DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Khanna Grain Market: ਝੋਨੇ ਦੀ ਆਮਦ ਤੇਜ਼

ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਵਜੋਂ ਜਾਂਣੀ ਜਾਂਦੀ ਖੰਨਾ ਅਨਾਜ ਮੰਡੀ ਵਿੱਚ ਝੋਨੇ ਦੀ ਨਵੀਂ ਫਸਲ ਦੀ ਆਮਦ ਪੂਰੇ ਜ਼ੋਰਾਂ ’ਤੇ ਹੈ। ਅੱਜ ਮੰਡੀ ਵਿਚ 65772 ਕੁਇੰਟਲ ਝੋਨਾ ਪੁੱਜਿਆ। ਪਹਿਲੀ ਅਕਤੂਬਰ ਤੋਂ ਹੋ ਰਹੀ ਸਰਕਾਰੀ ਖਰੀਦ ਉਪਰੰਤ ਅੱਜ ਤੱਕ...

  • fb
  • twitter
  • whatsapp
  • whatsapp
featured-img featured-img
ਖੰਨਾ ਮੰਡੀ ’ਚ ਝੋਨੇ ਦੀ ਸਫਾਈ ਕਰਦੇ ਹੋਏ ਮਜ਼ਦੂਰ। -ਫੋਟੋ : ਓਬਰਾਏ
Advertisement

ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਵਜੋਂ ਜਾਂਣੀ ਜਾਂਦੀ ਖੰਨਾ ਅਨਾਜ ਮੰਡੀ ਵਿੱਚ ਝੋਨੇ ਦੀ ਨਵੀਂ ਫਸਲ ਦੀ ਆਮਦ ਪੂਰੇ ਜ਼ੋਰਾਂ ’ਤੇ ਹੈ। ਅੱਜ ਮੰਡੀ ਵਿਚ 65772 ਕੁਇੰਟਲ ਝੋਨਾ ਪੁੱਜਿਆ। ਪਹਿਲੀ ਅਕਤੂਬਰ ਤੋਂ ਹੋ ਰਹੀ ਸਰਕਾਰੀ ਖਰੀਦ ਉਪਰੰਤ ਅੱਜ ਤੱਕ 202072 ਕੁਇੰਟਲ ਝੋਨਾ ਮੰਡੀ ਵਿਚ ਆ ਚੁੱਕਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਵਰ੍ਹੇ ਇਸ ਮੰਡੀ ਵਿੱਚ ਕੁੱਲ 15,88,993 ਕੁਇੰਟਲ ਝੋਨਾ ਪੁੱਜਿਆ ਸੀ ਅਤੇ ਇਸ ਵਾਰ ਇਹ ਟੀਚਾ 16 ਲੱਖ ਤੋਂ ਪਾਰ ਹੋਣ ਦੀ ਉਮੀਦ ਹੈ। ਮਾਰਕੀਟ ਕਮੇਟੀ ਦੇ ਸਕੱਤਰ ਕਮਲਦੀਪ ਸਿੰਘ ਮਾਨ ਨੇ ਦੱਸਿਆ ਕਿ ਖਰੀਦੇ ਝੋਨੇ ਵਿੱਚੋਂ 36 ਫ਼ੀਸਦ ਤੋਂ ਵਧੇਰੇ ਦੀ ਚੁਕਾਈ ਹੋ ਚੁੱਕੀ ਹੈ ਅਤੇ ਬਾਕੀ ਦੀ ਚੁਕਾਈ ਵੀ ਨਾਲੋਂ ਨਾਲ ਜਾਰੀ ਹੈ। ਉਨ੍ਹਾਂ ਕਿਹਾ ਕਿ ਮੰਡੀ ਵਿਚੋਂ ਸਰਕਾਰੀ ਖਰੀਦ ਏਜੰਸੀਆਂ ਪਨਸਪ, ਵੇਅਰ ਹਾਊਸ ਕਾਰਪੋਰੇਸ਼ਨ, ਮਾਰਕਫੈੱਡ ਅਤੇ ਪੰਜਾਬ ਐਗਰੋ ਵੱਲੋਂ ਖਰੀਦ ਕੀਤੀ ਜਾ ਰਹੀ ਹੈ ਅਤੇ ਬਾਰਦਾਨੇ ਦਾ ਪੂਰਾ ਪ੍ਰਬੰਧ ਹੈ।

Advertisement
Advertisement
×