ਖੰਨਾ: ਜੀਟੀ ਰੋਡ ’ਤੇ ਮੁੜ ਧਸਿਆ ਪੁਲ, ਹਾਦਸੇ ’ਚ ਦੋ ਸਕੂਟਰ ਸਵਾਰ ਜ਼ਖ਼ਮੀ

ਖੰਨਾ: ਜੀਟੀ ਰੋਡ ’ਤੇ ਮੁੜ ਧਸਿਆ ਪੁਲ, ਹਾਦਸੇ ’ਚ ਦੋ ਸਕੂਟਰ ਸਵਾਰ ਜ਼ਖ਼ਮੀ

ਜੋਗਿੰਦਰ ਸਿੰਘ ਓਬਰਾਏ

ਖੰਨਾ, 27 ਜਨਵਰੀ

ਇਥੋਂ ਦੇ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ ਉੱਪਰ ਰੇਲਵੇ ਰੋਡ ਅਤੇ ਸਿਵਲ ਹਸਪਤਾਲ ਅੱਗੇ ਪੁੱਲ ਦਾ ਹਿੱਸਾ ਧੱਸ ਗਿਆ। ਲਗਾਤਾਰ ਕਈ ਦਿਨ ਹੋਈ ਬਾਰਸ਼ ਕਾਰਨ ਦੇਰ ਸ਼ਾਮ ਧਸੇ ਪੁੱਲ ’ਤੇ ਸਕੂਟਰ ਸਵਾਰ ਸਵਰਾਜ ਕੁਮਾਰ ਵਾਸੀ ਲੁਧਿਆਣਾ ਅਤੇ ਓਮ ਪ੍ਰਕਾਸ਼ ਨਵੀਂ ਅਬਾਦੀ ਖੰਨਾ ਗੰਭੀਰ ਜ਼ਖ਼ਮੀ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਡੀਐੱਸਪੀ ਰਾਜਨਪਰਮਿੰਦਰ ਸਿੰਘ ਮੱਲ੍ਹੀ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਨੈਸ਼ਨਲ ਹਾਈਵੇ ਅਥਾਰਿਟੀ ਨੂੰ ਸੂਚਿਤ ਕੀਤਾ। ਜ਼ਿਕਰਯੋਗ ਹੈ ਕਿ ਪਹਿਲਾ ਬੱਸ ਅੱਡੇ ਨੇੜੇ ਵੀ ਇਹ ਪੁੱਲ ਧੱਸ ਗਿਆ ਸੀ, ਜਿਸ ਦਾ ਕੰਮ ਕਈ ਮਹੀਨੇ ਲੰਬਾ ਚੱਲਿਆ। ਐੱਸਐੱਚਓ ਵਿਨੋਦ ਕੁਮਾਰ ਨੇ ਕਿਹਾ ਕਿ ਪੁਲੀਸ ਮੁਲਾਜ਼ਮਾਂ ਦੀ ਡਿਊਟੀ ਲਗਾ ਦਿੱਤੀ ਗਈ ਹੈ ਤਾਂ ਜੋ ਕੋਈ ਹੋਰ ਵੱਡਾ ਹਾਦਸਾ ਨਾ ਹੋ ਸਕੇ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਸ਼ਹਿਰ

View All