DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Khedan Watan Punjab Dian: ਤਿੰਨ ਹਜ਼ਾਰ ਮੀਟਰ ਦੌੜ ’ਚ ਅਰਚਨਾ ਦੀ ਝੰਡੀ

‘ਖੇਡਾਂ ਵਤਨ ਪੰਜਾਬ’ ਦੀਆਂ ਤਹਿਤ ਵੱਖ-ਵੱਖ ਸਟੇਡੀਅਮਾਂ ਵਿੱਚ ਮੁਕਾਬਲੇ ਹੋਏ

  • fb
  • twitter
  • whatsapp
  • whatsapp
featured-img featured-img
ਮੁਕਾਬਲੇ ਦੌਰਾਨ ਦੌੜ ਵਿੱਚ ਹਿੱਸਾ ਲੈਂਦੀਆਂ ਹੋਈਆਂ ਕੁੜੀਆਂ। -ਫੋਟੋ: ਇੰਦਰਜੀਤ ਵਰਮਾ
Advertisement

ਖੇਡਾਂ ਵਤਨ ਪੰਜਾਬ ਦੀਆਂ-2026 ਦੇ ਮੁਕਾਬਲਿਆਂ ਵਿੱਚੋਂ ਅੱਜ ਲੜਕੀਆਂ ਅੰਡਰ-17 ਦੀ 3000 ਮੀਟਰ ਦੌੜ ਵਿੱਚੋਂ ਅਰਚਨਾ ਕੁਮਾਰੀ ਜੇਤੂ ਰਹੀ ਜਦਕਿ ਕਿਰਨ ਨੇ ਦੂਜਾ ਅਤੇ ਹਰਸ਼ਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਗੁਰੂ ਨਾਨਕ ਸਟੇਡੀਅਮ ਵਿੱਚ ਹੋਏ ਮੁਕਾਬਲਿਆਂ ਵਿੱਚੋਂ ਲੜਕੀਆਂ ਅੰਡਰ-17 ਦੀ 800 ਮੀਟਰ ਦੌੜ ਵਿੱਚੋਂ ਅਦੀਬ ਕੌਰ, ਅੰਸ਼ਿਕਾ ਮਹਿਰਾ ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-21 ’ਚ ਲੜਕੀਆਂ ਦੀ 100 ਮੀਟਰ ਅੜਿੱਕਾ ਦੌੜ ਵਿੱਚ ਜੈਸਮੀਨ ਕੌਰ ਨੇ ਪਹਿਲਾ, ਸਿਮਰਨਜੀਤ ਕੌਰ ਨੇ ਦੂਜਾ ਅਤੇ ਅਨਮਦੀਪ ਕੌਰ ਨੇ ਤੀਜਾ ਸਥਾਨ, 400 ਮੀਟਰ ਵਿੱਚੋਂ ਅਕਾਲ ਰੂਪ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। 800 ਮੀਟਰ ਦੌੜ ਵਿੱਚ ਕਾਲੀ ਨੇ ਪਹਿਲਾ, ਨਵਦੀਪ ਕੌਰ ਨੇ ਦੂਜਾ ਸਥਾਨ, 1500 ਮੀਟਰ ਵਿੱਚ ਪ੍ਰਿਆ ਕੁਮਾਰੀ ਨੇ ਪਹਿਲਾ, ਰਵੀਨਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਡਿਸਕਸ ਥਰੋਅ ਵਿੱਚ ਦਿਵਨਰ ਗੋਗਨਾ ਨੇ ਪਹਿਲਾ ਸਥਾਨ ਹਾਸਲ ਕੀਤਾ। ਲੰਮੀ ਛਾਲ ਵਿੱਚ ਅਮਾਨਤ ਸਿੱਧੂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਨੈੱਟਬਾਲ ਲੜਕੇ ਅੰਡਰ-14, 17 ਅਤੇ ਅੰਡਰ-21 ਵਰਗ ਵਿੱਚ ਪੀ ਐੱਮ ਸ੍ਰੀ ਭੈਣੀ ਬੜਿੰਗਾ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਹੈਂਡਬਾਲ ਲੜਕੀਆਂ 21-30 ਵਰਗ ਵਿੱਚ ਬੀ ਵੀ ਐੱਮ ਸਕੂਲ ਕਿਚਲੂ ਨਗਰ ਨੇ ਡੀ ਏ ਵੀ ਕਲੱਬ ਨੂੰ, ਪੀ ਏ ਯੂ ਦੀ ਟੀਮ ਨੇ ਜਵਾਹਰ ਨਵੋਦਿਆ ਵਿਦਿਆਲਿਆ ਦੀ ਟੀਮ ਨੂੰ, ਬੀ ਵੀ ਐਮ ਊਧਮ ਸਿੰਘ ਨਗਰ ਦੀ ਟੀਮ ਨੇ ਜੀਜਸ ਸੈਕਰਡ ਹਾਰਟ ਨੂੰ, ਅੰਮ੍ਰਿਤ ਇੰਡੋ ਕੈਨੇਡੀਅਨ ਦੀ ਟੀਮ ਨੇ ਜਵੱਦੀ ਕਲੱਬ ਨੂੰ ਮਾਤ ਦਿੱਤੀ। ਵੇਟ ਲਿਫਟਿੰਗ ਲੜਕੇ ਅੰਡਰ-14 ਵਿੱਚ ਦਸਮੀਤ ਸਿੰਘ, ਉਮਰਾਨ ਸਿੰਘ, ਪਰਕੇਤ, ਗੁਰਫ਼ਤਹਿ ਸਿੰਘ, ਅਮੀਤੇਜ ਸਿੰਘ ਨੇ ਪਹਿਲੇ ਸਥਾਨ ਪ੍ਰਾਪਤ ਕੀਤੇ।

Advertisement
Advertisement
×