Khedan Vatan Punjab Diyan: ਹਰਬੀਰ ਸਿੰਘ ਨੇ ਸਭ ਤੋਂ ਲੰਮੀ ਛਾਲ ਮਾਰੀ
‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਸ਼ਾਟਪੁੱਟ ਵਿੱਚ ਸਤਗੁਰਤੇਗ ਸਿੰਘ ਜੇਤੂ
‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਲੁਧਿਆਣਾ ਦੇ ਵੱਖ ਵੱਖ ਮੈਦਾਨਾਂ ’ਤੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ। ਸਥਾਨਕ ਗੁਰੂ ਨਾਨਕ ਸਟੇਡੀਅਮ ਵਿੱਚ ਅੱਜ ਸ਼ਾਟਪੁੱਟ ਲੜਕੇ ਅੰਡਰ-14 ਦੇ ਹੋਏ ਮੁਕਾਬਲੇ ਵਿੱਚ ਸਤਗੁਰਤੇਗ ਸਿੰਘ ਨੇ ਪਹਿਲਾ, ਸਮਰਾਟ ਸਿੰਘ ਨੇ ਦੂਜਾ ਅਤੇ ਜਸਕਰਨ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 600 ਮੀਟਰ ਦੌੜ ਵਿੱਚ ਆਰੀਅਨ ਗੁਪਤਾ, ਉੱਚੀ ਛਾਲ ਵਿੱਚ ਵਿਵੇਕ ਕੁਮਾਰ, ਪੰਮੀ ਛਾਲ ਵਿੱਚ ਪ੍ਰੀਤਮ ਕੁਮਾਰ ਨੇ ਪਹਿਲੇ ਸਥਾਨ ਪ੍ਰਾਪਤ ਕੀਤੇ। ਉੱਚੀ ਛਾਲ ਲੜਕੇ ਅੰਡਰ-17 ਵਿੱਚ ਪ੍ਰਨਵ ਪ੍ਰਦੁਮਨ, ਲੰਮੀ ਛਾਲ ਵਿੱਚ ਹਰਬੀਰ ਸਿੰਘ, 200 ਮੀਟਰ ਦੌੜ ਵਿੱਚ ਹਰਮਨ ਸਿੰਘ, ਡਿਸਕਸ ਥਰੋਅ ਵਿੱਚ ਮਨਸਾਹਿਬ ਸਿੰਘ, ਅੰਡਰ-21 ਦੇ 800 ਮੀਟਰ ਦੌੜ ਮੁਕਾਬਲੇ ਵਿੱਚੋਂ ਸੁਦਾਗਰ ਸਿੰਘ ਨੇ ਪਹਿਲੇ ਸਥਾਨ ਹਾਸਲ ਕੀਤੇ। ਔਰਤਾਂ ਦੇ 51-80 ਸਾਲ ਵਰਗ ਦੇ 100 ਮੀਟਰ ਦੌੜ ਮੁਕਾਬਲੇ ਵਿੱਚ ਮਨਜੀਤ ਕੌਰ, ਸੋਨੀਆ ਅਤੇ ਚਰਨਜੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਮੱਲਿਆ। ਤੈਰਾਕੀ ਵਿੱਚ ਲੜਕੀਆਂ ਅੰਡਰ-17 ਦੇ 100 ਮੀਟਰ ਬਰੈਸਟ ਸਟਰੋਕ ਵਿੱਚ ਪਹਿਰੀਤ ਦਿਓ, ਬਟਰ ਫਲਾਈ ਵਿੱਚ ਅਨੁਸ਼ਿਕਾ ਸ਼ਰਮਾ, 100 ਮੀਟਰ ਫਰੀ ਸਟਾਇਲ ’ਚ ਕਵਿਸ਼ਾ ਸੁਖਜੀਤ, 50 ਮੀਟਰ ਬਰੈਸਟ ਸਟ੍ਰੋਕ ’ਚ ਅੰਸ਼ਿਕਾ ਨੇ ਪਹਿਲੇ ਸਥਾਨ ਪ੍ਰਾਪਤ ਕੀਤੇ। ਹੈਂਡਬਾਲ ਲੜਕੀਆਂ ਅੰਡਰ-21 ਦੇ ਫਾਈਨਲ ਵਿੱਚ ਪੀ ਏ ਯੂ ਕਲੱਬ ਜੇਤੂ ਰਿਹਾ। ਲੜਕੇ ਅੰਡਰ-17 ਵਿੱਚ ਬੀ ਵੀ ਐਮ ਸਕੂਲ ਊਧਮ ਸਿੰਘ ਨਗਰ ਦੀ ਟੀਮ ਨੇ ਡੀਸੈਂਟ ਸਕੂਲ ਭਾਮੀਆਂ ਕਲਾਂ ਨੂੰ ਹਰਾਇਆ। ਕਬੱਡੀ ਸਰਕਲ ਸਟਾਇਲ ’ਚ ਲੜਕੀਆਂ ਅੰਡਰ-17 ਵਰਗ ਵਿੱਚ ਮਿਉਂਂਸਿਪਲ ਕਾਰਪੋਰੇਸ਼ਨ ਦੀ ਟੀਮ ਨੇ, ਅੰਡਰ-21 ਵਿੱਚ ਜਗਰਾਉਂ ਦੀ ਟੀਮ ਨੇ ਪਹਿਲੇ ਸਥਾਨ ਹਾਸਲ ਕੀਤੇ। ਹਾਕੀ ਲੜਕੇ ਅੰਡਰ-14 ਵਰਗ ਸੈਮੀਫਾਈਨਲ ਵਿੱਚ ਜਰਖੜ ਦੀ ਟੀਮ ਨੇ ਘਵੱਦੀ ਨੂੰ, ਚਚਰਾੜੀ ਨੇ ਕਿਲ੍ਹਾ ਰਾਏਪੁਰ ਨੂੰ, ਲੜਕੇ ਅੰਡਰ-17 ਦੇ ਸੈਮੀਫਾਈਨਲ ਵਿੱਚ ਜਰਖੜ ਦੀ ਟੀਮ ਨੇ ਚਚਰਾੜੀ ਨੂੰ, ਮਾਲਵਾ ਖਾਲਸਾ ਸਕੂਲ ਨੇ ਰਾਮਪੁਰ ਨੂੰ ਮਾਤ ਦਿੱਤੀ। ਬੈਡਮਿੰਟਨ ਲੜਕੇ ਅੰਡਰ-17 ਦੇ ਫਾਈਨਲ ਵਿੱਚ ਖਾਰੀਸ਼ ਚੱਢਾ ਨੇ ਪਹਿਲਾ, ਇਨਾਇਕ ਗੁਪਤਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-21 ਦੇ ਫਾਈਨਲ ਵਿੱਚ ਅਦਿੱਤਿਆ ਸ਼ਰਮਾ, ਕ੍ਰਿਸ਼ਵ ਕਪਲਿਸ਼ ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ।

