ਖੰਨਾ ਦੇ 12 ਅਧਿਆਪਕ ਕਰੋਨਾ ਪਾਜ਼ੇਟਿਵ

ਖੰਨਾ ਦੇ 12 ਅਧਿਆਪਕ ਕਰੋਨਾ ਪਾਜ਼ੇਟਿਵ

ਜੋਗਿੰਦਰ ਸਿੰਘ ਓਬਰਾਏ
ਖੰਨਾ, 3 ਦਸੰਬਰ

ਕਰੋਨਾ ਦੇ ਦੂਜੇ ਦੌਰ ਨੇ ਸਕੂਲ ਅਧਿਆਪਕਾਂ ਨੂੰ ਆਪਣੀ ਲਪੇਟ ਵਿੱਚ ਲੈਣਾ ਅਰੰਭ ਕਰ ਦਿੱਤਾ ਹੈ। ਸਿਹਤ ਵਿਭਾਗ ਵੱਲੋਂ ਕਰੋਨਾ ਜਾਂਚ ਲਈ ਲਏ ਸੈਂਪਲਾਂ ’ਚ ਸਕੂਲਾਂ ਦੇ 12 ਅਧਿਆਪਕਾਂ ਦੀ ਰਿਪਰਟ ਪਾਜ਼ੇਟਿਵ ਆਈ ਹੈ, ਜਿਨ੍ਹਾਂ ਵਿੱਚ ਇਕੋਲਾਹਾ ਸਕੂਲ ਦੀ ਪ੍ਰਿੰਸੀਪਲ ਵੀ ਸ਼ਾਮਲ ਹੈ। ਜਿਸ ਵਿੱਚ ਸਰਕਾਰੀ ਸਕੂਲ ਅਮਲੋਹ ਰੋਡ ਖੰਨਾ ਦੇ 5 ਅਧਿਆਪਕ, ਸਰਕਾਰੀ ਸਕੂਲ ਮਾਣਕਮਾਜਰਾ ਦੇ 5 ਤੇ ਰੋਹਣੋਂ ਕਲਾਂ ਦਾ ਇਕ ਅਧਿਆਪਕ ਕਰੋਨਾ ਪਾਜ਼ੇਟਿਵ ਆਇਆ। ਇਸ ਨਾਲ ਸਿੱਖਿਆ ਵਿਭਾਗ ਨੂੰ ਚਿੰਤਾ ਖੜੀ ਹੋ ਗਈ ਹੈ ਤੇ ਸਰਕਾਰ ਵੱਲੋਂ ਸਕੂਲ ਖੋਲ੍ਹਣ ਦੇ ਯਤਨਾਂ ’ਚ ਦੇਰੀ ਹੋ ਸਕਦੀ ਹੈ। ਇਸ ਸਬੰਧੀ ਸੀਨੀਅਰ ਮੈਡੀਕਲ ਅਫ਼ਸਰ ਡਾ. ਰਾਜਿੰਦਰ ਗੁਲਾਟੀ ਤੇ ਡਾ. ਅਜੀਤ ਸਿੰਘ ਨੇ ਕਿਹਾ ਕਿ ਰੂਟੀਨ ’ਚ ਸੈਂਪਲਿੰਗ ਕੀਤੀ ਗਈ। ਇਸ ਦੌਰਾਨ ਸਰਕਾਰੀ ਸਕੂਲ ਅਮਲੋਹ ਰੋਡ ਚੰਨਾ, ਸਰਕਾਰੀ ਸਕੂਲ ਮਾਣਕਮਾਜਰਾ, ਇਕੋਲਾਹਾ ਦੇ ਬਾਕੀ ਅਧਿਆਪਕਾਂ ਦੇ ਕਰੋਨਾ ਸੈਂਪਲ ਵੀ ਲਏ ਗਏ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All