਸਥਾਨ ਪ੍ਰਾਪਤ ਕੀਤੇ। ਗੁਰੂ ਨਾਨਕ ਸਟੇਡੀਅਮ, ਲੁਧਿਆਣਾ ’ਚ ਬਾਸਕਟਬਾਲ ਲੜਕੀਆਂ ਅੰਡਰ-17 ਦੇ ਫਾਈਨਲ ’ਚ ਗੁਰੂ ਨਾਨਕ ਸਟੇਡੀਅਮ ਦੀ ਟੀਮ ਨੇ ਪਹਿਲਾ, ਅੰਡਰ-21 ਵਿੱਚ ਗੁਰੂ ਨਾਨਕ ਸਟੇਡੀਅਮ ਦੀ ਟੀਮ ਨੇ ਪਹਿਲਾ, 21-30 ਫਿਮੇਲ ਗਰੁੱਪ ਦੇ ਫਾਈਨਲ ਵਿੱਚ ਗੁਰੂ ਨਾਨਕ ਸਟੇਡੀਅਮ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਲੜਕੇ ਅੰਡਰ-21 ਗਰੁੱਪ ਦੇ ਫਾਈਨਲ ਵਿੱਚ ਗੁਰੂ ਨਾਨਕ ਸਟੇਡੀਅਮ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੀ ਏ ਯੂ ਲੁਧਿਆਣਾ ਵਿੱਚ ਕਿੱਕ ਬਾਕਸਿੰਗ ਲੜਕਿਆਂ ਦੇ ਅੰਡਰ 14 ਵਿੱਚ 28 ਕਿਲੋ ਵਿੱਚ ਰੁਦਰਾ ਰਾਵਤ, 32 ਕਿਲੋ ਵਿੱਚ ਅਦਿੱਤਿਆ ਸ਼ਰਮਾ, 37 ਕਿਲੋ ਵਿੱਚ ਦਕਸ਼ ਸਰਮਾ, 42 ਕਿਲੋ ਵਿੱਚ ਹਾਰਦਿਕ ਕਪੂਰ, 47 ਕਿਲੋ ਵਿੱਚ ਜੈਦੀਪ ਸਿੰਘ, +47 ਕਿਲੋ ਵਿੱਚ ਅਮਨ ਕੁਮਾਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਐੱਸ ਸੀ ਡੀ ਸਰਕਾਰੀ ਕਾਲਜ ਲੜਕਿਆਂ ਵਿੱਚ ਸਾਫਟਬਾਲ ਦੇ ਅੰਡਰ-14 ਲੜਕਿਆਂ ਦੇ ਫਾਈਨਲ ਵਿੱਚ ਪੀ ਐਮ ਸ਼੍ਰੀ ਕਾਸਾਬਾਦ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਲੜਕੇ ਅੰਡਰ-17 ਦੇ ਤੀਜੇ ਨਾਕ ਆਊਟ ਮੈਚਾਂ ਵਿੱਚ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ, ਡੀ ਜੀ ਐਸ ਜੀ ਸਕੂਲ, ਆਰ ਐੱਸ ਮਾਡਲ ਸੀਨੀਅਰ ਸੈਕੰਡਰੀ ਸਕੂਲ, ਪੀ ਐਮ ਸ੍ਰੀ ਕਾਸਾਬਾਦ ਦੀ ਟੀਮ ਜੇਤੂ ਰਹੀਆਂ।

ਤਗ਼ਮਾ ਜੇਤੂ ਖਿਡਾਰੀਆਂ ਦਾ ਸਨਮਾਨ

ਦੋਰਾਹਾ (ਜੋਗਿੰਦਰ ਸਿੰਘ ਓਬਰਾਏ): ਇਥੋਂ ਦੇ ਗੁਰੂ ਨਾਨਕ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਖੰਨਾ ਵਿੱਚ ਕਰਵਾਈ 70ਵੀਂ ਪੀ ਐੈੱਸ ਈ ਬੀ ਜ਼ਿਲ੍ਹਾ ਐਥਲੈਟਿਕ ਮੀਟ 2026 ਵਿੱਚ 18 ਤਗ਼ਮੇ ਜਿੱਤੇ। ਪ੍ਰਿੰਸੀਪਲ ਡਾ. ਡੀ ਪੀ ਠਾਕੁਰ ਨੇ ਦੱਸਿਆ ਕਿ ਪ੍ਰਿੰਸੀਪਲ ਰਮੇਸ਼ ਚੰਦਰ ਸਟੇਡੀਅਮ ਖੰਨਾ ਵਿੱਚ ਹੋਈਆਂ ਦੋ ਰੋਜ਼ਾ ਖੇਡਾਂ ਵਿੱਚ ਸਕੂਲ ਦੇ ਐਥਲੀਟਾਂ ਨੇ 1 ਸੋਨ, 7 ਚਾਂਦੀ ਅਤੇ 10 ਕਾਂਸੀ ਦੇ ਤਗ਼ਮੇ ਜਿੱਤੇ। ਗੁਰਜੋਤ ਸਿੰਘ ਅਤੇ ਕਮਲਪ੍ਰੀਤ ਕੌਰ ਦੀ ਰਾਜ ਪੱਧਰੀ ਖੇਡਾਂ ਲਈ ਚੋਣ ਕੀਤੀ ਗਈ। ਅੱਜ ਖਿਡਾਰੀਆਂ ਦਾ ਸਕੂਲ ਪਹੁੰਚਣ ’ਤੇ ਸਨਮਾਨ ਕੀਤਾ ਗਿਆ। ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਪ੍ਰਤਾਪ ਸਿੰਘ ਬਰਾੜ, ਡਾਇਰੈਕਟਰ ਰੁਪਿੰਦਰ ਕੌਰ ਬਰਾੜ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ।

Advertisement
Advertisement
×